ਗੀਗੋਰੀ ਜੇਮਜ਼ ਗਰੇਗ ਰੁਦਫੋਰਡ (ਜਨਮ 17 ਨਵੰਬਰ 1986) ਇੰਗਲੈਂਡ ਦਾ ਲੰਮੀ ਛਾਲ ਦਾ ਖਿਡਾਰੀ ਹੈ ਜਿਸ ਦਾ ਜਨਮ ਨੂੰ ਇੰਗਲੈਂਡ ਵਿਖੇ ਹੋਇਆ। ਇਸ ਨੇ ਓਲੰਪਿਕ ਖੇਡਾਂ ਵਿੱਚੋਂ ਸੋਨ ਤਗਮਾ ਜਿਤਿਆ ਅਤੇ ਇੰਗਲੈਂਡ ਦਾ ਦੂਸਰਾ ਅਥਲੀਟ ਬਣਿਆ।ਗਰੇਗ ਰੁਦਫੋਰਡ ਨੂੰ ਅਥਲੈਟਿਕਸ ਦੇ ਨਾਲ ਨਾਲ ਫੁਟਬਾਲ ਅਤੇ ਰਗਬੀ ਖੇਡਣ ਦਾ ਵੀ ਬਹੁਤ ਸ਼ੌਕ ਹੈ। ਗਰੇਗ ਲੰਬੀ ਛਾਲ ਦੇ ਨਾਲ ਨਾਲ ਉਹ 100 ਮੀਟਰ ਫਰਾਟਾ ਦੌੜ ਖੇਡਾ ਹੈ ਜਿਸ ਦਾ 10.26 ਸਕਿੰਟ 'ਚ ਪੁਰੀ ਕਿਤੀ।

ਗਰੇਗ ਰੁਦਫੋਰਡ
ਗਰੇਗ ਰੁਦਫੋਰਡ
ਨਿੱਜੀ ਜਾਣਕਾਰੀ
ਪੂਰਾ ਨਾਮਗੀਗੋਰੀ ਜੇਮਜ਼ ਗਰੇਗ ਰੁਦਫੋਰਡ
ਜਨਮ (1986-11-17) 17 ਨਵੰਬਰ 1986 (ਉਮਰ 38)
ਮਿਲਟਨ ਕੀਨੇਜ਼ ਇੰਗਲੈਂਡ
ਕੱਦ1.88 m (6 ft 2 in)
ਭਾਰ87 kg (192 lb)
ਖੇਡ
ਦੇਸ਼ ਜਰਮਨੀ
 ਇੰਗਲੈਂਡ
ਕਲੱਬਮਾਰਸ਼ਲ ਮਿਲਟਨ ਕਲੱਬ
Turned pro2005
ਪ੍ਰਾਪਤੀਆਂ ਅਤੇ ਖ਼ਿਤਾਬ
Personal best(s)ਲੰਮੀ ਛਾਲ 8.51 m (ਚੁਲਾ ਵਿਸਟਾ ਕੈਲੀਫੋਰਨੀਆ 2014)
100 m 10.26 (ਗੇਟਹੈਡ 2010)
Updated on 25 ਅਕਤੂਬਰ 201.

ਖੇਡ ਜੀਵਨ

ਸੋਧੋ

ਉਸ ਨੇ ਇੰਗਲੈਂਡ ਦਾ ਰਾਸ਼ਟਰੀ ਰਿਕਾਰਡ 3 ਮਈ 2012 ਵਿੱਚ 8.35 ਮੀਟਰ ਛਾਲ ਮਾਰ ਰੱਖਿਆ। 2012 ਦੀਆਂ ਓਲੰਪਿਕ ਖੇਡਾਂ ਵਿੱਚ ਲੰਬੀ ਛਾਲ ਦੇ ਮੁਕਾਬਲੇ ਵਿੱਚ ਉਸ ਨੇ ਲੰਬੀ ਛਾਲ ਦੇ ਕੁਆਲੀਫਾਈ ਰਾਊਂਡ ਵਿੱਚ ਆਪਣੇ ਪਹਿਲੇ ਹੀ ਜੰਪ ਵਿੱਚ 8.08 ਮੀਟਰ ਛਾਲ ਮਾਰ ਕੇ ਫਾਈਨਲ ਵਾਸਤੇ ਕੁਆਲੀਫਾਈ ਕੀਤਾ। 2012 ਓਲੰਪਿਕ ਖੇਡਾਂ ਦੇ ਲੰਬੀ ਛਾਲ ਦੇ ਫਾਈਨਲ ਮੁਕਾਬਲੇ ਵਿੱਚ ਉਸ ਨੇ 8.35 ਮੀਟਰ ਛਾਲ ਮਾਰ ਕੇ ਸੁਨਹਿਰੀ ਤਗਮਾ ਜਿਤਿਆ। 2008 ਦੀਆਂ ਬੀਜਿੰਗ (ਚੀਨ) ਓਲੰਪਿਕ ਖੇਡਾਂ ਵਿੱਚ ਪਹਿਲੇ ਦੋ ਜੰਪ ਫਾਊਲ ਕਰਕੇ ਤੀਸਰਾ ਜੰਪ 7.84 ਮੀਟਰ ਮਾਰ ਕੇ ਦਸਵੇਂ ਸਥਾਨ ਉੱਪਰ ਰਿਹਾ ਸੀ। 2006 ਦੀ ਗੋਥਨਵਰਗ (ਸਵੀਡਨ) ਵਿਖੇ ਹੋਈ ਯੂਰਪੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ ਉਸ ਨੇ 8.13 ਮੀਟਰ ਛਾਲ ਮਾਰ ਕੇ ਚਾਂਦੀ ਦਾ ਤਗਮਾ ਜਿੱਤਿਆ। ਦਿੱਲੀ (ਭਾਰਤ) ਵਿਖੇ ਹੋਈਆਂ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚੋਂ ਵੀ ਉਸ ਨੇ 8.22 ਮੀਟਰ ਛਾਲ ਮਾਰ ਕੇ ਇੱਕ ਹੋਰ ਚਾਂਦੀ ਦਾ ਤਗਮਾ ਜਿੱਤਿਆ। ਜੁਲਾਈ 2014 ਨੂੰ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚੋਂ 8.20 ਮੀਟਰ ਲੰਬੀ ਛਾਲ ਮਾਰ ਕੇ ਗੋਲਡ ਮੈਡਲ ਚੁੰਮਿਆ। ਇਸ ਤੋਂ ਬਿਨਾਂ ਉਸ ਨੇ 12 ਤੋਂ 18 ਅਗਸਤ 2014 ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਉਰਿਖ ਵਿਖੇ ਹੋਈ ਯੂਰਪੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ ਵੀ 8.29 ਮੀਟਰ ਛਾਲ ਮਾਰ ਕੇ ਚੈਂਪੀਅਨ ਬਣਿਆ।

ਹਵਾਲੇ

ਸੋਧੋ