ਰਾਸ਼ਟਰਮੰਡਲ ਖੇਡਾਂ

ਰਾਸ਼ਟਰਮੰਡਲ ਖੇਡਾਂ ਹਰ ਚਾਰ ਸਾਲ ਦੇ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪਹਿਲਾਂ ਇਹ ਖੇਡਾਂ 'ਬ੍ਰਿਟਿਸ਼ ਇਮਪਾਇਰ ਗੇਮਸ' ਦੇ ਨਾਂਮ ਨਾਲ ਜਾਣੀਆਂ ਜਾਂਦੀਆਂ ਸਨ। ਖੇਡਾਂ ਦੇ ਪ੍ਰਤੀਕ (ਲੋਗੋ) ਦਾ ਆਰੰਭ 1966ਈ: ਵਿੱਚ ਪਹਿਲੀ ਵਾਰ ਹੋਇਆ। 1942 ਅਤੇ 1946 ਈ: ਵਿੱਚ ਵਿਸ਼ਵ ਯੁੱਧ ਕਾਰਨ ਇਹ ਖੇਡਾਂ ਨਹੀਂ ਹੋ ਸਕੀਆਂ।

ਰਾਸ਼ਟਰੀਮੰਡਲ ਖੇਡਾਂ[1]

ਰਾਸ਼ਟਰੀਮੰਡਲ ਖੇਡਾਂ
ਕਿਸਮ ਖੇਡ ਸੰਸਥਾ
ਆਰੰਭ 1930
ਸਥਾਨ ਲੰਡਨ
ਲੀਡਰ ਪ੍ਰਧਾਨ
ਖੇਤਰ ਖੇਡਾਂ
ਉਦੇਸ਼ ਖੇਡਾਂ ਅਤੇ ਮਨੋਰੰਜਨ
ਬਜ਼ਟ
ਵੈੱਵਸਾਈਟ [1]

ਭਾਰਤਸੋਧੋ

ਭਾਰਤ ਨੇ 2010 ਵਿੱਚ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ 38 ਸੋਨ, 27 ਚਾਂਦੀ ਤੇ 36 ਕਾਂਸੀ ਦੇ ਤਗਮੇ ਜਿੱਤੇ ਸਨ। ਕੁੱਲ 101 ਤਗਮੇ ਜਿੱਤ ਕੇ ਇਹ ਇਤਿਹਾਸਕ ਪ੍ਰਦਰਸ਼ਨ ਸੀ। ਤਗਮਿਆਂ ਦੀ ਕਤਾਰ ਵਿੱਚ ਉਹ ਆਸਟਰੇਲੀਆ ਮਗਰੋਂ ਦੂਜੇ ਸਥਾਨ ’ਤੇ ਸੀ।

  • ਡਿਸਕਸ ਸੁੱਟਣ ਦੇ ਮੁਕਾਬਲੇ ਵਿੱਚ ਭਾਰਤੀ ਕੁੜੀਆਂ ਨੇ ਤਿੰਨੇ ਤਗਮੇ ਜਿੱਤੇ ਤਾਂ ਇਨ੍ਹਾਂ ਨੇ ਮੈਦਾਨ ਦਾ ਜੇਤੂ ਫੇਰਾ ਦਿੱਤਾ। ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ ਅਤੇ ਸੀਮਾ ਅੰਤਿਲ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ।
  • ਨਿਸ਼ਾਨੇਬਾਜ਼ੀ ਵਿੱਚ ਗਗਨ ਨਾਰੰਗ ਨੇ ਚਾਰ ਸੋਨੇ ਤਮਗੇ ਜਿੱਤੇ। ਅਨੀਸਾ ਸਈਦ ਨੇ ਨਿਸ਼ਾਨੇਬਾਜ਼ੀ ਵਿੱਚ ਦੋ ਸੋਨ ਤਮਗੇ ਜਿੱਤੇ।
  • ਰਾਸ਼ਟਰਮੰਡਲ ਖੇਡਾਂ ਵਿੱਚ ਬਬੀਤ ਅਤੇ ਭੈਣ ਗੀਤ ਨੇ ਚਾਂਦੀ ਦਾ ਤਮਗੇ ਜਿਤੇ।
  • ਨਾਸਿਕ ਦੀ 25 ਸਾਲਾ ਕਵਿਤਾ ਰਾਉਤ ਨੇ ਦਸ ਹਜ਼ਾਰ ਮੀਟਰ ਦੀ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
  • ਝਾਰਖੰਡ ਦੀ ਇਸ ਕਬਾਇਲੀ ਕੁੜੀ ਦੀਪਿਕਾ ਨੇ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ।
  • ਰਾਸ਼ਟਰਮੰਡਲ ਖੇਡਾਂ ਵਿੱਚ ਸਭ ਤੋਂ ਮਕਬੂਲ ਖਿਡਾਰੀ ਪਹਿਲਵਾਨ ਸੁਸ਼ੀਲ ਕੁਮਾਰ ਰਿਹਾ।
  • ਜਵਾਲਾ ਗੁੱਟਾ ਅਤੇ ਅਸ਼ਵਨੀ ਪੁਨੱਪਾ ਬੈਡਮਿੰਟਨ ਵਿੱਚ ਕੁੜੀਆਂ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ।
  • ਫਾਈਨਲ ਵੇਲੇ ਸਾਇਨਾ ਨੇਹਵਾਲ ਸਿਰ ਸਿਰਫ਼ ਸੋਨੇ ਦਾ ਤਮਗਾ ਜਿੱਤਣ ਦੀ ਜ਼ਿੰਮੇਵਾਰੀ ਨਹੀਂ ਸੀ। ਉਸ ਵੇਲੇ ਦੀ ਗਿਣਤੀ ਮੁਤਾਬਕ ਤੈਅ ਹੋ ਗਿਆ ਸੀ ਕਿ ਜੇ ਸ਼ਾਇਨਾ ਸੋਨੇ ਦਾ ਤਮਗਾ ਜਿੱਤਦੀ ਹੈ ਤਾਂ ਭਾਰਤ ਰਾਸ਼ਟਰਮੰਡਲ ਖੇਡਾਂ ਵਿੱਚ ਦੂਜੇ ਨੰਬਰ ਉੱਤੇ ਆਵੇਗਾ।
ਨੰ ਸਾਲ ਮਹਿਮਾਨ ਸ਼ਹਿਰ ਮਹਿਮਾਨ ਦੇਸ਼ ਸ਼ੁਰੂ ਹੋਣ ਦੀ ਮਿਤੀ ਖੇਡਾਂ ਸਮਾਪਤੀ ਦੀ ਮਿਤੀ ਖੇਡਾਂ ਈਵੈਂਟ ਦੇਸ਼ ਮੁਕਾਬਲਾ ਜੇਤੂ ਟੀਮ
ਬਰਤਾਨੀਆ ਰਾਜ ਖੇਡਾਂ
ਰਾਸ਼ਟਰੀਮੰਡਲ ਖੇਡਾਂ 1911   ਬਰਤਾਨੀਆ ਲੰਡਨ ਬਰਤਾਨੀਆ 12 ਮਈ ਜੂਨ ? 4 9 4 ? ਕਨੇਡਾ
I 1930   ਕੈਨੇਡਾ ਹਮਿਲਟਨ ਕਨੇਡਾ 16 ਅਗਸਤ 23 ਅਗਸਤ 6 59 11 400 ਇੰਗਲੈਂਡ
II 1934   ਬਰਤਾਨੀਆ ਲੰਡਨ ਬਰਤਾਨੀਆ 4 ਅਗਸਤ 11 ਅਗਸਤ 6 68 16 500 ਇਗਲੈਂਡ
III 1938   ਆਸਟ੍ਰੇਲੀਆ ਸਿਡਨੀ ਆਸਟ੍ਰੇਲੀਆ 5 ਫਰਵਰੀ 12 ਫਰਵਰੀ 7 71 15 464 ਅਸਟ੍ਰੇਲੀਆ
IV 1950   ਨਿਊਜ਼ੀਲੈਂਡ ਔਕਲੈਂਡ ਨਿਊਜ਼ੀਲੈਂਡ 4 ਫਰਵਰੀ 11 ਫਰਵਰੀ 9 88 12 590 ਆਸਟ੍ਰੇਲੀਆ
ਬਰਤਾਨੀਆ ਰਾਜ ਰਾਸ਼ਟਰੀਮੰਡਲ ਖੇਡਾਂ
V 1954   ਕੈਨੇਡਾ ਵੈਨਕੂਵਰ ਕਨੇਡਾ 30 ਜੁਲਾਈ 7 ਅਗਸਤ 9 91 24 662 ਇਗਲੈਂਡ
VI 1958 ਵੇਲਜ਼ ਕਾਰਡਿਫ਼ ਵੇਲਜ਼ 18 ਜੁਲਾਈ 26 ਜੁਲਾਈ 9 94 36 1122 ਇੰਗਲੈਂਡ
VII 1962   ਆਸਟ੍ਰੇਲੀਆ ਪਰਥ ਆਸਟ੍ਰੇਲੀਆ 22 ਨਵੰਬਰ 1 ਦਸੰਬਰ 9 104 35 863 ਆਸਟ੍ਰੇਲੀਆ
VIII 1966   ਜਮੈਕਾ ਕਿੰਗਸਟਨ ਜਮਾਇਕਾ 4 ਅਗਸਤ 13 ਅਗਸਤ 9 110 34 1050 ਇੰਗਲੈਂਡ
ਰਾਸ਼ਟਰਮੰਡਲ ਖੇਡਾਂ
IX 1970   ਸਕਾਟਲੈਂਡ ਐਡਿਨਬਰਾ ਸਕਾਟਲ 16 ਜੁਲਾਈ 25 ਜੁਲਾਈ 9 121 42 1383 ਆਸਟ੍ਰੇਲੀਆ
X 1974   ਨਿਊਜ਼ੀਲੈਂਡ ਕ੍ਰਿਸਟਚਰਚ ਨਿਊਜ਼ੀਲੈਂਡ 24 ਜਨਵਰੀ 2 ਫਰਵਰੀ 9 121 38 1276 ਆਸਟ੍ਰੇਲੀਆ
ਰਾਸ਼ਟਰਮੰਡਲ ਖੇਡਾਂ
XI 1978   ਕੈਨੇਡਾ ਐਡਮੰਟਨ ਕੈਨੇਡਾ 3 ਅਗਸਤ 12 ਅਗਸਤ 10 128 46 1474 ਕਨੇਡਾ
XII 1982   ਆਸਟ੍ਰੇਲੀਆ ਬ੍ਰਿਜ਼ਬਨ ਆਸਟ੍ਰੇਲੀਆ 30 ਸਤੰਬਰ 9 ਅਕਤੂਬਰ 10 142 46 1583 ਆਸਟ੍ਰੇਲੀਆ
XIII 1986   ਸਕਾਟਲੈਂਡ ਐਡਿਨਬਰਾ ਸਕਾਟਲੈਂਡ 24 ਜੁਲਾਈ 2 ਅਗਸਤ 10 163 26 1662 ਇੰਗਲੈਂਡ
XIV 1990   ਨਿਊਜ਼ੀਲੈਂਡ ਔਕਲੈਂਡ ਨਿਉਜ਼ੀਲੈਂਡ 24 ਜਨਵਰੀ 3 ਫਰਵਰੀ 10 204 55 2073 ਆਸਟ੍ਰੇਲੀਆ
XV 1994   ਕੈਨੇਡਾ ਵਿਕਟੋਰੀਆ ਕਨੇਡਾ 18 ਅਗਸਤ 28 ਅਗਸਤ 10 217 63 2557 ਆਸਟ੍ਰੇਲੀਆ
XVI 1998   ਮਲੇਸ਼ੀਆ ਕੁਆਲਾ ਲੰਪੁਰ ਮਲੇਸ਼ੀਆ 11 ਸਤੰਬਰ 21 ਸਤੰਬਰ 15 213 70 3633 ਆਸਟ੍ਰੇਲੀਆ
XVII 2002   ਬਰਤਾਨੀਆ ਮਾਨਚੈਸਟਰ ਇੰਗਲੈਂਡ 25 ਜੁਲਾਈ 4 ਅਗਸਤ 171 281 72 3679 ਆਸਟ੍ਰੇਲੀਆ
XVIII 2006   ਆਸਟ੍ਰੇਲੀਆ ਮੈਲਬੋਰਨ ਆਸਟ੍ਰੇਲੀਆ 15 ਮਾਰਚ 26 ਮਾਰਚ 162 245 71 4049 ਆਸਟ੍ਰੇਲੀਆ
XIX 2010   ਭਾਰਤ ਦਿੱਲੀ ਭਾਰਤ 3 ਅਕਤੂਬਰ 14 ਅਕਤੂਬਰ 173 272 71 6700 ਆਸਟ੍ਰਲੀਆ
XX 2014   ਸਕਾਟਲੈਂਡ ਗਲਾਸਗੋ ਸਕਾਟਲੈਂਡ 23 ਜੁਲਾਈ 3 ਅਗਸਤ 174 261 70
XXI 2018   ਆਸਟ੍ਰੇਲੀਆ ਗੋਲਡ ਕੋਸਟ ਆਸਟ੍ਰੇਲੀਆ 4 ਅਪ੍ਰੈਲ 15 ਅਪ੍ਰੈਲ
ਨੋਟ

13 ਟੀਮ ਵਾਲੀਆ ਖੇਡਾਂ 2 4 ਟੀਮ ਵਾਲੀਆ ਖੇਡਾਂ 3 3 ਟੀਮ ਵਾਲੀਆ ਖੇਡਾਂ 43 ਟੀਮ ਵਾਲੀਆ ਖੇਡਾਂ

ਹਵਾਲੇਸੋਧੋ

  1. "The story of the Commonwealth Games". Commonwealth Games Federation. Archived from the original on 18 ਸਤੰਬਰ 2009. Retrieved 20 January 2008. {{cite web}}: Unknown parameter |dead-url= ignored (help)