ਗਵਰੀਲੋ ਪ੍ਰਿੰਸਿਪ (ਸਰਬੀਆਈ ਸੀਰਿਲਿਕ:Гаврило Принцип, ਉਚਾਰਨ [ɡǎʋrilo prǐntsip]; 25 ਜੁਲਾਈ [ਪੁ.ਤ. 13 ਜੁਲਾਈ] 1894[1] – 28 ਅਪ੍ਰੈਲ 1918) ਬੋਸਨੀਆ ਅਤੇ ਹਰਜ਼ੇਗੋਵਿਨਾ ਵਿੱਚ ਔਸਟਰੋ-ਹੰਗਰੀ ਸ਼ਾਸਨ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੀ ਯੰਗ ਬੋਸਨੀਆ ਨਾਮ ਦੀ ਇੱਕ ਯੂਗੋਸਲਾਵੀਆਈ ਸੰਸਥਾ ਦਾ ਬੋਸਨੀਆਈ ਸਰਬ ਮੈਂਬਰ ਸੀ। ਉਸਨੇ 28 ਜੂਨ 1914 ਨੂੰ ਸਾਰਜੇਵੋ ਵਿੱਚ ਆਸਟ੍ਰੀਆ ਦੇ ਆਰਕਡੁਕ ਫਰਾਂਜ਼ ਫੇਰਡੀਨਾਂਡ ਅਤੇ ਉਸਦੀ ਪਤਨੀ ਸੋਫੀ ਨੂੰ ਕਤਲ ਕਰ ਦਿੱਤਾ ਅਤੇ ਇਸ ਨਾਲ ਘਟਨਾਵਾਂ ਦੀ ਸ਼ੁਰੂ ਹੋਈ ਲੜੀ ਵਜੋਂ ਪਹਿਲਾ ਵਿਸ਼ਵ ਯੁੱਧ ਆਰੰਭ ਹੋ ਗਿਆ ਸੀ। [2] ਪ੍ਰਿੰਸਿਪ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਰਬਿਆਈ ਰਾਸ਼ਟਰਵਾਦੀ ਗੁਪਤ ਸੁਸਾਇਟੀ ਜਿਸ ਨੂੰ ਬਲੈਕ ਹੈਂਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਹ ਵੀ ਅਪਰਾਧ ਦੇ ਘੇਰੇ ਵਿੱਚ ਆ ਗਈ, ਨਤੀਜੇ ਵਜੋਂ ਆਸਟਰੀਆ-ਹੰਗਰੀ ਨੇ ਸਰਬੀਆ ਨੂੰ ਇੱਕ ਤਾੜਨਾ ਜਾਰੀ ਕਰ ਦਿੱਤੀ ਜਿਸਨੂੰ ਜੁਲਾਈ ਇਲਲੀਮੇਟਮ ਵਜੋਂ ਜਾਣਿਆ ਜਾਂਦਾ ਹੈ।[3] ਇਸ ਨੂੰ ਆਸਟਰੀਆ-ਹੰਗਰੀ ਨੇ ਸਰਬੀਆ ਤੇ ਹਮਲੇ ਲਈ ਬਹਾਨੇ ਵਜੋਂ ਵਰਤਿਆ ਸੀ, ਜਿਸਨੇ ਬਾਅਦ ਵਿੱਚ ਵਿਸ਼ਵ ਯੁੱਧ ਦਾ ਰੂਪ ਧਾਰ ਲਿਆ ਸੀ।[4]

ਗਵਰੀਲੋ ਪ੍ਰਿੰਸਿਪ
ਟੇਰੇਜ਼ੀਨ ਕਿਲ੍ਹੇ ਵਿੱਚ ਆਪਣੀ ਜੇਲ੍ਹ ਕੋਠੜੀ ਵਿੱਚ ਗਾਵਰੇਲੋ ਪ੍ਰਿੰਸਿਪ
ਜਨਮ(1894-07-25)25 ਜੁਲਾਈ 1894
ਮੌਤ28 ਅਪ੍ਰੈਲ 1918(1918-04-28) (ਉਮਰ 23)
ਟੇਰੇਜ਼ੀਨ, ਬੋਹੇਮੀਆ, ਆਸਟਰੀਆ-ਹੰਗਰੀ
ਮੌਤ ਦਾ ਕਾਰਨਤਪਦਿਕ
ਕਬਰਸੇਂਟ ਮਾਰਕ ਦੀ ਕਬਰਸਤਾਨ, ਸਾਰਜੇਵੋ
ਲਈ ਪ੍ਰਸਿੱਧ ਯੰਗ ਬੋਸਨੀਆ ਅੰਦੋਲਨ ਦੇ ਮੈਂਬਰ ਅਤੇ ਆਰਕਡੁਕ ਫ੍ਰੈਂਜ਼ ਫਰਡੀਨੈਂਡ ਦੀ ਹੱਤਿਆ ਵਿੱਚ ਹਿੱਸਾ ਲੈਣ ਲਈ, ਪਹਿਲੇ ਵਿਸ਼ਵ ਯੁੱਧ ਦੀ ਚਿੰਗਾੜੀ
ਦਸਤਖ਼ਤ

ਪ੍ਰਿੰਸਿਪ ਇੱਕ ਯੂਗੋਸਲਾਵ ਰਾਸ਼ਟਰਵਾਦੀ ਸੀ ਜੋ ਲਹਿਰ ਦੇ ਮਲਾਦਾ ਬੋਸਨਾ (ਯੰਗ ਬੋਸਨੀਆ) ਨਾਲ ਸੰਬੰਧਿਤ ਸੀ ਜੋ ਮੁੱਖ ਤੌਰ ਤੇ ਸਰਬੀ ਸਨ, ਪਰ ਬੋਸਨੀਆਕਸ ਅਤੇ ਕਰੋਟਸ ਵੀ ਸਨ। [5] ਆਪਣੇ ਮੁਕੱਦਮੇ ਦੌਰਾਨ ਉਸ ਨੇ ਕਿਹਾ: "ਮੈਂ ਯੂਗੋਸਲਾਵ ਰਾਸ਼ਟਰਵਾਦੀ ਹਾਂ, ਸਾਰੇ ਯੂਗੋਸਲਾਵੀਆਂ ਨੂੰ ਇਕਮੁਠ ਕਰਨ ਦਾ ਮੇਰਾ ਨਿਸ਼ਾਨਾ ਹੈ ਅਤੇ ਮੈਨੂੰ ਇਹ ਨਹੀਂ ਪਰਵਾਹ ਕਿ ਕਿਸ ਤਰ੍ਹਾਂ ਦਾ ਰਾਜ ਹੈ, ਪਰ ਇਸ ਨੂੰ ਆਸਟਰੀਆ ਤੋਂ ਅਵਸ਼ ਮੁਕਤ ਕੀਤਾ ਜਾਣਾ ਚਾਹੀਦਾ ਹੈ।"[6]

ਪ੍ਰਿੰਸਿਪ ਦੀ 28 ਅਪ੍ਰੈਲ 1918 ਨੂੰ ਮੌਤ ਹੋ ਗਈ। ਜੇਲ੍ਹ ਦੀਆਂ ਭੈੜੀਆਂ ਸਥਿਤੀਆਂ ਕਾਰਨ ਉਸਨੂੰ ਟੀ ਬੀ ਹੋ ਗਈ ਸੀ। ਇਸ ਬੀਮਾਰੀ ਕਰਨ ਪਹਿਲਾਂ ਉਸ ਵੀ ਉਸਦਾ ਇੱਕ ਅੰਗ ਕੱਟਣਾ ਪਿਆ ਸੀ। 

ਸ਼ੁਰੂ ਦਾ ਜੀਵਨ

ਸੋਧੋ
 
ਗਵਰੀਲੋ ਪ੍ਰਿੰਸਿਪ ਦੇ ਮਾਤਾ-ਪਿਤਾ, ਮੈਰੀ ਅਤੇ ਪੀਟਰ 1927 ਵਿਚ।

ਗਵਰੀਲੋ ਪ੍ਰਿੰਸਿਪ ਦਾ ਜਨਮ 25 ਜੁਲਾਈ ਨੂੰ ਬੋਸੰਸਕੋ ਗ੍ਰਹੋਵੋ ਨੇੜੇ ਓਬਲਜਾਜ ਦੇ ਦੂਰ-ਦੁਰਾਡੇ ਪਿੰਡ ਵਿੱਚ [ਪੁ.ਤਾ. 13 ਜੁਲਾਈ] 1894 ਨੂੰ ਹੋਇਆ ਸੀ। ਉਹ ਆਪਣੇ ਮਾਤਾ-ਪਿਤਾ ਦੇ 9 ਬੱਚਿਆਂ ਵਿੱਚੋਂ ਦੂਜਾ ਸੀ, ਜਿਨ੍ਹਾਂ ਵਿੱਚੋਂ ਛੇ ਬਚਪਨ ਵਿੱਚ ਹੀ ਮਰ ਗਏ ਸਨ। ਪ੍ਰਿੰਸਿਪ ਦੀ ਮਾਂ ਮਾਰੀਜਾ ਉਸਦੇ ਮਰਹੂਮ ਭਰਾ ਸਪਿਰੋ ਦੇ ਨਾਮ ਤੇ ਉਸ ਦਾ ਨਾਂ ਰੱਖਣਾ ਚਾਹੁੰਦੀ ਸੀ, ਪਰ ਇੱਕ ਸਥਾਨਕ ਪੂਰਬੀ ਆਰਥੋਡਾਕਸ ਪਾਦਰੀ ਦੇ ਜ਼ੋਰ ਦੇਣ ਤੇ ਉਸ ਦਾ ਨਾਂ ਗਵਰਿਲੋ ਰੱਖਿਆ ਗਿਆ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਮਹਾਂਪਾਦਰੀ ਗੈਬਰੀਅਲ ਦੇ ਨਾਮ ਤੇ ਉਸ ਦਾ ਜੀਣਾ ਨਾਮ ਰੱਖਣਾ ਉਸ ਬਚਣ ਵਿੱਚ ਸਹਾਇਤਾ ਕਰੇਗਾ।[6]

ਸਰਬੀ ਪਰਿਵਾਰ, ਪ੍ਰਿੰਸਿਪ ਕਈ ਸਦੀਆਂ ਤੋਂ ਉੱਤਰ-ਪੱਛਮੀ ਬੋਸਨੀਆ ਵਿੱਚ ਰਹਿੰਦਾ ਸੀ [7]ਅਤੇ ਸਰਬਿਆਈ ਆਰਥੋਡਾਕਸ ਈਸਾਈ ਧਰਮ ਦਾ ਪਾਲਣ ਕਰਦਾ ਸੀ। [8] ਪ੍ਰਿੰਸਿਪ ਦੇ ਮਾਪੇ, ਪੇਟਾਰ ਅਤੇ ਮਾਰੀਜਾ ਗਰੀਬ ਕਿਸਾਨ ਸਨ ਜਿਹੜੇ ਥੋੜ੍ਹੀ ਜਿਹੀ ਜ਼ਮੀਨ ਦੇ ਮਾਲਕ ਸਨ ਜਿਸ ਤੇ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਸੀ।[9] ਉਹ ਕ੍ਰਿਸਚੀਅਨ ਕਿਸਾਨਾਂ ਦੀ ਇੱਕ ਸ਼੍ਰੇਣੀ ਨਾਲ ਸੰਬੰਧ ਰੱਖਦੇ ਸਨ ਜਿਸ ਨੂੰ ਕਿਮੇਟਸ (ਭੌਂ ਗ਼ੁਲਾਮ) ਵਜੋਂ ਜਾਣਿਆ ਜਾਂਦਾ ਸੀ, ਜਿਨ੍ਹਾਂ ਨੂੰ ਅਕਸਰ ਆਪਣੇ ਮੁਸਲਿਮ ਜ਼ਿਮੀਂਦਾਰਾਂ ਦੇ ਜ਼ੁਲਮ ਝੱਲਣੇ ਪੈਂਦੇ ਸੀ। [10] ਪੇਟਰ, ਜੋ "ਸਖਤ ਸਹੀਪੁਣੇ" ਤੇ ਜ਼ੋਰ ਦਿੰਦਾ ਸੀ, ਕਦੇ ਵੀ ਸਰਾਬ ਨਹੀਂ ਸੀ ਪੀਂਦਾ ਜਾਂ ਗਾਲੀ ਗਲੋਚ ਨਹੀਂ ਸੀ ਕਰਦਾ ਅਤੇ ਇਸ ਦੇ ਸਿੱਟੇ ਵਜੋਂ ਉਸਦੇ ਗੁਆਂਢੀ  ਉਸਦਾ ਮਖੌਲ ਉਡਾਇਆ ਕਰਦੇ ਸੀ।[9] ਆਪਣੀ ਜਵਾਨੀ ਵਿਚ, ਉਸ ਨੇ ਔਟੋਮੈਨ ਸਾਮਰਾਜ ਦੇ ਵਿਰੁੱਧ ਹਰਜ਼ੇਗੋਵਿਨਾ ਵਿੱਚ ਵਿਦਰੋਹ ਵਿੱਚ ਭਾਗ ਲਿਆ ਸੀ।[11]  ਬਗ਼ਾਵਤ ਦੇ ਬਾਅਦ, ਉਹ ਗਰਾਹੋਵੋ ਘਾਟੀ ਵਿੱਚ ਇੱਕ ਕਿਸਾਨ ਹੋਣ ਲਈ ਵਾਪਸ ਆ ਗਿਆ, ਜਿੱਥੇ ਉਸ ਨੇ ਲਗਭਗ 4 ਏਕੜ (1.6 ਹੈਕਟੇਅਰ ਖੇਤਰ; 0.0063 ਵਰਗ ਮੀਲ) ਜ਼ਮੀਨ ਖੇਤੀ ਕੀਤੀ ਅਤੇ ਉਸਦੀ ਇੱਕ ਤਿਹਾਈ ਆਪਣੇ ਜ਼ਮੀਨ ਮਾਲਕ ਨੂੰ ਦੇਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਕਿਉਂਕਿ ਉਹ ਆਪਣੇ ਪਰਿਵਾਰ ਨੂੰ ਖੁਆਉਣ ਲਈ ਕਾਫ਼ੀ ਅਨਾਜ ਨਹੀਂ ਉਗਾ ਸਕਦਾ ਸੀ, ਉਸਨੇ ਆਪਣੇ ਆਮਦਨੀ ਨੂੰ ਵਧਾਉਣ ਲਈ ਆਪਣੇ ਆਮਦਨੀ ਨੂੰ ਪੂਰਕ ਕਰਨ ਲਈ ਉੱਤਰ ਪੱਛਮੀ ਬੋਸਨੀਆ ਨੂੰ ਡਾਲਮਾਟੀਆ ਤੋਂ ਵੱਖ ਕਰਦੇ ਪਹਾੜਾਂ ਤੋਂ ਪਾਰ ਡਾਕ ਅਤੇ ਮੁਸਾਫਿਰਾਂ ਨੂੰ ਲਿਜਾਣ ਲਿਆਉਣ ਦਾ ਕੰਮ ਕਰਦਾ ਸੀ।[10]

ਹਵਾਲੇ

ਸੋਧੋ
  1. Dedijer 1966, pp. 187–188.
  2. Johnson, Lonnie (1989). Introducing Austria: A short history. pp. 52–54. ISBN 0-929497-03-1.
  3. Gilbert, Martin (1995). First World War. HarperCollins. pp. 20–24. ISBN 0-00-637666-5.
  4. Strachan, Hew (1998). The Oxford Illustrated History of the First World War. Oxford University Press. p. 9. ISBN 0-19-820614-3.
  5. Dejan Djokić (January 2003). Yugoslavism: Histories of a Failed Idea, 1918–1992. C. Hurst & Co. Publishers. p. 24. ISBN 978-1-85065-663-0.
  6. 6.0 6.1 Dedijer 1966.
  7. Fromkin 2007.
  8. Roider 2005.
  9. 9.0 9.1 Fabijančić 2010.
  10. 10.0 10.1 Schlesser 2005.
  11. Kidner et al. 2013.