ਬੋਹੇਮੀਆ
ਬੋਹੇਮੀਆ ਜਿਸਦਾ ਅਸਲੀ ਨਾਮ ਰੋਜਰ ਡੇਵਿਡ ਹੈ, ਦਾ ਜਨਮ 15 ਅਕਤੂਬਰ 1979 ਨੂੰ ਕਰਾਚੀ,ਸਿੰਧ, ਪਾਕਿਸਤਾਨ ਵਿੱਚ ਹੋਇਆ।[2] ਰਾਜਾ, ਪੰਜਾਬੀ ਰੈਪਰ ਦੇ ਨਾਂ ਨਾਲ ਵੀ ਬੋਹੇਮਿਆ ਨੂੰ ਜਾਣਿਆ ਜਾਂਦਾ ਹੈ, ਇੱਕ ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ ਹੈ ਜੋ ਕਿ ਕੈਲੀਫ਼ੋਰਨੀਆ ਵਿੱਚ ਰਹਿੰਦਾ ਹੈ।
ਬੋਹੇਮੀਆ | |
---|---|
ਜਨਮ ਦਾ ਨਾਮ | ਰੋਜਰ ਡੇਵਿਡ |
ਉਰਫ਼ | ਬੋਹੇਮੀਆ,ਪੰਜਾਬੀ ਰੈਪ ਦਾ ਬਾਦਸ਼ਾਹ,ਰਾਜਾ,ਦੀ ਪੰਜਾਬੀ ਰੈਪਰ |
ਜਨਮ | ਕਰਾਚੀ,ਸਿੰਧ, ਪਾਕਿਸਤਾਨ[1] | ਅਕਤੂਬਰ 15, 1979
ਮੂਲ | ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ |
ਮੁੱਢਲਾ ਜੀਵਨ
ਸੋਧੋਪੰਜਾਬੀ ਇਸਾਈ ਪਰਿਵਾਰ ਵਿੱਚ ਜਨਮ ਲੈਣ ਵਾਲੇ ਬੋਹੇਮੀਆ ਦਾ ਜਨਮ 15 ਅਕਤੂਬਰ 1979 ਨੂੰ ਹੋਇਆ।[3] ਕਰਾਚੀ ਤੋਂ ਬਾਅਦ 7 ਸਾਲ ਲਈ ਬੋਹੇਮਿਆ ਪੇਸ਼ਾਵਰ ਵਿੱਚ ਰਿਹਾ ਅਤੇ 12 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਕੈਲੀਫ਼ੋਰਨੀਆ ਚਲਾ ਗਿਆ | ਬਹੁਤ ਛੋਟੀ ਉਮਰ ਵਿੱਚ ਹੀ ਉਸ ਨੇ ਆਪਣੇ ਪਿਤਾ ਤੋਂ ਸੰਗੀਤ ਸਿਖਣਾ ਸ਼ੁਰੂ ਕੀਤਾ ਅਤੇ ਉਸੇ ਸਮੇਂ ਪੰਜਾਬੀ ਵਿੱਚ ਕਵਿਤਾਵਾਂ ਲਿਖਣੀਆਂ ਵੀ ਸ਼ੁਰੂ ਕੀਤੀਆਂ|[1] ਬੋਹੇਮਿਆ ਦੀ ਮਾਂ ਦੀ ਮੋਤ ਕੈੰਸਰ ਕਾਰਨ ਹੋਈ ਜਦੋਂ ਉਹ ਸਿਰਫ 16 ਸਾਲਾਂ ਦਾ ਸੀ[3]। ਬੋਹੇਮੀਆ ਦੇ ਪਿਤਾ ਪੀ.ਆਈ.ਏ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨ ਵਿੱਚ ਕੰਮ ਕਰਦੇ ਸਨ। ਉਸ ਦਾ ਦਾਵਾ ਹੈ ਕਿ ਉਸਨੂੰ ਫ਼ੈਜ਼ ਅਹਿਮਦ ਫ਼ੈਜ਼, ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕ਼ਬਾਲ ਵਰਗੇ ਮਹਾਨ ਕਵੀਆਂ ਨੇ ਬਹੁਤ ਪ੍ਰੇਰਿਤ ਕੀਤਾ। ਬੋਹੇਮੀਆ ਦਾ ਕਹਿਣਾ ਹੈ ਕਿ " ਫ਼ੈਜ਼ ਅਹਿਮਦ ਫ਼ੈਜ਼ ਅਤੇ ਮਿਰਜ਼ਾ ਗ਼ਾਲਿਬ ਵਰਗੇ ਕਵੀ ਸਾਡੇ ਪ੍ਰਤੀਕ ਹਨ ਅਤੇ ਮੇਰੀ ਸਾਰੀਆਂ ਕਵਿਤਾਵਾਂ ਇਨ੍ਹਾਂ ਤੋਂ ਹੀ ਪ੍ਰੇਰਿਤ ਹਨ ਜਿਵੇਂ ਕਿ ਮੇਰੇ ਇੱਕ ਗਾਨੇ ਵਿੱਚ ਮੈਂ ਤਾਰਿਆਂ ਤੋਂ ਪਰੇ ਜਾਣ ਦੀ ਗੱਲ ਕਰਦਾ ਹਾਂ ਜੋ ਕਿ ਅਵੱਸ਼ਕ ਤੌਰ ਤੇ ਅੱਲਾਮਾ ਇਕ਼ਬਾਲ ਦੀ ਲਾਈਨ 'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ' ਤੋਂ ਪ੍ਰੇਰਿਤ ਹੈ।"[1]
ਕਿੱਤਾ
ਸੋਧੋਬੋਹੇਮੀਆ ਨੇ ਆਪਣੀ ਪਹਿਲੀ ਐਲਬਮ 2002 ਵਿੱਚ ਵਿੱਚ ਪ੍ਰਦੇਸਾਂ ਦੇ ਕੱਢੀ।
ਡਿਸਕੋਗ੍ਰਾਫੀ
ਸੋਧੋਸਾਲ | ਐਲਬਮ | ਸੰਗੀਤਕਾਰ | ਕਲਾਕਾਰ | ਲੇਬਲ |
---|---|---|---|---|
2002 | ਵਿੱਚ ਪ੍ਰਦੇਸਾਂ ਦੇ | ਬੋਹੇਮੀਆ | ਬੋਹੇਮੀਆ | ਦ ਆਊਟਫਿਟ ਇੰਟਰਟੇਨਮੈਂਟ |
2006 | ਪੈਸਾ ਨਸ਼ਾ ਪਿਆਰ | ਬੋਹੇਮੀਆ | ਬੋਹੇਮੀਆ | ਯੂਨੀਵਰਸਲ ਮਿਊਜ਼ਿਕ ਇੰਡਿਆ |
2009 | ਦ ਰੈਪ ਸਟਾਰ | ਬੋਹੇਮੀਆ | ਬੋਹੇਮੀਆ | ਯੂਨੀਵਰਸਲ ਮਿਊਜ਼ਿਕ ਇੰਡਿਆ |
2012 | ਥਾਉਜ਼ੈਡ ਥਾਟਸ | ਬੋਹੇਮੀਆ | ਬੋਹੇਮੀਆ | ਸੋਨੀ ਮਿਊਜ਼ਿਕ ਇੰਡਿਆ |
2016 | ਕੇ. ਡੀ. ਐਮ. ਮਿਕਸਟੇਪ ਭਾਗ-1 | ਵੱਖ - ਵੱਖ | ਵੱਖ - ਵੱਖ | ਕਾਲੀ ਦੁਨਾਲੀ ਮਿਊਜ਼ਿਕ |
2017 | ਸਕੱਲ ਐਂਡ ਬੋਨਸ: ਦ ਫਾਈਨਲ ਚੈਪਟਰ | ਬੋਹੇਮੀਆ | ਬੋਹੇਮੀਆ | ਟੀ-ਸੀਰੀਜ਼ |
ਫਿਲਮੀ ਗਾਣੇ
ਸੋਧੋਫਿਲਮ | ਗਾਣਾ | ਸਾਲ |
---|---|---|
ਚਾਂਦਨੀ ਚੌਂਕ ਟੂ ਚਾਇਨਾ | ਚਾਂਦਨੀ ਚੌਂਕ ਟੂ ਚਾਇਨਾ | 2009 |
8 x 10 ਤਸਵੀਰ | ਆਈ ਗਾਟ ਦੀ ਪਿਕਚਰ | 2009 |
ਬਰੇਕਅਵੇ | ਸੰਸਾਰ | 2011 |
ਦੇਸੀ ਬੁਆਏਜ਼ | ਸੁਭਾ ਹੋਨੇ ਨਾ ਦੇ | 2011 |
ਫਰਾਰ | ਟੌਰ | 2015 |
ਹਵਾਲੇ
ਸੋਧੋ- ↑ 1.0 1.1 1.2 Mahmood, Rafay. "Bohemia: More than just forties and shorties". The Express Tribune. Tribune.com.pk. Retrieved 27 June 2014.
- ↑ "TDIM - Bohemia's Birthday - 15th Oct". Mtv.in.com. 15 October 2013. Archived from the original on 27 ਜੂਨ 2015. Retrieved 27 June 2014.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 Bohemia (30 August 2012). "Bio". Thepunjabirapper.com. Archived from the original on 25 ਜੂਨ 2014. Retrieved 25 July 2014.
{{cite web}}
: Unknown parameter|dead-url=
ignored (|url-status=
suggested) (help) [unreliable source?]