ਗਾਂਧੀ ਸਮਾਰਕ ਸੰਗ੍ਰਹਾਲਿਆ
ਗਾਂਧੀ ਸਮਾਰਕ ਸੰਗ੍ਰਹਾਲਿਆ ਇੱਕ ਅਜਾਇਬ ਘਰ ਅਤੇ ਲੋਕ ਸੇਵਾ ਸੰਸਥਾ ਹੈ ਜੋ ਮਹਾਤਮਾ ਗਾਂਧੀ ਦੇ ਜੀਵਨ ਦੀ ਯਾਦ ਨੂੰ ਸਮਰਪਿਤ ਹੈ। ਇਹ ਅਹਿਮਦਾਬਾਦ ਵਿੱਚ ਸਾਬਰਮਤੀ ਨਦੀ ਦੇ ਕੰਢੇ 'ਤੇ ਗਾਂਧੀ ਦੇ ਸਾਬਰਮਤੀ ਆਸ਼ਰਮ ਵਿੱਚ ਸਥਿਤ ਹੈ।ਇੱਥੇ ਮਹਾਤਮਾ ਗਾਂਧੀ 1917 ਤੋਂ 1930 ਤੱਕ ਰਹੇ ਸਨ। ਇਸ ਵਿੱਚ ਉਨ੍ਹਾਂ ਦੀਆਂ ਕਿਤਾਬਾਂ, ਚਿੱਠੀਆਂ ਅਤੇ ਫੋਟੋਆਂ ਰੱਖੀਆਂ ਗਈਆਂ ਹਨ।[1]
ਇਸਨੂੰ ਮਸ਼ਹੂਰ ਆਰਕੀਟੈਕਟ ਚਾਰਲਸ ਕੋਰਿਆ ਨੇ 1958 ਵਿੱਚ ਤਿਆਰ ਕੀਤਾ ਗਿਆ ਸੀ। ਕੰਪਲੈਕਸ ਦਾ ਉਦਘਾਟਨ ਜਵਾਹਰ ਲਾਲ ਨਹਿਰੂ ਨੇ 1963 ਵਿੱਚ ਕੀਤਾ ਸੀ [1]
ਨੋਟ
ਸੋਧੋ- ↑ 1.0 1.1 Khan, Hasan-Uddin, ed. "Gandhi Smarak Sangrahalaya." Charles Correa. Singapore: Concept Media Ltd., 1987. p. 20-25. Accessed on archnet.org.