ਸਾਬਰਮਤੀ ਆਸ਼ਰਮ (ਗਾਂਧੀ ਆਸ਼ਰਮ, ਹਰਿਜਨ ਆਸ਼ਰਮ, ਜਾਂ ਸੱਤਿਆਗ੍ਰਹਿ ਆਸ਼ਰਮ ਵੀ ਕਿਹਾ ਜਾਂਦਾ ਹੈ) ਭਾਰਤ ਦੇ ਗੁਜਰਾਤ ਰਾਜ ਦੇ ਅਹਿਮਦਾਬਾਦ ਜਿਲ੍ਹੇ ਦੇ ਪ੍ਰਬੰਧਕੀ ਕੇਂਦਰ, ਅਹਿਮਦਾਬਾਦ ਦੇ ਨੇੜੇ ਸਾਬਰਮਤੀ ਨਦੀ ਦੇ ਕੰਢੇ ਸਥਿਤ ਹੈ। ਮੋਹਨਦਾਸ ਕਰਮਚੰਦ ਗਾਂਧੀ, ਜਿਸਨੂੰ ਆਮ ਤੌਰ ਤੇ ਮਹਾਤਮਾ ਗਾਂਧੀ ਕਹਿੰਦੇ ਹਨ, ਉਹ ਆਪਣੀ ਪਤਨੀ ਕਸਤੂਰਬਾ ਗਾਂਧੀ ਸਹਿਤ 12 ਸਾਲ ਇਥੇ ਰਹੇ।

ਸਾਬਰਮਤੀ ਆਸ਼ਰਮ
ਸਾਬਰਮਤੀ ਆਸ਼ਰਮ, ਅਹਿਮਦਾਬਾਦ
ਧਰਮ
ਮਾਨਤਾਹਿੰਦੂ
ਟਿਕਾਣਾ
ਟਿਕਾਣਾਸਾਬਰਮਤੀ, ਅਹਿਮਦਾਬਾਦ
ਰਾਜਗੁਜਰਾਤ
ਦੇਸ਼ਭਾਰਤ
ਆਰਕੀਟੈਕਚਰ
ਆਰਕੀਟੈਕਟਚਾਰਲਸ ਕੋਰੀਆ

ਸੱਤਿਆਗ੍ਰਹਿ ਆਸ਼ਰਮ ਦੀ ਸਥਾਪਨਾ ਸੰਨ 1917 ਵਿੱਚ ਅਹਿਮਦਾਬਾਦ ਦੇ ਕੋਚਰਬ ਨਾਮਕ ਸਥਾਨ ਤੇ ਮਹਾਤਮਾ ਗਾਂਧੀ ਨੇ ਕੀਤੀ ਸੀ। ਸੰਨ 1957 ਵਿੱਚ ਇਹ ਆਸ਼ਰਮ ਸਾਬਰਮਤੀ ਨਦੀ ਦੇ ਕੰਢੇ ਵਰਤਮਾਨ ਸਥਾਨ ਉੱਤੇ ਮੁੰਤਕਿਲ ਹੋਇਆ ਅਤੇ ਉਦੋਂ ਤੋਂ ਸਾਬਰਮਤੀ ਆਸ਼ਰਮ ਕਹਿਲਾਣ ਲਗਾ। ਗਾਂਧੀ ਨੇ 12 ਮਾਰਚ 1930 ਨੂੰ ਇਥੋਂ ਹੀ ਡਾਂਡੀ ਮਾਰਚ ਦੀ ਅਗਵਾਈ ਕੀਤੀ, ਜਿਸ ਲੂਣ ਸੱਤਿਆਗ੍ਰਹਿ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।

ਸਥਿਤੀ

ਸੋਧੋ

ਆਸ਼ਰਮ ਰੁੱਖਾਂ ਦੀ ਸ਼ੀਤਲ ਛਾਇਆ ਵਿੱਚ ਸਥਿਤ ਹੈ। ਇੱਥੇ ਦੀ ਸਾਦਗੀ ਅਤੇ ਸ਼ਾਂਤੀ ਦੇਖ ਕੇ ਆਸ਼ਚਰਜ ਰਹਿ ਜਾਂਦਾ ਹੈ। ਆਸ਼ਰਮ ਦੀ ਇੱਕ ਪਾਸੇ ਸੈਂਟਰਲ ਜੇਲ੍ਹ ਅਤੇ ਦੂਜੇ ਪਾਸੇ ਦੁਧੇਸ਼ੁਰ ਸ਼ਮਸ਼ਾਨ ਹੈ।

ਇਤਿਹਾਸ

ਸੋਧੋ

ਆਸ਼ਰਮ ਤੋਂ ਅਰੰਭ ਵਿੱਚ ਨਿਵਾਸ ਲਈ ਕੈਨਵਾਸ ਦੇ ਖੇਮੇ ਅਤੇ ਟੀਨ ਨਾਲ ਛੱਤਿਆ ਹੋਇਆ ਰਸੋਈਘਰ ਸੀ। ਸੰਨ 1917 ਦੇ ਅੰਤ ਵਿੱਚ ਇੱਥੇ ਦੇ ਨਿਵਾਸੀਆਂ ਦੀ ਕੁੱਲ ਗਿਣਤੀ 40 ਸੀ। ਆਸ਼ਰਮ ਦਾ ਜੀਵਨ ਗਾਂਧੀ ਜੀ ਦੇ ਸੱਤਿਆ, ਅਹਿੰਸਾ ਆਤਮਸਸੰਈ, ਵਿਰਾਗ ਅਤੇ ਸਮਾਨਤਾ ਦੇ ਸਿਧਾਂਤਾਂ ਉੱਤੇ ਆਧਾਰਤ ਮਹਾਂਨ ਪ੍ਰਯੋਗ ਸੀ ਅਤੇ ਇਹ ਜੀਵਨ ਉਸ ਸਾਮਾਜਕ, ਆਰਥਕ ਅਤੇ ਰਾਜਨੀਤਕ ਕ੍ਰਾਂਤੀ ਦਾ, ਜੋ ਮਹਾਤਮਾ ਜੀ ਦੇ ਮਸਤਸ਼ਕ ਵਿੱਚ ਸੀ, ਪ੍ਰਤੀਕ ਸੀ।

ਸਾਬਰਮਤੀ ਆਸ਼ਰਮ ਸਮੁਦਾਇਕ ਜੀਵਨ ਨੂੰ, ਜਿਹੜਾ ਭਾਰਤੀ ਜਨਤਾ ਦੇ ਜੀਵਨ ਵੱਲ ਹਮਦਰਦੀ ਰੱਖਦਾ ਹੈ, ਵਿਕਸਤ ਕਰਨ ਦੀ ਪ੍ਰਯੋਗਾਸ਼ਾਲਾ ਕਿਹਾ ਜਾ ਸਕਦਾ ਸੀ। ਇਸ ਆਸ਼ਰਮ ਵਿੱਚ ਵੱਖਰੀਆਂ ਧਾਰਮਿਕ ਆਸਥਾਵਾਂ ਵਿੱਚ ਏਕਤਾ ਸਥਾਪਤ ਕਰਨ, ਚਰਖਾ ਖਾਦੀ ਅਤੇ ਗਰਾਮ ਉਦਯੋਗ ਦੁਆਰਾ ਜਨਤਾ ਦੀ ਆਰਥਕ ਸਥਿਤੀ ਸੁਧਾਰਨ ਅਤੇ ਅਹਿੰਸਾਤਮਕ ਅਸਹਿਯੋਗ ਜਾਂ ਸੱਤਿਆਗ੍ਰਿਹ ਦੇ ਦੁਆਰੇ ਜਨਤਾ ਵਿੱਚ ਸੁਤੰਤਰਤਾ ਦੀ ਭਾਵਨਾ ਜਾਗਰਤ ਕਰਨ ਦੇ ਪ੍ਰਯੋਗ ਕੀਤੇ ਗਏ। ਇਹ ਆਸ਼ਰਮ ਭਾਰਤੀ ਜਨਤਾ ਅਤੇ ਭਾਰਤੀ ਆਗੂਆਂ ਲਈ ਪ੍ਰੇਰਣਾਸ਼ਰੋਤ ਅਤੇ ਭਾਰਤ ਦੇ ਸੁਤੰਤਰਤਾ ਸੰਘਰਸ਼ ਨਾਲ ਸਬੰਧਤ ਕਾਰਜਾਂ ਦਾ ਕੇਂਦਰਬਿੰਦੂ ਰਿਹਾ ਹੈ। ਕਤਾਈ ਅਤੇ ਬੁਣਾਈ ਦੇ ਨਾਲ-ਨਾਲ ਚਰਖੇ ਦੇ ਪੁਰਜਿਆਂ ਦਾ ਨਿਰਮਾਣ ਕਾਰਜ ਵੀ ਹੌਲੀ-ਹੌਲੀ ਇਸ ਆਸ਼ਰਮ ਵਿੱਚ ਹੋਣ ਲੱਗਿਆ।

ਆਸ਼ਰਮ ਵਿੱਚ ਰਹਿੰਦੇ ਹੋਏ ਹੀ ਗਾਂਧੀ ਜੀ ਨੇ ਅਹਿਮਦਾਬਾਦ ਦੀਆਂ ਮਿਲਾਂ ਵਿੱਚ ਹੋਈ ਹੜਤਾਲ ਦਾ ਸਫਲ ਸੰਚਾਲਨ ਕੀਤਾ। ਮਿਲ ਮਾਲਿਕ ਅਤੇ ਕਰਮਚਾਰੀਆਂ ਦੇ ਵਿਵਾਦ ਨੂੰ ਸੁਲਝਾਣ ਲਈ ਗਾਂਧੀ ਜੀ ਨੇ ਅਨਾਨ ਸੁਰੂ ਕਰ ਦਿੱਤਾ ਸੀ, ਜਿਸਦੇ ਪ੍ਰਭਾਵ ਨਾਲ 21 ਦਿਨਾਂ ਤੋਂ ਚੱਲ ਰਹੀ ਹੜਤਾਲ ਤਿੰਨ ਦਿਨਾਂ ਦੇ ਅਨਾਨ ਤੋਂ ਹੀ ਸਮਾਪਤ ਹੋ ਗਈ। ਇਸ ਸਫਲਤਾ ਦੇ ਬਾਅਦ ਗਾਂਧੀ ਜੀ ਨੇ ਆਸ਼ਰਮ ਵਿੱਚ ਰਹਿੰਦੇ ਹੋਏ ਖੇੜਾ ਸੱਤਿਆਗ੍ਰਿਹ ਦਾ ਸੂਤਰਪਾਤ ਕੀਤਾ। ਰਾਲੇਟ ਕਮੇਟੀ ਦੀਆਂ ਸਿਫਾਰਸਾਂ ਦਾ ਵਿਰੋਧ ਕਰਨ ਲਈ ਗਾਂਧੀ ਜੀ ਨੇ ਇੱਥੇ ਤਤਕਾਲੀਨ ਰਾਸ਼ਟਰੀ ਆਗੂਆਂ ਦਾ ਇੱਕ ਸਮੇਲਨ ਅਯੋਜਤ ਕੀਤਾ ਅਤੇ ਸਾਰੇ ਮੌਜੂਦ ਲੋਕਾਂ ਨੇ ਸੱਤਿਆਗ੍ਰਿਹ ਦੇ ਦਾਅਵੇ ਪੱਤਰ ਤੇ ਹਸਤਾਖਰ ਕੀਤੇ।

ਸਾਬਰਮਤੀ ਆਸ਼ਰਮ ਵਿੱਚ ਰਹਿੰਦੇ ਹੋਏ ਮਹਾਤਮਾ ਗਾਂਧੀ ਨੇ 2 ਮਾਰਚ, 1930 ਨੂੰ ਭਾਰਤ ਦੇ ਵਾਇਸਰਾਏ ਨੂੰ ਇੱਕ ਪੱਤਰ ਲਿਖ ਕੇ ਸੂਚਤ ਕੀਤਾ ਕਿ ਉਹ ਨੌਂ ਦਿਨਾਂ ਦਾ ਸਿਵਲ ਅਵਗਿਆ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਨ। 12 ਮਾਰਚ, 1930 ਨੂੰ ਮਹਾਤਮਾ ਗਾਂਧੀ ਨੇ ਆਸ਼ਰਮ ਦੇ ਹੋਰ 78 ਵਿਅਕਤੀਆਂ ਦੇ ਨਾਲ ਲੂਣ ਕਨੂੰਨ ਭੰਗ ਕਰਨ ਲਈ ਇਤਿਹਾਸਕ ਡਾਂਡੀ ਯਾਤਰਾ ਕੀਤੀ। ਇਸਤੋਂ ਬਾਅਦ ਗਾਂਧੀ ਜੀ ਭਾਰਤ ਦੇ ਸੁਤੰਤਰ ਹੋਣ ਤੱਕ ਇੱਥੇ ਪਰਤ ਕੇ ਨਹੀਂ ਆਏ। ਉਪਰੋਕਤ ਅੰਦੋਲਨ ਦਾ ਦਮਨ ਕਰਨ ਲਈ ਸਰਕਾਰ ਨੇ ਅੰਦੋਲਨਕਾਰੀਆਂ ਦੀ ਸੰਪਤੀ ਜਬਤ ਕਰ ਲਈ। ਅਁਦੋਲਨਕਾਰੀਆਂ ਦੇ ਪ੍ਰਤੀ ਹਮਦਰਦੀ ਦੇ ਨਾਲ ਪ੍ਰੇਰਿਤ ਹੋ ਕੇ, ਗਾਂਧੀ ਜੀ ਨੇ ਸਰਕਾਰ ਤੋਂ ਸਾਬਰਮਤੀ ਆਸ਼ਰਮ ਲੈ ਲੈਣ ਲਈ ਕਿਹਾ ਪਰ ਸਰਕਾਰ ਨੇ ਔਸਾ ਨਹੀਂ ਕੀਤਾ, ਫਿਰ ਵੀ ਗਾਂਧੀ ਜੀ ਨੇ ਆਸ਼ਰਮਵਾਸੀਆਂ ਨੂੰ ਆਸ਼ਰਮ ਛੱਡ ਕੇ ਗੁਜਰਾਤ ਦੇ ਖੇੜਾ ਜਿਲ੍ਹੇ ਦੇ ਬੀਰਸਦ ਦੇ ਨਜਦੀਕ ਰਾਸਗਰਾਮ ਵਿੱਚ ਪੈਦਲ ਜਾ ਕੇ ਵੱਸਣ ਦਾ ਪਰਾਰਮਾ ਦਿੱਤਾ, ਕਿੰਤੂ ਆਸ਼ਰਮਵਾਸੀਆਂ ਦੇ ਆਸ਼ਰਮ ਛੱਡ ਦੇਣ ਤੋਂ ਪੂਰਵ 1 ਅਗਸਤ, 1933 ਨੂੰ ਸਭ ਗ੍ਰਿਫਤਾਰ ਕਰ ਲਿਆ ਗਿਆ। ਮਹਾਤਮਾ ਗਾਂਧੀ ਨੇ ਇਸ ਆਸ਼ਰਮ ਨੂੰ ਭੰਗ ਕਰ ਦਿੱਤਾ। ਆਸ਼ਰਮ ਕੁੱਝ ਕਾਲ ਤੱਕ ਖਾਲੀ ਪਿਆ ਰਿਹਾ। ਬਾਅਦ ਵਿੱਚ ਇਹ ਨਿਰਨਾ ਕੀਤਾ ਗਿਆ ਕਿ ਹਰੀਜਨਾਂ ਅਤੇ ਪਛੜੇ ਵਰਗਾਂ ਦੇ ਕਲਿਆਣ ਲਈ ਸਿੱਖਿਆ ਤਥਾ ਸਿੱਖਿਆ ਸਬੰਧੀ ਸੰਸਥਾਵਾਂ ਨੂੰ ਚਲਾਇਆ ਜਾਵੇ ਅਤੇ ਇਸ ਕਾਰਜ ਲਈ ਆਸ਼ਰਮ ਨੂੰ ਇੱਕ ਟਰੱਸਟ ਦੇ ਅਧੀਨ ਕਰ ਦਿੱਤਾ ਜਾਵੇ।

ਰਾਸ਼ਟਰੀ ਸਮਾਰਕ

ਸੋਧੋ

ਗਾਂਧੀ ਜੀ ਦੀ ਮ੍ਰਿਤੂ ਦੇ ਪਚਾਤ ਉਹਨਾਂ ਦੀ ਸਿਮਰਤੀ ਨੂੰ ਲਗਾਤਾਰ ਸੁਰੱਖਿਅਤ ਰੱਖਣ ਦੇ ਉੱਦੇਸ ਨਾਲ ਇੱਕ ਰਾਸ਼ਟਰੀ ਸਮਾਰਕ ਦੀ ਸਥਾਪਨਾ ਕੀਤੀ ਗਈ। ਸਾਬਰਮਤੀ ਆਸ਼ਰਮ ਗਾਂਧੀ ਜੀ ਦੇ ਅਗਵਾਈ ਦੇ ਅਰੰਭ ਕਾਲ ਨਾਲ ਹੀ ਸਬੰਧਤ ਹੈ, ਇਸ ਲਈ ਗਾਂਧੀ-ਸਮਾਰਕ-ਨਿਧੀ ਨਾਮਕ ਸੰਗਠਨ ਨੇ ਇਹ ਨਿਰਣਾ ਕੀਤਾ ਕਿ ਆਸ਼ਰਮ ਦੇ ਉਹਨਾਂ ਭਵਨਾਂ ਨੂੰ, ਜਿਹੜੇ ਗਾਂਧੀ ਜੀ ਨਾਲ ਸਬੰਧਤ ਸਨ, ਸੁਰੱਖਿਅਤ ਰੱਖਿਆ ਜਾਵੇ। ਇਸ ਲਈ 1951 ਵਿੱਚ ਸਾਬਰਮਤੀ ਆਸ਼ਰਮ ਸੁਰੱਖਿਆ ਅਤੇ ਸਿਮਰਤੀ ਟਰੱਸਟ ਅਸਤਿਤਵ ਵਿੱਚ ਆਇਆ। ਉਸੀ ਸਮੇਂ ਤੋਂ ਇਹ ਟਰੱਸਟ ਮਹਾਤਮਾ ਗਾਂਧੀ ਦੇ ਨਿਵਾਸ, ਹਿਰਦਾਈਕੁੰਜ, ਉਪਾਸਨਾਭੂਮੀ ਨਾਮਕ ਪ੍ਰਾਰਥਨਾਸਥਲ ਅਤੇ ਮਗਨ ਨਿਵਾਸ ਦੀ ਸੁਰੱਖਿਆ ਲਈ ਕਾਰਜ ਕਰ ਰਿਹਾ ਹੈ।

ਹਿਰਦਾਈਕੁੰਜ ਵਿੱਚ ਗਾਂਧੀ ਜੀ ਅਤੇ ਕਸਤੂਰਬਾ ਨੇ ਲਗਭਗ 12 ਸਾਲਾਂ ਤੱਕ ਨਿਵਾਸ ਕੀਤਾ ਸੀ। 10 ਮਈ, 1963 ਨੂੰ ਸ੍ਰੀ ਜਵਾਹਰਲਾਲ ਨਹਿਰੂ ਨੇ ਹਿਰਦਾਈਕੁੰਜ ਦੇ ਨੇੜੇ ਗਾਂਧੀ ਸਿਮਰਤੀ ਸੰਗ੍ਰਿਹਾਲੇ ਦਾ ਉਦਘਾਟਨ ਕੀਤਾ। ਇਸ ਸੰਗ੍ਰਿਹਾਲੇ ਵਿੱਚ ਗਾਂਧੀ ਜੀ ਦੇ ਪੱਤਰ, ਫੋਟੋਆਂ ਅਤੇ ਹੋਰ ਦਸਤਾਵੇਜ ਰੱਖੇ ਗਏ ਹਨ। ਯੰਗ ਇੰਡੀਆ, ਨਵਜੀਵਨ ਅਤੇ ਹਰਿਜਨ ਵਿੱਚ ਪ੍ਰਕਾਸ਼ਤ ਗਾਂਧੀ ਜੀ ਦੇ 400 ਲੇਖਾਂ ਦੀ ਮੂਲ ਪ੍ਰਤੀਆਂ, ਬਚਪਨ ਤੋਂ ਲੈ ਕੇ ਮਿਰਤੂ ਤੱਕ ਦੇ ਫੋਟੋਆਂ ਦਾ ਬਹੁਤ ਵੱਡਾ ਸੰਗ੍ਰਿਹ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਭ੍ਰਮਣ ਦੇ ਸਮੇਂ ਦਿੱਤੇ ਗਏ ਭਾਸ਼ਣਾਂ ਦੇ 100 ਸੰਗ੍ਰਿਹ ਇੱਥੇ ਪ੍ਰਦਰਸ਼ਿਤ ਕੀਤੇ ਗਏ ਹਨ। ਸੰਗ੍ਰਿਹਾਲਾ ਵਿੱਚ ਪੁਸਤਕਾਲਾ ਵੀ ਹਨ, ਜਿਸ ਵਿੱਚ ਸਾਬਰਮਤੀ ਆਸ਼ਰਮ ਦੀ 4,000 ਅਤੇ ਮਹਾਂਦੇਵ ਦੇਸਾਈ ਦੀਆਂ 3,000 ਪੁਸਤਕਾਂ ਦਾ ਸੰਗ੍ਰਿਹ ਹੈ। ਇਸ ਸੰਗ੍ਰਿਹਾਲਾ ਵਿੱਚ ਮਹਾਂਤਮਾ ਗਾਂਧੀ ਦੁਆਰਾ ਅਤੇ ਉਹਨਾਂ ਦੇ ਲਿਖੇ ਗਏ 30,000 ਪੱਤਰਾਂ ਦੀ ਅਨੁਕਰਮਣਿਕਾ ਹੈ। ਇਨ੍ਹਾਂ ਪੱਤਰਾਂ ਵਿੱਚ ਕੁੱਝ ਤਾਂ ਮੂਲ ਰੂਪ ਵਿੱਚ ਹੀ ਹਨ ਅਤੇ ਕੁੱਝ ਦੇ ਮਾਈਕਰੋਫਿਲਮ ਸੁਰੱਖਿਅਤ ਰੱਖੇ ਗਏ ਹਨ।

ਜਦੋਂ ਤੱਕ ਸਾਬਰਮਤੀ ਆਸ਼ਰਮ ਦਾ ਦਰਸ਼ਨ ਨਹੀਂ ਕੀਤਾ ਜਾਵੇ ਉਦੋਂ ਤੱਕ ਗੁਜਰਾਤ ਜਾਂ ਅਹਿਮਦਾਬਾਦ ਸ਼ਹਿਰ ਦੀ ਯਾਤਰਾ ਅਪੂਰਨ ਹੀ ਰਹਿੰਦੀ ਹੈ। ਹੁਣ ਤੱਕ ਦੁਨੀਆਂ ਦੇ ਅਨੇਕ ਦੇਸ਼ਾਂ ਦੇ ਪ੍ਰਧਾਨਾਂ, ਰਾਜਨੀਤਗਾਂ ਅਤੇ ਵਿਸ਼ੇਸ਼ ਵਿਅਕਤੀਆਂ ਨੇ ਇਸ ਆਸ਼ਰਮ ਦੇ ਦਰਸ਼ਨ ਕੀਤੇ ਹਨ।

ਗੈਲਰੀ

ਸੋਧੋ