ਗਾਂਧੀ (ਫ਼ਿਲਮ)

1982 ਵਿੱਚ ਬਣੀ ਇੱਕ ਜੀਵਨੀਮੂਲਕ ਫ਼ਿਲਮ
(ਗਾਂਧੀ (ਫਿਲਮ) ਤੋਂ ਰੀਡਿਰੈਕਟ)

ਗਾਂਧੀ 1982 ਵਿੱਚ ਬਣੀ ਇੱਕ ਐਪਿਕ ਜੀਵਨੀਮੂਲਕ ਫ਼ਿਲਮ ਹੈ ਜਿਸ ਵਿੱਚ ਭਾਰਤੀ ਵਕੀਲ ਅਤੇ ਆਗੂ ਮੋਹਨਦਾਸ ਕਰਮਚੰਦ ਗਾਂਧੀ ਦੇ ਜੀਵਨ ਨੂੰ ਫ਼ਿਲਮਾਇਆ ਗਿਆ ਹੈ, ਜਿਸਨੇ ਬਰਤਾਨਵੀ ਸਾਮਰਾਜ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸੰਸਾਰ ਦੇ ਸਭ ਤੋਂ ਵੱਡੇ ਜਨਤਕ ਰਾਸ਼ਟਰੀ ਲੋਕਰਾਜੀ ਧਰਮਨਿਰਪੱਖ ਅਤੇ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ। ਫ਼ਿਲਮ ਵਿੱਚ 1893 ਵਿੱਚ ਦੱਖਣੀ ਅਫਰੀਕਾ ਵਿੱਚ ਗੋਰਿਆਂ ਲਈ ਰਿਜਰਵ ਰੇਲ ਦੇ ਡੱਬੇ ਵਿੱਚੋਂ ਗਾਂਧੀ ਨੂੰ ਜਬਰੀ ਬਾਹਰ ਸੁੱਟ ਦੇਣ ਦੇ ਪਰਿਭਾਸ਼ਿਕ ਪਲ ਤੋਂ ਲੈ ਕੇ 1948 ਵਿੱਚ ਉਨ੍ਹਾਂ ਦੇ ਕਤਲ ਤੋਂ ਬਾਅਦ ਸਸਕਾਰ ਤੱਕ ਦਾ ਜੀਵਨ ਪੇਸ਼ ਕੀਤਾ ਗਿਆ ਹੈ। ਗਾਂਧੀ 30 ਨਵੰਬਰ 1982 ਨੂੰ ਭਾਰਤ ਵਿੱਚ, 3 ਦਸੰਬਰ 1982 ਨੂੰ ਯੂਨਾਇਟਡ ਕਿੰਗਡਮ ਵਿੱਚ, ਅਤੇ 6 ਦਸੰਬਰ 1982 ਨੂੰ ਯੂਨਾਇਟਡ ਸਟੇਟਸ ਵਿੱਚ ਰਿਲੀਜ ਕੀਤੀ ਗਈ ਸੀ. ਇਹ ਗਿਆਰਾਂ ਸ਼੍ਰੇਣੀਆਂ ਵਿੱਚ ਅਕੈਡਮੀ ਅਵਾਰਡਾਂ ਲਈ ਨਾਮਜਦ ਹੋਈ, ਬੈਸਟ ਪਿਕਚਰ ਸਮੇਤ ਅੱਠ ਅਵਾਰਡ ਇਸਨੇ ਪ੍ਰਾਪਤ ਕੀਤੇ. ਰਿਚਰਡ ਐਟਨਬਰੋ ਨੇ ਬੈਸਟ ਡਾਇਰੈਕਟਰ, ਅਤੇ ਬੇਨ ਕਿੰਗਜਲੇ ਨੇ ਬੈਸਟ ਐਕਟਰ ਲਈ ਪੁਰਸਕਾਰ ਜਿੱਤੇ.

ਗਾਂਧੀ
ਥੀਏਟਰ ਰਿਲੀਜ ਪੋਸਟਰ
ਨਿਰਦੇਸ਼ਕਰਿਚਰਡ ਐਟਨਬਰੋ
ਸਕਰੀਨਪਲੇਅਜਾੱਨ ਬ੍ਰਿਲੇ
ਨਿਰਮਾਤਾਰਿਚਰਡ ਐਟਨਬਰੋ
ਸਿਤਾਰੇਬੇਨ ਕਿੰਗਜਲੇ
ਸਿਨੇਮਾਕਾਰਬਿਲੀ ਵਿਲੀਅਮਜ਼
ਰੋਨੀ ਟੇਲਰ
ਸੰਪਾਦਕਜਾੱਨ ਬਲੂਮ
ਸੰਗੀਤਕਾਰਰਵੀ ਸ਼ੰਕਰ
ਜਾਰਜ ਫੇਂਟਨ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਕੋਲੰਬੀਆ ਪਿਕਚਰਜ
ਰਿਲੀਜ਼ ਮਿਤੀਆਂ
30 ਨਵੰਬਰ 1982 ਨੂੰ ਭਾਰਤ ਵਿੱਚ
3 ਦਸੰਬਰ 1982 ਨੂੰ ਯੂਨਾਇਟਡ ਕਿੰਗਡਮ ਵਿੱਚ
ਮਿਆਦ
191ਮਿੰਟ
ਦੇਸ਼ਭਾਰਤ
ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਬਜ਼ਟਜੀ ਬੀ ਪੀ £13 ਮਿਲੀਅਨ[1]
ਬਾਕਸ ਆਫ਼ਿਸ$52,767,889 (ਉੱਤਰੀ ਅਮਰੀਕਾ)[2]

ਕਾਸਟ ਸੋਧੋ

ਹਵਾਲੇ ਸੋਧੋ

  1. Derek Malcolm (2 December 1982). "Gandhi for beginners (Derek Malcolm reviews the new releases)". The Guardian, (pg.11).
  2. "Gandhi, Box Office Information". Box Office Mojo.