ਗਾਓਯੂ ਝੀਲ
ਗਾਓਯੂ ਝੀਲ ( Chinese: 高邮湖; pinyin: Gāoyòu Hú ) ਚੀਨ ਦੀ ਛੇਵੀਂ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ, ਇਹ ਅਨਹੂਈ ਸੂਬੇ ਅਤੇ ਜਿਆਂਗਸੂ ਸੂਬੇ ਦੇ ਵਿਚਕਾਰ ਪੈਂਦੀ ਹੈ। ਇੱਕ ਅਰਥ ਵਿੱਚ ਗਾਓਯੂ ਝੀਲ ਇੱਕ ਮਨੁੱਖ ਦੁਆਰਾ ਬਣਾਈ ਗਈ ਝੀਲ ਹੈ, ਅਤੇ ਇਸਦੀ ਰਚਨਾ ਪ੍ਰਾਚੀਨ ਚੀਨ ਵਿੱਚ ਹੜ੍ਹ ਕੰਟਰੋਲ ਅਤੇ ਹਾਈਡ੍ਰੌਲਿਕ ਇੰਜੀਨੀਅਰਿੰਗ ਬਾਰੇ ਇੱਕ ਲੰਮੀ ਕਹਾਣੀ ਦਾ ਹਿੱਸਾ ਹੈ। ਗਾਓਯੂ ਝੀਲ ਹੁਣ ਹੁਆਈ ਨਦੀ ਪ੍ਰਣਾਲੀ ਦਾ ਹਿੱਸਾ ਹੈ ਕਿਉਂਕਿ ਹੁਆਈ ਨਦੀ ਗਾਓਯੂ ਝੀਲ ਤੋਂ ਦੱਖਣ ਵੱਲ ਵਗਦੀ ਹੈ ਅਤੇ ਯਾਂਗਸੀ ਨਦੀ ਅਤੇ ਪ੍ਰਸ਼ਾਂਤ ਵੱਲ ਜਾਂਦੀ ਹੈ। ਇਸ ਝੀਲ ਦਾ ਇਤਿਹਾਸ ਰੋਚਕ ਹੈ ਅਤੇ ਚੀਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੱਕ ਬਹੁਤ ਜ਼ਰੂਰੀ ਝੀਲ ਹੈ।
ਗਾਓਯੂ ਝੀਲ | |
---|---|
ਗੁਣਕ | 32°50′N 119°20′E / 32.833°N 119.333°E |
Basin countries | ਚੀਨ |
ਵੱਧ ਤੋਂ ਵੱਧ ਲੰਬਾਈ | 39 km (24 mi) |
ਵੱਧ ਤੋਂ ਵੱਧ ਚੌੜਾਈ | 30 km (19 mi) |
Surface area | 674.7 km2 (300 sq mi) |
ਔਸਤ ਡੂੰਘਾਈ | 1.44 m (5 ft) |
ਵੱਧ ਤੋਂ ਵੱਧ ਡੂੰਘਾਈ | 2.4 m (8 ft) |
Water volume | 971.6×10 6 m3 (34.31×10 9 cu ft) |
Surface elevation | 5.7 m (19 ft) |
Settlements | ਗਾਓਯੂ |