ਗਾਰਡੀਅਨਜ਼ ਔਫ਼ ਦ ਗੈਲੈਕਸੀ

ਗਾਰਡੀਅਨਜ਼ ਔਫ ਦ ਗਲੈਕਸੀ 2014 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ, ਜਿਹੜੀ ਮਾਰਵਲ ਕੌਮਿਕਸ ਦੀ ਇਸੇ ਨਾਮ ਦੀ ਟੀਮ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਬਣਾਈ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਹੈ, ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ 10ਵੀਂ ਫ਼ਿਲਮ ਹੈ। ਜੇਮਜ਼ ਗੱਨ ਵਲੋਂ ਨਿਰਦੇਸ਼ਤ ਅਤੇ ਨਿਕੋਲ ਪਰਲਮੈਨ ਨਾਲ ਲਿਖੀ ਗਈ ਹੈ। ਇਸ ਫ਼ਿਲਮ ਵਿੱਚ ਕ੍ਰਿਸ ਪ੍ਰੈਟ, ਜ਼ੋ ਸਲਡੈਨਿਆ, ਡੇਵ ਬਟੀਸਟਾ, ਵਿਨ ਡੀਜ਼ਲ, ਬ੍ਰੈਡਲੀ ਕੂਪਰ, ਲੀ ਪੇਸ, ਮਾਈਕਲ ਰੂਕਰ, ਕੈਰੇਨ ਗਿਲਾਨ, ਜਾਈਮਨ ਊਨਸੂ, ਜੋਨ ਸੀ. ਰੇਇਲੀ, ਗਲੈਨ ਕਲੋਜ਼, ਬੈਨੀਕੀਓ ਦੈਲ ਤੋਰੋ ਸ਼ਾਮਲ ਹਨ। ਫ਼ਿਲਮ ਵਿੱਚ ਪੀਟਰ ਕੁਇਲ ਅਤੇ ਉਸ ਦੇ ਸਾਥੀ ਇੱਕ ਸ਼ਕਤੀਸ਼ਾਲੀ ਆਰਟੀਫੈਕਟ ਚੋਰੀ ਕਰਨ ਤੋਂ ਬਾਅਦ ਲੁੱਕਦੇ ਫਿਰਦੇ ਹਨ।

ਗਾਰਡੀਅਨਜ਼ ਔਫ ਦ ਗਲੈਕਸੀ
ਨਿਰਦੇਸ਼ਕਜੇਮਜ਼ ਗੱਨ
ਲੇਖਕ
ਨਿਰਮਾਤਾਕੈਵਿਨ ਫੇਇਗੀ
ਸਿਤਾਰੇ
ਸਿਨੇਮਾਕਾਰਬੈੱਨ ਡੈਵਿਸ
ਸੰਪਾਦਕ
ਸੰਗੀਤਕਾਰਟਾਈਲਰ ਬੇਟਸ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼
ਰਿਲੀਜ਼ ਮਿਤੀਆਂ
  • ਜੁਲਾਈ 21, 2014 (2014-07-21) (ਡੌਲਬੀ ਥੀਏਟਰ)
  • ਅਗਸਤ 1, 2014 (2014-08-01) (ਸੰਯੁਕਤ ਰਾਜ ਅਮਰੀਕਾ)
ਮਿਆਦ
122 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ
  • $232.3 ਮਿਲੀਅਨ (gross)[2]
  • $195.9 ਮਿਲੀਅਨ (net)[2]
ਬਾਕਸ ਆਫ਼ਿਸ$772.8 ਮਿਲੀਅਨ[3]

1988 ਵਿੱਚ ਪੀਨਰ ਕੁਇਲ ਨੂੰ ਰੈਵੇਜਰਜ਼, ਇੱਕ ਏਲੀਅਨਾਂ ਦੇ ਝੁੰਡ ਵਲੋਂ ਉਸਦੀ ਮਾਂ ਦੀ ਮੌਤ ਤੋਂ ਬਾਅਦ ਧਰਤੀ ਤੋਂ ਹਰਨ ਕਰ ਲਿਆ ਜਾਂਦਾ ਹੈ। ਜਿਹਨਾਂ ਦੇ ਮੋਹਰੀ ਦਾ ਨਾਂ ਯੋਂਡੂ ਉਡੋਂਟਾ ਹੈ। 26 ਵਰ੍ਹਿਆਂ ਬਾਅਦ ਪੀਟਰ ਕੁਇਲ ਇੱਕ ਰਹੱਸਮਈ ਗ੍ਰਹਿ ਮੋਰੈਗ ਤੋਂ ਇੱਕ ਰਹੱਸਮਈ ਦਾਇਰਾ ਚੋਰੀ ਕਰ ਲੈਂਦਾ ਹੈ, ਪਰ ਉਸ ਉੱਤੇ ਇੱਕ ਫੌਜ ਹਮਲਾ ਕਰ ਦਿੰਦੀ ਹੈ, ਜਿਸਦੀ ਅਗਵਾਈ ਕੋਰੈਥ ਕਰ ਰਿਹਾ ਹੈ। ਇਹ ਫੌਜ ਕ੍ਰੀ ਗ੍ਰਹਿ ਦੇ ਕੱਟੜ ਰੋਨਨ ਦ ਐਕਿਊਜ਼ਰ ਦੀ ਹੈ। ਪਰ ਕੁਇਲ ਬਚ ਕੇ ਨਿਕਲ਼ ਜਾਂਦਾ ਹੈ, ਪਰ ਯੋਂਡੂ ਨੂੰ ਕੁਇਲ ਦੀ ਇਸ ਚੋਰੀ ਦਾ ਪਤਾ ਲੱਗ ਜਾਂਦਾ ਹੈ ਅਤੇ ਉਹ ਕੁਇਲ ਨੂੰ ਫੜਨ ਲਈ ਇਨਾਮ ਜਾਰੀ ਕਰ ਦਿੰਦਾ ਹੈ ਅਤੇ ਉਸ ਰਹੱਸਮਈ ਦਾਇਰੇ ਨੂੰ ਲੱਭਣ ਲਈ ਗਮੋਰਾ ਨੂੰ ਭੇਜਦਾ ਹੈ।

ਜਦੋਂ ਕੁਇਲ ਨੋਵਾ ਸਮਰਾਜ ਦੀ ਰਾਜਧਾਨੀ ਜ਼ੈਂਡਾਰ 'ਤੇ ਓਰਬ ਨੂੰ ਵੇਚਣ ਦਾ ਜਤਨ ਕਰਦਾ ਹੈ, ਗਮੋਰਾ ਉਸ ਤੇ ਹਮਲਾ ਕਰ ਦਿੰਦੀ ਹੈ ਓਰਬ ਖੋਹ ਲੈਂਦੀ ਹੈ। ਉਹਨਾਂ ਵਿੱਚ ਇਕ ਲੜਾਈ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਇੱਕ ਰਕੂਨ ਜਿਸਦਾ ਨਾਂ ਰੌਕਿਟ ਹੈ ਅਤੇ ਇੱਕ ਦਰੱਖ਼ਤ ਵਰਗਾ ਬੰਦਾ ਗਰੂਟ ਵੀ ਸ਼ਾਮਲ ਹੋ ਜਾਂਦੇ ਹਨ ਜਿਹੜੇ ਕਿ ਕੁਇਲ ਨੂੰ ਫ਼ੜ ਕੇ ਯੋਂਡੂ ਦਾ ਇਨਾਮ ਜਿੱਤਣਾ ਚਾਹੁੰਦੇ ਹਨ। ਨੋਵਾ ਕਾਰਪੋਰੇਸ਼ਨ ਦੇ ਅਫਸਰ ਉਨ੍ਹਾਂ ਚਾਰਾਂ ਨੂੰ ਫ਼ੜ ਲੈਂਦੇ ਹਨ ਅਤੇ ਕਾਇਲਨ ਕੈਦ ਵਿੱਚ ਕੈਦ ਕਰ ਦਿੰਦੇ ਹਨ। ਕੈਦ ਦੇ ਅੰਦਰ ਇੱਕ ਬੰਦਾ ਜਿਸਦਾ ਨਾਂ ਡ੍ਰੈਕਸ ਦ ਡਿਸਟ੍ਰੌਇਰ ਹੈ ਕਹ ਗਮੋਰਾ ਨੂੰ ਮਾਰਨ ਦਾ ਜਤਨ ਕਰਦਾ ਹੈ ਕਿਉਂਕਿ ਉਹ ਥਾਨੋਸ ਅਤੇ ਰੋਨਨ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੇ ਡ੍ਰੈਕਸ ਦੇ ਟੱਬਰ ਨੂੰ ਮਾਰ ਦਿੱਤਾ ਹੁੰਦਾ ਹੈ। ਕੁਇਲ ਡ੍ਰੈਕਸ ਨੂੰ ਮਨਾਉਂਦਾ ਹੈ ਕਿ ਉਹ ਗਮੋਰਾ ਨੂੰ ਨਾ ਮਾਰੇ ਅਤੇ ਗਮੋਰਾ ਉਸ ਨੂੰ ਰੋਨਨ ਦਾ ਪਤਾ ਦੱਸ ਦੇਵੇਗਾ, ਪਰ ਗਮੋਰਾ ਆਖਦੀ ਹੈ ਕਿ ਉਸਨੇ ਰੋਨਨ ਦਾ ਸਾਥ ਛੱਡ ਦਿੱਤਾ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਰੋਨਨ ਓਰਬ ਦੀਆਂ ਸ਼ਕਤੀਆਂ ਵਰਤ ਸਕੇ। ਜਦੋਂ ਕੁਇਲ, ਰੌਕਿਟ, ਗਰੂਟ ਅਤੇ ਡ੍ਰੈਕਸ ਨੂੰ ਇਹ ਪਤਾ ਲੱਗਦਾ ਹੈ ਕਿ ਗਮੋਰਾ ਓਰਬ ਨੂੰ ਕੋਲੈਕਟਰ ਟੇਨੀਲਿਅਰ ਟਿਵੈਨ ਨੂੰ ਵੇਚਣਾ ਚਾਹੁੰਦੀ ਹੈ ਤਾਂ ਕੁਇਲ, ਰੌਕਿਟ, ਗਰੂਟ ਅਤੇ ਡ੍ਰੈਕਸ ਗਮੋਰਾ ਨਾਲ਼ ਕਾਇਲਨ ਕੈਦ ਵਿੱਚੋਂ ਫ਼ਰਾਰ ਹੋਣ ਲਈ ਰਲ਼ ਜਾਂਦੇ ਹਨ।

ਰੋਨਨ, ਗਮੋਰਾ ਦੇ ਪਿਓ ਥਾਨੋਸ ਨੂੰ ਮਿਲਦਾ ਹੈ ਤਾਂ ਕਿ ਉਹ ਉਸ ਨੂੰ ਗਮੋਰਾ ਦੀ ਗ਼ੱਦਾਰੀ ਬਾਰੇ ਦੱਸ ਸਕੇ। ਕੁਇਲ ਅਤੇ ਉਸ ਦਾ ਟੋਲਾ ਨੋਵੇਅਰ ਪਹੁੰਚ ਜਾਂਦੇ ਹਨ। ਟੱਲੀ ਹੋਇਆ ਡ੍ਰੈਕਸ ਰੋਨਨ ਨੂੰ ਪਰਗਟ ਕਰਾ ਦਿੰਦਾ ਹੈ ਅਤੇ ਉਸ ਵੇਲੇ ਬਾਕੀ ਟੋਲਾ ਟਿਵੈਨ ਨੂੰ ਮਿਲ਼ ਰਿਹਾ ਹੁੰਦਾ ਹੈ। ਟੀਵੈਨ ਓਰਬ ਨੂੰ ਖੋਲ੍ਹਦਾ ਹੈ ਅਤੇ ਪਾਵਰ ਨਗ ਦਿਸਦਾ ਹੈ, ਜਿਹੜਾ ਕਿ ਇੱਕ ਇਕਾਈ ਹੈ ਜਿਸ ਵਿੱਚ ਨਾ ਮਾਪਣਯੋਗ ਕਾਬਲਿਅਤਾਂ ਹਨ। ਟੀਵੈਨ ਦੀ ਨੌਕਰ ਕੈਰਿਨਾ ਨਗ ਨੂੰ ਫੜ ਲੈਂਦੀ ਹੈ ਜਿਸ ਕਾਰਣ ਇੱਕ ਧਮਾਕਾ ਹੁੰਦਾ ਹੈ। ਰੋਨਨ ਆਉਂਦਾ ਹੈ ਅਤੇ ਉਹ ਡ੍ਰੈਕਸ ਨੂੰ ਸੌਖ ਨਾਲ ਹੀ ਹਰਾ ਦਿੰਦਾ ਹੈ, ਬਾਕੀ ਦਾ ਟੋਲਾ ਜਹਾਜ਼ ਵਿੱਚ ਬੈਠ ਕੇ ਭੱਜ ਜਾਂਦੇ ਹਨ, ਜਿਨ੍ਹਾਂ ਪਿੱਛੇ ਰੋਨਨ ਆਪਣੀ ਫੌਜ ਅਤੇ ਗਮੋਰਾ ਦੀ ਭੈਣ ਨੈਬਿਊਲਾ ਨੂੰ ਲਗਾ ਦਿੰਦਾ ਹੈ। ਨੈਬਿਊਲਾ ਗਮੋਰਾ ਦਾ ਜਹਾਜ਼ ਤਬਾਹ ਕਰ ਦਿੰਦੀ ਹੈ ਅਤੇ ਰੋਨਨ ਦੀ ਫੌਜ ਓਰਬ ਕਬਜ਼ਾ ਲੈਂਦੀ ਹੈ।

ਕੁਇਲ ਗਮੋਰਾ ਨੂੰ ਆਪਣਾ ਹੈਲਮਟ ਦੇ ਦਿੰਦਾ ਹੈ ਤਾ ਕਿ ਪੁਲਾੜ ਵਿੱਚ ਜਿਊਂਦੀ ਰਹਿ ਸਕੇ ਅਤੇ ਉਸ ਦਾ ਪਿਛਾ ਕਰਨ ਤੋਂ ਪਹਿਲਾਂ ਉਝ ਯੋਂਡੂ ਨੂੰ ਰਾਬਤਾ ਕਰਦਾ ਹੈ, ਯੋਂਡੂ ਆਉਂਦਾ ਹੈ ਅਤੇ ਉਹ ਦੋਹਾਂ ਨੂੰ ਬਚਾ ਲੈਂਦਾ ਹੈ। ਰੌਕਿਟ, ਗਰੂਟ ਅਤੇ ਡ੍ਰੈਕਸ ਯੋਂਡੂ ਨੂੰ ਧਮਕੀ ਦਿੰਦੇ ਹਨ ਕਿ ਜੇ ਉਸ ਨੇ ਕੁਇਲ ਅਤੇ ਗਮੋਰਾ ਨੂੰ ਛੱਡਿਆ ਤਾਂ ਉਹ ਯੋਂਡੂ ਦੇ 'ਤੇ ਹਮਲਾ ਕਰਕੇ ਧੱਕੇ ਨਾਲ਼ ਉਹਨਾਂ ਨੂੰ ਛੁਡਾ ਲੈਣਗੇ, ਪਰ ਕੁਇਲ ਯੋਂਡੂ ਨਾਲ ਇੱਕ ਸੌਦਾ ਕਰਦਾ ਹੈ ਕਿ ਉਹ ਉਸ ਨੂੰ ਓਰਬ ਲਿਆ ਕੇ ਦੇਵੈਗਾ। ਕੁਇਲ ਦਾ ਟੋਲਾ ਇਹ ਮੰਨ ਲੈਂਦਾ ਹੈ ਕਿ ਰੋਨਨ ਨਾਲ਼ ਲੜਨਾ ਤਾਂ ਸਿੱਧੀ ਮੌਤ ਹੈ, ਪਰ ਉਹ ਉਸ ਨੂੰ ਬੇਅੰਤ ਨਗ ਨਹੀਂ ਵਰਤਣ ਦੇਣਗੇ ਜਿਸ ਨਾਲ਼ ਊਹ ਪੂਰੀ ਗਲੈਕਸੀ ਨੂੰ ਤਬਾਹ ਕਰਨਾ ਚਾਹੁੰਦਾ ਹੈ। ਰੋਨਨ ਆਪਣੇ ਜਹਾਜ਼ 'ਤੇ ਜਿਸ ਦਾ ਨਾਮ ਡਾਰਕ ਐਸਟਰ ਹੈ, ਉਹ ਪਾਵਰ ਨਗ ਨੂੰ ਆਪਣੇ ਹਥੌੜੇ 'ਤੇ ਜੜ ਦਿੰਦਾ ਹੈ। ਇਸ ਤੋਂ ਬਾਅਦ ਰੋਨਨ ਥਾਨੋਸ ਨੂੰ ਰਾਬਤਾ ਕਰਦਾ ਹੈ ਅਤੇ ਜ਼ੈਂਡਾਰ ਨੂੰ ਤਬਾਹ ਕਰਨ ਤੋਂ ਬਾਅਦ ਉਹ ਉਸ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਨੈਬਿਊਲਾ ਜਿਹਨੂੰ ਕਿ ਆਪਣਾ ਪਿਓ ਥਾਨੋਸ ਪਸੰਦ ਨਹੀਂ ਹੈ, ਉਹ ਰੋਨਨ ਨਾਲ਼ ਰਲ਼ ਜਾਂਦੀ ਹੈ।

ਕੁਇਲ ਅਤੇ ਉਸ ਦਾ ਟੋਲਾ ਅਤੇ ਰੈਵੇਜਰਜ਼ ਡਾਰਕ ਐਸਟਰ ਨਾਲ਼ ਲੜਨ ਲਈ ਨੋਵਾ ਕਾਰਪੋਰੇਸ਼ਨ ਨਾਲ਼ ਜ਼ੈਂਡਾਰ 'ਤੇ ਰਲ਼ ਜਾਂਦੇ ਹਨ। ਰੋਨਨ ਆਪਣਾ ਹਥੌੜਾ ਵਰਤ ਕੇ ਨੋਵਾ ਕੋਰਪਸ ਦੀ ਫਲੀਟ ਤਬਾਹ ਕਰ ਦਿੰਦਾ ਹੈ। ਡ੍ਰੈਕਸ ਕੋਰੈਥ ਨੂੰ ਮਾਰ ਦਿੰਦਾ ਹੈ ਅਤੇ ਗਮੋਰਾ ਨੈਬਿਊਲਾ ਨੂੰ ਹਰਾ ਦਿੰਦਾ ਹੈ, ਪਰ ਨੈਬਿਊਲਾ ਓਥੋਂ ਭੱਜ ਜਾਂਦੀ ਹੈ। ਕੁਇਲ ਦੇ ਟੋਲੇ ਤੇ ਰੋਨਨ ਦੀ ਸ਼ਕਤੀ ਭਾਰੀ ਪੈ ਰਹੀ ਹੁੰਦੀ ਹੈ ਪਰ ਉਸ ਵੇਲੇ ਰੌਕਿਟ ਇੱਕ ਰੈਵੇਜਰਜ਼ ਦਾ ਜਹਾਜ਼ ਲਿਆ ਕੇ ਡਾਰਕ ਐਸਟਰ ਵਿੱਚ ਮਾਰ ਦਿੰਦਾ ਹੈ। ਟੁਟਿਆ ਹੋਇਆ ਡਾਰਕ ਐਸਟਰ ਜ਼ੈਂਡਾਰ 'ਤੇ ਕਰੈਸ਼ ਹੋ ਜਾਂਦਾ ਹੈ ਜਿਸ ਕਾਰਣ ਗਰੂਟ ਬਾਕੀਆਂ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦੇ ਦਿੰਦਾ ਹੈ। ਰੋਨਨ ਮਲਬੇ ਵਿੱਚੋਂ ਨਿਕਲ਼ਦਾ ਹੈ ਅਤੇ ਜ਼ੈਂਡਾਰ ਨੂੰ ਤਬਾਹ ਕਰਨ ਦੀ ਤਿਆਰੀ ਵਿੱਚ ਹੁੰਦਾ ਹੈ, ਪਰ ਕੁਇਲ ਉਸਦਾ ਧਿਆਨ ਭਟਕਾਉਣ ਲੱਗ ਪੈਂਦਾ ਹੈ ਤਾਂ ਕਿ ਡ੍ਰੈਕਸ ਅਤੇ ਰੌਕਿਟ ਰੋਨਨ ਦਾ ਹਥੌੜਾ ਤਬਾਹ ਕਰ ਸਕਣ। ਜਦੋਂ ਹਥੌੜੇ ਵਿੱਚੋਂ ਪਾਵਰ ਨਗ ਨਿਕਲ਼ਦਾ ਹੈ ਤਾ ਕੁਇਲ ਉਸ ਨੂੰ ਫ਼ੜ ਲੈਂਦਾ ਹੈ ਜਿਸ ਵਿੱਚ ਗਮੋਰਾ, ਡ੍ਰੈਕਸ ਅਤੇ ਰੌਕਿਟ ਉਸ ਦੀ ਮੱਦਦ ਕਰਦੇ ਹਨ, ਅਤੇ ਨਗ ਦੀਆਂ ਸ਼ਕਤੀਆਂ ਨਾਲ ਉਹ ਰੋਨਨ ਦਾ ਵਾਸ਼ਪੀਕਰਣ ਕਰ ਦਿੰਦੇ ਹਨ।

ਅੰਤ ਵਿੱਚ, ਕੁਇਲ ਯੋਂਡੂ ਨੂੰ ਅਸਲ ਨਗ ਦੇਣ ਦਿ ਥਾਂ ਇੱਕ ਬਨੌਟੀ ਨਗ ਦੇ ਦਿੰਦਾ ਹੈ, ਅਤੇ ਅਸਲ ਨਗ ਨੋਵਾ ਕੌਰਪਸ ਨੂੰ ਦੇ ਦਿੰਦਾ ਹੈ। ਜਦੋਂ ਰੈਵੇਜਰਜ਼ ਜ਼ੈਡਾਰ ਤੋਂ ਜਾਂਦੇ ਪਏ ਹੁੰਦੇ ਹਨ ਯੋਂਡੂ ਸੋਚਦਾ ਹੈ ਕਿ ਇਹ ਠੀਕ ਹੋਇਆ ਕਿ ਉਹਨਾਂ ਨੇ ਆਪਣੇ ਇਕਰਾਰਨਾਮੇ ਤੋੱ ਉਲਟ ਜਾ ਕੇ ਕੁਇਲ ਨੂੰ ਉਸ ਦੇ ਪਿਓ ਨੂੰ ਨਹੀਂ ਸੌਂਪਿਆ। ਕੁਇਲ ਦਾ ਟੋਲੇ ਨੂੰ ਹੁਣ ਗਾਰਡੀਅਨਜ਼ ਔਫ ਦ ਗਲੈਕਸੀ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, ਉਹਨਾਂ ਉੱਤੇ ਲੱਗੇ ਹੁਣ ਸਾਰੇ ਕਨੂੰਨੀ ਮਾਮਲੇ ਹਟਾ ਦਿੱਤੇ ਗਏ ਹਨ ਅਤੇ ਕੁਇਲ ਨੂੰ ਪਤਾ ਲੱਗਦਾ ਹੈ ਕਿ ਉਹ ਸਿਰਫ਼ ਅੱਧਾ ਹੀ ਮਨੁੱਖ ਹੈ, ਕਿਉਂਕਿ ਉਸ ਦਾ ਪਿਓ ਇੱਕ ਮੁੱਢ ਕਦੀਮ ਵੇਲੇ ਦੀ ਅਗਿਆਤ ਜਾਤੀ ਦਾ ਹੈ। ਕੁਇਲ ਆਪਣੀ ਮਾਂ ਵੱਲੋਂ ਦਿੱਤਾ ਗਿਆ ਆਖ਼ਰੀ ਤੋਫਾ ਖੋਲ੍ਹਦਾ ਹੈ, ਜਿਸ ਵਿੱਚ ਉਸਦੀ ਮਾਂ ਦੇ ਮਨਪਸੰਦ ਗੀਤਾਂ ਦੀ ਇੱਕ ਕੈਸਟ ਹੁੰਦੀ ਹੈ। ਗਾਰਡੀਅਨਜ਼ ਆਪਣਾ ਜਹਾਜ਼ ਮਿਲਾਨੋ ਨੂੰ ਮੁੜ ਠੀਕ ਕਰਦੇ ਹਨ ਅਤੇ ਚਲੇ ਜਾਂਦੇ ਹਨ ਅਤੇ ਉਹ ਗਰੂਟ ਨਾਲੋਂ ਕੱਟਿਆ ਇੱਕ ਬੂਟਾ ਬੀਜ ਦਿੰਦੇ ਹਨ, ਜਿਹੜਾ ਥੋੜ੍ਹਾ ਵੱਡਾ ਹੋ ਕੇ ਛੋਟਾ ਗਰੂਟ ਬਣ ਜਾਂਦਾ ਹੈ।

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Runtime
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ActualBudget
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named BOM