ਗਿਆਨੀ ਗੁਰਦਿੱਤ ਸਿੰਘ


ਗਿਆਨੀ ਗੁਰਦਿੱਤ ਸਿੰਘ (24 ਫਰਵਰੀ 1923 - 17 ਜਨਵਰੀ 2007) ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਗਿਆਨੀ ਗੁਰਦਿੱਤ ਸਿੰਘ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ, ਉਹਨਾਂ ਚੋਟੀ ਦੇ ਕਝ ਕੁ ਵਿਦਵਾਨਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀਆਂ ਵਿਲੱਖਣ ਰਚਨਾਵਾਂ ਸਦਕਾ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਗਿਆਨੀ ਗੁਰਦਿੱਤ ਸਿੰਘ ਜੀ, ਮੂਲ ਰੂਪ ਵਿਚ ਇਕ ਪੱਤਰਕਾਰ ਸਨ, ਪਰੰਤੂ ਇਕ ਸਿਰੜੀ ਖੋਜੀ ਦੇ ਰੂਪ ਵਿਚ, ਧਰਮ ਪ੍ਰਚਾਰਕ ਦੇ ਰੂਪ ਵਿੱਚ, ਗੁਰਮਤਿ ਅਚਾਰੀਆ, ਅਨੋਖੇ ਸ਼ੈਲੀਕਾਰ, ਸਭਿਆਚਾਰ ਵਿਗਿਆਨੀ, ਲੋਕਧਾਰਾ ਸ਼ਾਸ਼ਤਰੀ, ਉਘੇ ਸਮਾਜ ਸੇਵਕ, ਚੇਤੰਨ ਜਗਿਆਸੂ ਵਰਗੇ ਅਨੇਕਾਂ ਗੁਣ ਲੱਛਣ ਉਹਨਾਂ ਦੀ ਸ਼ਖਸ਼ੀਅਤ ਵਿਚ ਸ਼ਾਮਲ ਰਹੇ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ।[1] ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ।

ਗਿਆਨੀ ਗੁਰਦਿੱਤ ਸਿੰਘ
ਜਨਮ(1923-02-24)24 ਫਰਵਰੀ 1923
ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਅੱਜਕੱਲ ਜ਼ਿਲ੍ਹਾ ਸੰਗਰੂਰ)
ਮੌਤ17 ਜਨਵਰੀ 2007(2007-01-17) (ਉਮਰ 83)
ਕਿੱਤਾਪੱਤਰਕਾਰ, ਲੇਖਕ, ਵਾਰਤਕ ਲੇਖਕ
ਭਾਸ਼ਾਪੰਜਾਬੀ
ਵਿਸ਼ਾਸਮਾਜਕ ਸਰੋਕਾਰ
ਜੀਵਨ ਸਾਥੀਇੰਦਰਜੀਤ ਕੌਰ ਸੰਧੂ
ਬੱਚੇਰੂਪਿੰਦਰ ਸਿੰਘ
ਰਵਿੰਦਰ ਸਿੰਘ

ਜੀਵਨ

ਸੋਧੋ

ਗੁਰਦਿੱਤ ਸਿੰਘ ਦਾ ਜਨਮ 24 ਫਰਵਰੀ 1923 ਨੂੰ (ਪਿਤਾ: ਹੀਰਾ ਸਿੰਘ ਅਤੇ ਮਾਤਾ: ਨਿਹਾਲ ਕੌਰ) ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਅੱਜਕੱਲ ਜ਼ਿਲ੍ਹਾ ਸੰਗਰੂਰ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ 1944-45 ਵਿੱਚ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ।[2] ਇਹਨਾਂ ਨੇ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨਾਲ ਵਿਆਹ ਕੀਤਾ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਸਰਵਿਸ ਸਿਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਪਰਸਨ ਰਹੇ ਹਨ। ਆਪ ਦਾ ਬੇਟਾ ਰੂਪਿੰਦਰ ਸਿੰਘ ਦ ਟ੍ਰਿਬਿਊਨ ਦਾ ਡਿਪਟੀ ਅਡੀਟਰ ਰਿਹਾ ਹੈ ਅਤੇ ਦੁਜਾ ਬੇਟਾ ਰਵਿੰਦਰ ਸਿੰਘ ਹੈ


ਉਨ੍ਹਾਂ ਆਪਣਾ ਪੰਜਾਬੀ ਪੱਤਰਕਾਰੀ ਦਾ ਸਫ਼ਰ 15 ਅਗਸਤ 1948 ਵਿੱਚ ‘ਪ੍ਰਕਾਸ਼’ ਅਖ਼ਬਾਰ ਸ਼ੁਰੂ ਕਰਕੇ ਕੀਤਾ ਅਤੇ ਜੀਵਨ ਦੇ ਅੰਤ ਤਕ ਪੱਤਰਕਾਰੀ ਨਾਲ ਜੁੜੇ ਰਹੇ। ਪ੍ਰਕਾਸ਼ ਤੋਂ ਇਲਾਵਾ ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਦੋ ਹੋਰ ਪੱਤਰ ‘ਜੀਵਨ ਸਾਂਝਾਂ’ ਅਤੇ ‘ਸਿੰਘ ਸਭਾ ਪੱਤ੍ਰਿਕਾ’ ਵੀ ਆਰੰਭ ਕਰ ਕੇ ਚਲਾਏ।

ਰਚਨਾਵਾਂ

ਸੋਧੋ

ਕਵਿਤਾ

ਸੋਧੋ

ਖੋਜ ਅਤੇ ਆਲੋਚਨਾ

ਸੋਧੋ

ਵਾਰਤਕ

ਸੋਧੋ

ਜੀਵਨੀਆਂ

ਸੋਧੋ

ਸੱਭਿਆਚਾਰ ਤੇ ਇਤਿਹਾਸ

ਸੋਧੋ

ਧਰਮ ਤੇ ਫ਼ਲਸਫਾ

ਸੋਧੋ
  • ਜੀਵਨ ਦਾ ਉਸਰੱਈਆ—ਸ੍ਰੀ ਗੁਰੂ ਨਾਨਕ ਦੇਵ ਜੀ (1947)
  • ਸਿੱਖ ਧਾਮ ਤੇ ਸਿੱਖ ਗੁਰਦੁਆਰੇ
  • ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ (1990)।

ਸਨਮਾਨ

ਸੋਧੋ

ਹਵਾਲੇ

ਸੋਧੋ