ਗਿਲਡਾ (ਗਾਇਕਾ)
ਮਿਰਿਆਮ ਅਲਜਾਂਦਰਾ ਬਿਆਂਚੀ (11 ਅਕਤੂਬਰ 1961 - 7 ਸਤੰਬਰ 1996) ਉਰਫ਼ ਗਿਲਡਾ ਇੱਕ ਅਰਜਨਟੀਨੀ ਕੂੰਬੀਆ ਗਾਇਕਾ ਅਤੇ ਲੇਖਿਕਾ ਸੀ।
ਗਿਲਡਾ | |
---|---|
ਜਾਣਕਾਰੀ | |
ਜਨਮ ਦਾ ਨਾਮ | ਮਿਰਿਆਮ ਅਲਜਾਂਦਰਾ ਬਿਆਂਚੀ |
ਜਨਮ | ਬੁਈਨੋਸ ਆਇਰਸ, ਅਰਜਨਟੀਨਾ | ਅਕਤੂਬਰ 11, 1961
ਮੌਤ | ਸਤੰਬਰ 7, 1996 ਵਿਲਾ ਪਰਾਨਾਸੀਤੋ, ਅਰਜਨਟੀਨਾ | (ਉਮਰ 34)
ਵੰਨਗੀ(ਆਂ) | ਕੂੰਬੀਆ |
ਕਿੱਤਾ | ਗਾਇਕਾ |
ਸਾਲ ਸਰਗਰਮ | 1991–1996 |
ਜੀਵਨੀ
ਸੋਧੋਕਰੀਅਰ
ਸੋਧੋਉਸਨੇ ਆਪਣਾ ਨਾਂਅ ਗਿਲਡਾ, ਇੱਕ ਫ਼ਿਲਮ ਵਿੱਚ ਫ਼ੈਮ ਫ਼ੈਟਲ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਰੀਟਾ ਹੇਵਰਥ ਦੇ ਸਨਮਾਨ ਵਿੱਚ ਰੱਖਿਆ ਹੈ। ਗਿਲਡਾ ਦਾ ਸੰਗੀਤਕ ਸਫ਼ਰ ਉਸ ਵੇਲੇ ਹੀ ਸ਼ੁਰੂ ਹੋ ਗਿਆ ਸੀ ਜਦ ਉਹ ਕੈਥੋਲਿਕ ਸਕੂਲ ਵਿਖੇ ਸਮਾਗਮਾਂ ਦਾ ਸੰਚਾਲਨ ਕਰਦੀ ਹੁੰਦੀ ਸੀ। ਸੰਗੀਤਕਾਰ ਜੁਆਨ ਕਾਰਲੋਸ "ਟੋਟੀ" ਗਿਮੇਨੀਜ਼ ਨੂੰ ਮਿਲਣ ਤੋਂ ਬਾਅਦ ਗਿਲਡਾ ਬੈਕਅਪ ਗਾਇਕਾ ਬਣ ਗਈ ਤੇ ਫ਼ਿਰ ਲਾ ਬਾਰਾ ਬੈਂਡ ਨਾਲ ਜੁੜ ਗਈ। ਇਸ ਤੋਂ ਬਾਅਦ ਉਹ ਹੋਰ ਬੈਂਡ ਕਰੀਮਾ ਅਮੈਰੀਕਾਨਾ ਨਾਲ ਜੁੜੀ। ਫ਼ਿਰ ਗਿਮੇਨੀਜ਼ ਨੇ ਗਿਲਡਾ ਨੂੰ ਇਕੱਲੇ ਕਰੀਅਰ ਬਣਾਉਣ ਲਈ ਮਨਾਇਆ ਤੇ ਸਥਾਨਕ ਲੇਬਲ ਮਜੈਂਟਾ ਨਾਲ ਕਰਾਰ ਕਰਕੇ ਦੀ ਕੋਰਾਜ਼ੋਨ ਅ ਕੋਰਾਜ਼ੋਨ (ਦਿਲ ਤੋਂ ਦਿਲ ਤੱਕ) ਗਾਣਾ ਰਿਕਾਰਡ ਕਰਵਾਇਆ। ਉਸੇ ਸਾਲ ਹੀ ਲਾ ਉਨੀਕਾ (ਇੱਕਮਾਤਰ), ਹਿੱਟ ਗਾਣਾ ਕੋਰਾਜ਼ੋਨ ਹਰੀਦੋ (ਟੁੱਟਿਆ ਦਿਲ) ਅਤੇ ਲਾ ਪੁਏਰਤਾ (ਦਰਵਾਜਾ) ਰਿਲੀਜ਼ ਕੀਤੇ।
1995 ਵਿੱਚ ਪਾਸੀਤੋ ਅ ਪਾਸੀਤੋ ਰਿਲੀਜ਼ ਕੀਤੀ ਜਿਸ ਵਿੱਚ ਉਸਦਾ ਸਭ ਤੋਂ ਪ੍ਰਚਲਿੱਤ ਗਾਣਾ ਨੋ ਮੀ ਐਰਪੀਐਂਤੋ ਦੀ ਐਸਤ ਅਮੋਰ ("ਮੈਨੂੰ ਇਸ ਪਿਆਰ ਦਾ ਅਫਸੋਸ ਨਹੀਂ") ਵੀ ਸ਼ਾਮਿਲ ਸੀ।
ਮੌਤ
ਸੋਧੋ7 ਸਤੰਬਰ 1996 ਨੂੰ, ਜਦ ਗਿਲਡਾ ਆਪਣੀ ਆਖਰੀ ਤੇ ਸਭ ਤੋਂ ਵੱਧ ਪ੍ਰਚਲਿੱਤ ਐਲਬਮ ਕੋਰਾਜ਼ੋਰ ਵੈਲੀਐਂਤੇ ਦੇ ਪਰਚਾਰ ਹਿੱਤ ਦੇਸ਼ ਵਿੱਚ ਸਫ਼ਰ ਕਰ ਰਹੀ ਸੀ ਤਾਂ ਉਸ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਇਹ ਦੁਰਘਟਨਾ ਅਰਜਨਟੀਨਾ ਦੇ ਰਾਜ ਐਂਤਰੇ ਰੇਓਸ ਦੇ ਰਾਸ਼ਟਰੀ ਰੂਟ 12 'ਤੇ ਹੋਈ ਜਿਸ ਵਿੱਚ ਉਹਨਾਂ ਦੀ ਬੱਸ ਦੇ ਨਾਲ ਸਾਹਮਣਿਓਂ ਟਰੱਕ ਟਕਰਾਇਆ ਤੇ ਇਸ ਦੁਰਘਟਨਾ ਵਿੱਚ ਗਿਲਡਾ, ਉਸਦੀ ਮਾਂ, ਉਸਦੀ ਧੀ, ਤਿੰਨ ਸੰਗੀਤਕ ਸਾਥੀਆਂ ਤੇ ਬੱਸ ਡਰਾਈਵਰ ਦੀ ਮੌਤ ਹੋਈ ਸੀ।
ਕੰਮ
ਸੋਧੋਸਟੂਡੀਓ ਐਲਬਮਾਂ
ਸੋਧੋ- 1992 - ਦੇ ਕੋਰਾਜ਼ੋਨ ਅ ਕੋਰਾਜ਼ੋਨ (De corazón a corazón) - ਦਿਸਗਲ S.A.
- 1993 - ਲਾ ਉਨੀਕਾ (La única) - ਕਲੈਨ ਮਿਊਜ਼ਿਕ
- 1994 - ਪਾਸੀਤੋ ਅ ਪਾਸੀਤੋ ਕੋਨ... ਗਿਲਡਾ (Pasito a pasito con... Gilda) (ਸੀਡੀ) - ਕੈਲਨ ਮਿਊਜ਼ਿਕ
- 1995 - ਪਾਸੀਤੋ ਅ ਪਾਸੀਤੋ ਕੋਨ... ਗਿਲਡਾ (Pasito a pasito con... Gilda (LP)) - ਸਾਂਤਾ ਫ਼ੇ ਰਿਕਾਰਡਜ਼
- 1995 - ਕੋਰਾਜ਼ੋਨ ਵਾਲੀਅਂਤੇ (ਐਲਬਮ) (Corazón Valiente) (ਇਰਜਨਟੀਨਾ ਵਿੱਚ ਗੋਲਡ ਅਤੇ ਡਬਲ ਪਲੈਟੀਨਮ ਐਲਬਮ) - es:Leader Music
- 1996 - ਸੀ ਹੇ ਅਲਗੁਈਨ ਏਨ ਕੂ ਵੀਦਾ (Si hay alguien en tu vida) - es:Magenta Discos
- 1997 - ਐਂਤਰੇ ਏਲ ਸੇਇਲੋ ਵ ਲਾ ਤੀਏਰਾ (Entre el cielo y la tierra) (ਮਰਨੋਪਰਾਂਤ) - ਲੀਡਰ ਮਿਊਜ਼ਿਕ
ਹੋਰ ਐਲਬਮਾਂ
ਸੋਧੋ- 1997 - 17 Grandes éxitos y remixes - Por siempre Gilda - ਯੂਨੀਵਰਸਲ ਮਿਊਜ਼ਿਕ ਗਰੁੱਪ
- 1997 - Un sueño hecho realidad - ਮਜਜੈਂਟਾ ਡਿਸਕੋਸ
- 1998 - Por siempre Gilda 2 - Grandes Exitos y Remixados - ਯੂਨੀਵਰਸਲ ਮਿਊਜ਼ਿਕ ਗਰੁੱਪ
- 1999 - Cuando canta el corazón - ਯੂਨੀਵਰਸਲ ਮਿਊਜ਼ਿਕ ਗਰੁੱਪ
- 1999 - Las alas del alma - ਲੀਡਰ ਮਿਊਜ਼ਿਕ
- 1999 - Un sueño hecho realidad 2 - Temas inéditos - ਮਜੈਂਟਾ ਡਿਸਕੋਸ
- 1999 - Gildance - ਮਿਊਜ਼ਿਕਾਵੀਜਨ
- 1999 - El álbum de oro - ਯੂਨੀਵਰਸਲ ਮਿਊਜ਼ਿਕ ਗਰੁੱਪ
- 2000 - Desde el alma [Grandes éxitos] - ਯੂਨੀਵਰਸਲ ਮਿਊਜ਼ਿਕ ਗਰੁੱਪ
- 2004 - Colección furia tropical - ਵਾਰਨਰ ਬਰੋਸ. ਰਿਕਾਰਡਜ਼
- 2005 - Colección de oro Vol 1 - ਮਜੈਂਟਾ ਡਿਸਕੋਸ
- 2005 - Colección de oro Vol 2 - ਮਜੈਂਟਾ ਡਿਸਕੋਸ
- 2006 - Megamix (24 ਹਿੱਟ) - ਲੀਡਰ ਮਿਊਜ਼ਿਕ
- 2007 - La única - ਲੀਡਰ ਮਿਊਜ਼ਿਕ
- 2008 - La más grande - ਮਡੈਂਟਾ ਡਿਸਕੋਸ
- 2011 - Un amor verdadero (DVD) - ਲੀਡਰ ਮਿਊਜ਼ਿਕ
- 2011 - 20 grandes éxitos - ਲੀਡਰ ਮਿਊਜ਼ਿਕ
- 2011 - No me arrepiento de este amor - ਲੀਡਰ ਮਿਊਜ਼ਿਕ
- 2014 - Grandes éxitos - ਮਜੈਂਟਾ ਡਿਸਕੋਸ