ਗੀਤਿਕਾ ਛੰਦ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਗੀਤਿਕਾ ਛੰਦ ਮਾਤ੍ਰਿਕ ਵੀ ਹੈ ਅਤੇ ਵਰਣਿਕ ਵੀ।ਇਸ ਦੇ ਮਾਤ੍ਰਿਕ ਰੂਪ ਵਿੱਚ ਚਾਰ ਚਰਣ ਹੁੰਦੇ ਹਨ ਤੇ ਹਰ ਚਰਣ ਵਿੱਚ 26 ਮਾਤ੍ਰਾਵਾਂ ਹੁੰਦੀਆਂ ਹਨ।ਪਹਿਲਾ ਵਿਸ਼੍ਰਾਮ 14 ਅਤੇ ਦੂਜਾ 12 ਤੇ ਹੁੰਦਾ ਹੈ ਅਤੇ ਅੰਤ ਵਿੱਚ ਲਘੂ ਗੁਰੂ ਆਉਂਦੇ ਹਨ।
ਇਸ ਛੰਦ ਦਾ ਇੱਕ ਦੂਜਾ ਰੂਪ ਵੀ ਹੈ ਜਿਸ ਦੇ ਹਰ ਚਰਣ ਵਿੱਚ 26 ਦੀ ਥਾਂ ਤੇ 25 ਮਾਤ੍ਰਾਵਾਂ ਹੁੰਦੀਆਂ ਹਨ ਅਤੇ ਵਿਸ਼੍ਰਾਮ 14 ਤੇ 11 ਉੱਤੇ ਹੈ ਅਤੇ ਅੰਤ ਵਿੱਚ ਲਘੂ ਗੁਰੂ ਆਉਂਦੇ ਹਨ।
ਵਰਣਿਕ ਗੀਤਿਕਾ ਛੰਦ ਵਿੱਚ ਚਾਰ ਚਰਣ ਹੁੰਦੇ ਹਨ ਅਤੇ ਹਰ ਚਰਣ ਵਿੱਚ ਸਗਣ,ਜਗਣ,ਜਗਣ,ਜਗਣ,ਭਗਣ,ਰਗਣ,ਸਗਣ ਅਤੇ ਲਘੁ,ਗੁਰੂ ਆਉਂਦੇ ਹਨ।[1]
- ↑ ਸਾਹਿੱਤ ਕੋਸ਼ ਪਾਰਿਭਾਸ਼ਿਕ ਸ਼ਬਦਾਵਲੀ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ।. p. 384.