ਛੰਦ
ਛੰਦ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਸ਼ਾਇਰੀ ਦੀ ਇੱਕ ਕਿਸਮ ਹੈ। ਜਿਹਨਾਂ ਕਾਵਿ ਤੁਕਾਂ ਦੇ ਅੱਖਰ ਮਾਤਰਾ ਅਤੇ ਗੁਣਾਂ ਦੀ ਗਿਣਤੀ ਅਨੁਸਾਰ ਖ਼ਾਸ ਤੋਲ ਵਿੱਚ ਰੱਖੇ ਜਾਣ ਉਹ ਛੰਦ ਹੁੰਦਾ ਹੈ। ਇਹ ਅੱਗੋਂ ਕਈ ਕਿਸਮ ਦੇ ਹੁੰਦੇ ਹਨ ਜਿਹਨਾਂ ਦੀ ਆਪੋ ਆਪਣੀਆਂ ਸੀਮਾਵਾਂ ਹੁੰਦੀਆਂ ਹਨ।
ਕਿਸਮਾਂਸੋਧੋ
ਦੋਹਿਰਾ ਛੰਦਸੋਧੋ
ਇਹ ਇੱਕ ਮਾਤ੍ਰਿਕ ਛੰਦ ਹੈ। ਇਸਦੇ ਦੋ ਚਰਣ ਹੁੰਦੇ ਹਨ। ਹਰ ਚਰਣ ਵਿੱਚ 24 ਮਾਤਰਾਵਾਂ ਹੁੰਦੀਆਂ ਹਨ। ਬਿਸਰਾਮ 13 ਅਤੇ 11 ਮਾਤਰਾਵਾਂ ਉੱਤੇ ਹੁੰਦਾ ਹੈ। ਅੰਤ ਤੇ ਗੁਰੂ ਲਘੂ ਆਉਂਦੇ ਹਨ।
ਨਮੂਨਾਸੋਧੋ
ਪੂਰਾ ਪ੍ਰਭੂ ਅਰਾਧਿਆ, ਪੂਰਾ ਜਾ ਕਾ ਨਾਉ।
ਨਾਨਕ ਪੂਰਾ ਪਾਇਆ, ਪੂਰੇ ਕੇ ਗੁਨ ਗਾਉ।
ਸੋਰਠਾ ਛੰਦਸੋਧੋ
ਇਹ ਵੀ ਮਾਤ੍ਰਿਕ ਛੰਦ ਹੈ। ਇਸਦੇ ਦੋ ਚਰਣ ਹੁੰਦੇ ਹਨ। 11, 13 ਤੇ ਬਿਸਰਾਮ ਹੁੰਦਾ ਹੈ। ਪਹਿਲੇ ਤੇ ਤੀਜੇ ਬਿਸਰਾਮ ਤੇ ਅਨੁਪ੍ਰਾਸ ਦਾ ਮੇਲ ਹੁੰਦਾ ਹੈ।
ਨਮੂਨਾਸੋਧੋ
ਕਦਰ ਨਾ ਪੈਂਦੀ ਯਾਰ, ਢਠਿਆਂ ਦੇ ਗੁਣਾਂ ਦੀ।
ਭਾਸੇ ਨਾ ਮਹਿਕਾਰ, ਗੱਲ ਪਏ ਫੁਲਹਾਰ ਦੀ।
===ਸਿਰਖੰਡੀ ਛੰਦ=== ਦੋ ਤੁਕਾਂ ਹੁੰਦੀਆਂ ਹਨ। ਇਹ ਮਾਤਰਕ ਛੰਦ ਹੈ। ਕੁਲ 21 ਮਾਤਰਾ ਹੁੰਦੀਆਂ ਹਨ, ਪਹਿਲਾਂ ਵਿਸ਼ਰਾਮ 12 ਮਾਤਰਾ ਤੇ ਦੂਸਰਾ ਵਿਸ਼ਰਾਮ 9 ਹੁੰਦਾ ਹੈ। ਅੰਤ ਵਿੱਚ ਗੁਰੂ ਹੁੰਦਾ ਹੈ।
ਨਿਸ਼ਾਨੀ ਛੰਦਸੋਧੋ
ਦਵੱਈਆ ਜਾਂ ਦੁਵੈਯਾਸੋਧੋ
ਇਹ ਇੱਕ ਮਾਤ੍ਰਿਕ ਛੰਦ ਹੈ। ਇਹ ਚਾਰ ਚਰਣਾਂ ਵਾਲਾ ਛੰਦ ਹੈ ਜਿਸਦੇ ਹਰ ਚਰਣ ਵਿੱਚ 28 ਮਾਤਰਾਵਾਂ ਹੁੰਦੀਆਂ ਹਨ। ਪਹਿਲਾ ਬਿਸਰਾਮ 16 ਅਤੇ ਦੂਜਾ 12 ਮਾਤਰਾਵਾਂ ਉੱਤੇ ਹੁੰਦਾ ਹੈ। ਅੰਤ ਤੇ ਗੁਰੂ ਹੁੰਦਾ ਹੈ।[1]
ਨਮੂਨਾਸੋਧੋ
ਨਾਜ਼ਕ ਪੈਰ ਮਲੂਕ ਸਸੀ ਦੇ, ਮਹਿੰਦੀ ਨਾਲ ਸਵਾਰੇ।
ਆਸ਼ਿਕ ਵੇਖ ਬਹੇ ਇੱਕ ਵਾਰੀ, ਜੀਉ ਤਿਨਾ ਪਰ ਵਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ, ਜੌਂ ਭੁੰਨਣ ਭਠਿਆਰੇ।
ਹਾਸ਼ਮ ਵੇਖ ਯਕੀਨ ਸਸੀ ਦਾ, ਫੇਰ ਨਹੀਂ ਦਿਲ ਹਾਰੇ।
ਕੋਰੜਾਸੋਧੋ
ਇਸ ਛੰਦ ਦੇ ਚਾਰ ਚਰਣ ਹੁੰਦੇ ਹਨ। ਹਰ ਚਰਣ ਵਿੱਚ 13 ਅੱਖਰ ਹੁੰਦੇ ਹਨ। ਪਹਿਲਾ ਵਿਸਰਾਮ ਛੇ ਅਤੇ ਦੂਜਾ ਸੱਤ ਤੇ ਹੁੰਦਾ ਹੈ। ਅੰਤ ਵਿੱਚ ਲਘੂ ਗੁਰੂ ਆਉਂਦਾ ਹੈ।
ਨਮੂਨਾਸੋਧੋ
ਤੂੜੀ ਤੰਦ ਸਾਂਭ, ਹਾੜੀ ਵੇਚ ਵਟ ਕੇ।
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਕਬਿੱਤ ਛੰਦਸੋਧੋ
ਇਹ 31 ਜਾਂ 32 ਅੱਖਰਾਂ ਦਾ ਵਰਣਕ ਛੰਦ ਹੁੰਦਾ ਹੈ। ਇਸਦੇ ਚਾਰ ਚਰਣ ਹੁੰਦੇ ਹਨ। ਅੰਤ ਤੇ ਗੁਰੂ ਹੁੰਦਾ ਹੈ।[2]
ਬੈਂਤਸੋਧੋ
ਇਸਦੇ ਚਰਣਾਂ ਦੀ ਗਿਣਤੀ ਨਿਸਚਿਤ ਨਹੀਂ ਹੈ। 4 ਤੋਂ 22 ਚਰਣਾਂ ਦੇ ਬੈਂਤ ਮਿਲਦੇ ਹਨ। ਹਰ ਚਰਣ ਦੀਆਂ ਮਾਤਰਾਵਾਂ ਵਿੱਚ ਵੀ ਸਮਾਨਤਾ ਨਹੀਂ ਹੁੰਦੀ। ਹਰ ਚਰਣ ਵਿੱਚ 19 ਤੋਂ 22 ਤੱਕ ਮਾਤਰਾਵਾਂ ਆ ਜਾਂਦੀਆਂ ਹਨ।
ਨਮੂਨਾਸੋਧੋ
ਨਬਜ਼ ਵੇਖ ਕੇ ਕਰਾਂ ਇਲਾਜ ਇਸ ਦਾ,
ਦੇਇ ਵੇਦਨਾ ਸਭ ਬਤਾਇ ਮੈਨੂੰ।
ਨਾੜੀ ਵੇਖ ਕੇ ਏਸ ਦੀ ਕਰਾਂ ਕਾਰੀ,
ਦੇਵੇ ਉਠ ਕੇ ਹੱਥ ਦਿਖਾਇ ਮੈਨੂੰ।
ਰੋਗ ਕਾਸ ਤੋਂ ਚਲਿਆ ਕਰਾਂ ਜਾਹਰ,
ਮਜ਼ਾ ਮੂੰਹ ਦਾ ਦੇ ਬਤਾਇ ਮੈਨੂੰ
ਵਾਰਿਸ ਸ਼ਾਹ ਮੀਆਂ ਛਤੀ ਰੋਗ ਕਟਾਂ,
ਮਲਕੁਲ ਮੌਤ ਥੀਂ ਲਵਾਂ ਬਚਾਇ ਏਹ ਨੂੰ।
ਹਵਾਲੇਸੋਧੋ
- ↑ ਜੱਗੀ, ਡਾ. ਰਤਨ ਸਿੰਘ (2013). ਸਾਹਿਤ ਦੇ ਰੂਪ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. p. 37. ISBN 81-7380-484-2.
- ↑ ਕਿੱਸਾ ਸੰਦਰਭ ਕੋਸ਼, ਡਾ.ਪ੍ਰੀਤਮ ਸੈਨੀ, ਭਾਸ਼ਾ ਵਿਭਾਗ ਪੰਜਾਬ, 2001