ਗੁਰਦੁਆਰਾ ਗੰਗਸਰ

ਜੈਤੋ (ਪੰਜਾਬ) ,ਭਾਰਤ ਵਿੱਚ ਸਿੱਖ ਮੰਦਰ

ਗੁਰਦੁਆਰਾ ਗੰਗਸਰ ਸਾਹਿਬ, ਜੈਤੋ (ਪੰਜਾਬ) ਭਾਰਤ

ਇਹ ਪਾਵਨ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਹੈ। ਸਤਿਗੁਰੂ ਜੀ ਨੇ ਇੱਕ ਸਿੱਖ ਦਾ ਭਰੋਸਾ ਕਾਇਮ ਰੱਖਣ ਖਾਤਰ ਗੰਗਾ (ਹਰਿਦੁਆਰ) ਵਿੱਚ ਗੜਵਾ ਡੁੱਬਿਆ ਹੋਇਆ ਇਸ ਸਰੋਵਰ ਵਿਚੋਂ ਕੱਢਿਆ ਅਤੇ ਗੰਗਾ ਦੇ ਇਸ਼ਨਾਨ ਦਾ ਮਹਾਤਮ ਇਸ ਸਰੋਵਰ ਦੇ ਇਸ਼ਨਾਨ ਦੇ ਤੁਲਯ ਫਰਮਾਇਆ। ਸਰੋਵਰ ਦੇ ਕਿਨਾਰੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਅਸਥਾਨ ਦੀ ਕਾਰ ਸੇਵਾ ਬਾਬਾ ਜੀਵਨ ਸਿੰਘ ਜੀ, ਦਲੀਪ ਸਿੰਘ ਜੀ ਨੇ ਸੰਨ 1950-55 ਵਿੱਚ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ।