ਗੁਰਦੁਆਰਾ ਬਰਛਾ ਸਾਹਿਬ
ਗੁਰੁਦਆਰਾ ਬਰਛਾ ਸਾਹਿਬ ਭਾਰਤ ,ਅਸਾਮ ਦੇ ਨਗਰ ਧਨਪੁਰ ਵਿੱਚ ਸਥਿਤ ਹੈ |[1]ਇਸ ਨੂੰ ਸਥਾਨ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ |[2]
ਇਤਿਹਾਸ
ਸੋਧੋਆਪਣੀ ਲੰਬੀ ਯਾਤਰਾ ਦੌਰਾਨ, ਗੁਰੂ ਨਾਨਕ ਦੇਵ ਜੀ ਅਸਾਮ ਦੇ ਧਨਪੁਰ ਵਿਖੇ ਕੁਝ ਸਮੇਂ ਲਈ ਰੁਕੇ ਸਨ। ਇੱਥੇ ਲੋਕਾਂ ਨੇ ਕਾਮਾਕਸ਼ੀ ਦੇਵੀ ਦੇ ਮੰਦਰ ਵਿੱਚ ਪੂਜਾ ਕੀਤੀ। ਉਨ੍ਹੀਂ ਦਿਨੀਂ ਇੱਥੇ ਕਾਮਰੂਪ ਖੇਤਰ (ਅਸਾਮ) ਦੀ ਰਾਣੀ ਨੂਰ ਸ਼ਾਹ ਦਾ ਰਾਜ ਸੀ। ਇਹ ਮੰਦਰ ਕਾਲੇ ਜਾਦੂਗਰਾਂ ਦਾ ਟਿਕਾਣਾ ਸੀ ਅਤੇ ਰਾਣੀ ਖੁਦ ਪ੍ਰਸਿੱਧ ਜਾਦੂਗਰ ਸੀ। ਉਸ ਨੂੰ ਗੁਰੂ ਨਾਨਕ ਦੇਵ ਜੀ ਨੇ ਜਾਦੂ ਦਾ ਤਿਆਗ ਕਰਨ ਅਤੇ ਪ੍ਰਮਾਤਮਾ ਦਾ ਨਾਮ ਜਪਣ ਦੁਆਰਾ ਖੁਸ਼ੀਆਂ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਸੀ। ਉਸਨੇ ਮਹਿਸੂਸ ਕੀਤਾ ਕਿ ਗੁਰੂ ਨਾਨਕ ਦੇਵ ਜੀ ਰੱਬ ਦੇ ਪ੍ਰਤੀਨਿਧ ਸਨ ਕਿਉਂਕਿ ਉਸਦਾ ਜਾਦੂ ਉਹਨਾ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਰਿਹਾ। ਕਿਹਾ ਜਾਂਦਾ ਹੈ ਕਿ ਰਾਣੀ ਨੂਰ ਸ਼ਾਹ ਅਤੇ ਉਸ ਦੀ ਪਰਜਾ ਗੁਰੂ ਜੀ ਦੇ ਪੈਰੋਕਾਰ ਬਣ ਗਏ ਅਤੇ ਮੁਕਤੀ ਪ੍ਰਾਪਤ ਕੀਤੀ। ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਯਾਦਗਾਰੀ ਚਿੰਨ੍ਹ ਵਜੋਂ ਆਪਣਾ ਕੁਝ ਸਮਾਨ ਉਹਨਾਂ ਕੋਲ ਛੱਡ ਦੇਣ। ਕਥਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਬਰਛਾ ਉਥੇ ਛੱਡ ਦਿੱਤਾ ਜੋ ਉਹ ਆਪਣੇ ਨਾਲ ਜੰਗਲਾਂ ਦੀ ਯਾਤਰਾ ਵਿੱਚ ਲੈ ਕੇ ਜਾ ਰਹੇ ਸਨ। ਉਸ ਨੇ ਆਪਣੇ ਲੱਠ ਨਾਲ ਇੱਕ ਥਾਂ ਦੀ ਨਿਸ਼ਾਨਦੇਹੀ ਕੀਤੀ,ਜਿੱਥੇ ਗੁਰੂ ਜੀ ਦੀ ਇੱਛਾ ਅਨੁਸਾਰ ਇੱਕ ਤਲਾਅ ਪੁੱਟਿਆ ਗਿਆ ਸੀ। ਇਸ ਅਸਥਾਨ ਦੇ ਨੇੜੇ ਬਣੇ ਅਸਥਾਨ ਨੂੰ ਗੁਰਦੁਆਰਾ ਬਰਛਾ ਸਾਹਿਬ ਕਿਹਾ ਜਾਂਦਾ ਹੈ।[3]