ਆਸਾਮ ਭਾਰਤ ਦਾ ਇੱਕ ਰਾਜ ਹੈ। ਇਹਦੀ ਰਾਜਧਾਨੀ ਦਿਸਪੁਰ ਹੈ ਜੋ ਕਿ ਗੁਹਾਟੀ ਸ਼ਹਿਰ ਦੇ ਨਗਰਪਾਲਿਕਾ ਖੇਤਰ ਵਿੱਚ ਆਉਂਦਾ ਹੈ। ਇਹ ਆਲੇ ਦੁਆਲਿਓਂ ਸੱਤ ਭੈਣ ਰਾਜਾਂ ਵਿੱਚੋਂ ਛੇ ਨਾਲ ਘਿਰਿਆ ਹੋਇਆ ਹੈ। ਅਸਾਮ, ਭਾਰਤ ਦਾ ਇੱਕੋ ਇੱਕ ਰਾਜ ਹੈ ਜਿਸ ਵਿੱਚ ਨਾਗਰਿਕਾਂ ਦੀ ਸ਼ਨਾਖ਼ਤ ਲਈ ਕੌਮੀ ਰਜਿਸਟਰ (ਐੱਨਆਰਸੀ) ਲਾਗੂ ਹੈ। ਇਸ ਦੇ ਤਹਿਤ ਪਹਿਲੀ ਰਜਿਸਟਰੇਸ਼ਨ 1951 ਦੀ ਕੌਮੀ ਮਰਦਮਸ਼ੁਮਾਰੀ ਸਮੇਂ ਹੋਈ ਸੀ।[2] ਅਸਾਮ ਇਕੱਲਾ ਰਾਜ ਹੈ ਜਿਸ ਕੋਲ ਐਨਸੀਆਰ ਹੈ ਤੇ ਇਸ ਨੂੰ ਪਹਿਲੀ ਵਾਰ 1951 ਵਿੱਚ ਤਿਆਰ ਕੀਤਾ ਗਿਆ ਸੀ।[3] ਅਸਾਮੀ ਅਤੇ ਬੰਗਾਲੀ ਅਸਾਮ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ।

ਅਸਾਮ
অসম
Official seal of ਅਸਾਮ
ਭਾਰਤ ਵਿੱਚ ਅਸਾਮ ਦਾ ਸਥਾਨ
ਭਾਰਤ ਵਿੱਚ ਅਸਾਮ ਦਾ ਸਥਾਨ
ਅਸਾਮ ਦਾ ਨਕਸ਼ਾ
ਅਸਾਮ ਦਾ ਨਕਸ਼ਾ
ਦੇਸ਼ India
ਖੇਤਰਉੱਤਰ-ਪੂਰਬੀ ਭਾਰਤ
ਸਥਾਪਨਾ15 ਅਗਸਤ 1947 (1947-08-15) (75 ਸਾਲ ਪਹਿਲਾਂ)
ਰਾਜਧਾਨੀਦਿਸਪੁਰ
ਸਭ ਤੋਂ ਵੱਡਾ ਸ਼ਹਿਰਗੁਹਾਟੀ
Districts27
ਸਰਕਾਰ
 • GovernorJ B Patnaik
 • ChiefMinisterTarun Gogoi (INC)
 • LegislatureUnicameral (126 seats)
 • Parliamentary constituency14
 • High CourtGauhati High Court
ਖੇਤਰ
 • ਕੁੱਲ78,550 km2 (30,330 sq mi)
 • ਰੈਂਕ16th
ਆਬਾਦੀ
 (2011)
 • ਕੁੱਲ3,11,69,272
 • ਰੈਂਕ14th
 • ਘਣਤਾ400/km2 (1,000/sq mi)
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-AS
HDIਵਾਧਾ 0.534 (medium)
HDI rank22nd (2005)
Literacy73.18% (26th)[1]
Official languagesAssamese,
Bengali (in Barak Valley),
Bodo (in Bodoland)
ਵੈੱਬਸਾਈਟassam.gov.in
^[*] Assam has had a legislature since 1937 ^[*] Assam is one of the original provinces of British India
ਰਾਜ ਚਿੰਨ੍ਹ
ਮਾਟੋজয় আই অসম (ਅਸਾਮ ਮਾਤਾ ਦੀ ਜੈ)
ਗੀਤঅ’ মোৰ আপোনাৰ দেশ (O my endearing motherland) (Adopted in 1927)
ਭਾਸ਼ਾਅਸਾਮੀ
ਨਾਚਬੀਹੂ
ਜਾਨਵਰCannot use |animal= with |bird=
ਪੰਛੀDeohaanhWhite-winged Wood Duck
ਫੁੱਲKopou Phul Foxtail Orchids
ਰੁੱਖHûlûng Dipterocarpus macrocarpus
ਡਰਿੰਕਸਾਹ ਅਸਾਮ ਦੀ ਚਾਹ
ਨਦੀਬ੍ਰਹਮਪੁੱਤਰ
ਪਹਿਰਾਵਾSuriya-Panjabi and Gamosa (for men), Mekhela-chador (for women)

ਭਾਸ਼ਾਵਾਂਸੋਧੋ

ਅਸਾਮ ਸਮਝੌਤਾਸੋਧੋ

ਅਸਾਮ ਵਿੱਚੋਂ ਵਿਦੇਸ਼ੀਆਂ ਨੂੰ ਕੱਢਣ ਦੀ ਮੰਗ ਨੂੰ ਲੈ ਕੇ ਹੋਏ ਹਿੰਸਕ ਅੰਦੋਲਨ ਦੇ ਅੰਤ ਲਈ ਆਲ ਅਸਾਮ ਸਟੂਡੈਂਟਸ ਯੂਨੀਅਨ (ਆਸੂ) ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਰਮਿਆਨ ਹੋਏ ਲਿਖ਼ਤੀ ਸਮਝੌਤੇ ਦੇ ਤਹਿਤ 1971 ਤੋਂ ਬਾਅਦ ਅਸਾਮ ਵਿੱਚ ਆਏ ਲੋਕਾਂ ਦੀ ਸ਼ਨਾਖ਼ਤ ਕਰਨ ਅਤੇ ਉਹਨਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਨਾ ਕਰਨ ਦਾ ਅਹਿਦ ਇਸ ਸਮਝੌਤੇ ਦਾ ਮੁੱਖ ਹਿੱਸਾ ਸੀ। ਅਸਾਮ ਦੇ ਰਾਜਸੀ, ਪ੍ਰਸ਼ਾਸਨਿਕ ਤੇ ਸਮਾਜਿਕ-ਆਰਥਿਕ ਜੀਵਨ ਉੱਤੇ ਬੰਗਾਲੀਆਂ ਦੇ ਗ਼ਲਬੇ ਦੇ ਖ਼ਿਲਾਫ਼ 1970ਵਿਆਂ ਦੇ ਅੰਤਲੇ ਦਿਨਾਂ ਦੌਰਾਨ ਸ਼ੁਰੂ ਹੋਇਆ ਪੁਰਅਮਨ ਅੰਦੋਲਨ, ਦਿੱਲੀ ਦੀ ਇੰਦਰਾ ਗਾਂਧੀ ਸਰਕਾਰ ਦੀਆਂ ਕੁਚਾਲਾਂ ਕਾਰਨ ਹਿੰਸਕ ਰੂਪ ਧਾਰਨ ਕਰ ਗਿਆ; ਸਮੇਂ ਦੇ ਨਾਲ ਨਾਲ ਇਹ ਬੰਗਾਲੀ-ਵਿਰੋਧੀ ਤੋਂ ਬੰਗਲਾਦੇਸ਼ੀ-ਵਿਰੋਧੀ ਅਤੇ ਫਿਰ ਮੁਸਲਿਮ-ਵਿਰੋਧੀ ਅਤੇ ਕਈ ਹੋਰ ਰੂਪ ਧਾਰਨ ਕਰ ਗਿਆ। ਕੇਂਦਰ ਵਿੱਚ ਰਾਜੀਵ ਗਾਂਧੀ ਦੀ ਸਰਕਾਰ ਬਣਨ ਮਗਰੋਂ 1985 ਵਿੱਚ ਅਸਾਮ ਮਸਲਾ ਸੁਲਝਾਉਣ ਲਈ ਅਸਾਮ ਸਮਝੌਤਾ ਵੀ ਹੋਇਆ। ਇਸ ਨੂੰ ਰਾਜੀਵ ਗਾਂਧੀ ਸਰਕਾਰ ਅਮਲੀ ਰੂਪ ਦੇਣ ਵਿੱਚ ਨਾਕਾਮ ਰਹੀ। ਵਿਦੇਸ਼ੀ ਨਾਗਰਿਕਾਂ ਦੀ ਸ਼ਨਾਖ਼ਤ ਕਰਨ ਦੀ ਜੋ ਕਵਾਇਦ ਉਨ੍ਹੀਂ ਦਿਨੀਂ ਸ਼ੁਰੂ ਹੋ ਜਾਣੀ ਚਾਹੀਦੀ ਸੀ, ਉਹ 2018 ਵਿੱਚ ਪੂਰੀ ਕੀਤੀ ਜਾ ਰਹੀ ਹੈ, ਉਹ ਵੀ ਸੁਪਰੀਮ ਕੋਰਟ ਦੇ ਸਾਲ 2014 ਦੇ ਹੁਕਮਾਂ ਅਨੁਸਾਰ। ਇਨ੍ਹਾਂ ਹੁਕਮਾਂ ਬਾਰੇ ਵੀ ਕਾਨੂੰਨਸਾਜ਼ਾਂ ਵਿੱਚ ਇਹ ਪ੍ਰਭਾਵ ਹੈ ਕਿ ਇਹ ਨਿਆਂਪਾਲਿਕਾ ਦੇ ਕੁਥਾਵੇਂ ਤੇ ਨਾਮਾਕੂਲ ਦਖ਼ਲ ਦਾ ਨਤੀਜਾ ਹੈ।[4]

ਅਸਾਮ ਸੰਕਟਸੋਧੋ

ਅਸਾਮ ਵਿੱਚ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਦੇ ਖਰੜੇ ਸਬੰਧੀ ਸੁਪਰੀਮ ਕੋਰਟ ਵੱਲੋਂ ਕਦਮ ਅੱਗੇ ਵਧਾਏ ਜਾਣ ਤੇ ਅਸਾਮ ਦੀ 12 ਫ਼ੀਸਦੀ ਦੇ ਕਰੀਬ ਵਸੋਂ ਤੋਂ ਭਾਰਤੀ ਨਾਗਰਿਕਤਾ ਖੁੱਸਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।[5] ਕੌਮੀ ਨਾਗਰਿਕਤਾ ਰਜਿਸਟਰ (ਐੱਨਸੀਆਰ) ਦੇ ਖਰੜੇ ਨੂੰ ਮੁਕੰਮਲ ਕਰਨ ਦੀ ਕਾਰਵਾਈ 2018 ਵਿੱਚ ਸਿਰੇ ਚੜ੍ਹੀ। ਇਸ ਨੇ 40.07 ਲੱਖ ਲੋਕਾਂ ਉੱਤੇ ਗ਼ੈਰ-ਭਾਰਤੀ ਹੋਣ ਦਾ ਖ਼ਤਰਾ ਖੜ੍ਹਾ ਕਰ ਦਿੱਤਾ। ਇਸ ਤੋਂ ਭਾਵ ਹੈ ਕਿ 1971 ਤੋਂ ਬਾਅਦ ਅਸਾਮ ਵਿੱਚ ਉੱਭਰੀਆਂ ਦੋ ਪੀੜ੍ਹੀਆਂ ਨੂੰ ਕੁਦੇਸੇ ਮੰਨਿਆ ਜਾਵੇਗਾ। ਬੰਗਲਾਦੇਸ਼ ਜਾਂ ਮਿਆਂਮਾਰ ਉਹਨਾਂ ਨੂੰ ਆਪਣੇ ਮੰਨਣ ਲਈ ਤਿਆਰ ਨਹੀਂ। ਉਹਨਾਂ ਦਾ ਵਤਨ ਕਿਹੜਾ ਹੋਵੇਗਾ, ਇਸ ਬਾਰੇ ਸੋਚਣਾ ਵੀ ਨਵੀਆਂ ਉਲਝਣਾਂ ਪੈਦਾ ਕਰਦਾ ਹੈ।[4]

ਹਵਾਲੇਸੋਧੋ

  1. "Assam Population Sex Ratio in Assam Literacy rate data". Census2011.co.in. Retrieved 2012-09-22.
  2. "ਨਾਗਰਿਕਤਾ ਦਾ ਰੇੜਕਾ". Tribune Punjabi. 2018-07-31. Retrieved 2018-08-01. {{cite news}}: Cite has empty unknown parameter: |dead-url= (help)
  3. "ਐਨਸੀਆਰ: ਸੁਪਰੀਮ ਕੋਰਟ ਵੱਲੋਂ ਰਜਿਸਟ੍ਰੇਸ਼ਨ ਤੋਂ ਵਾਂਝੇ ਨਾਗਰਿਕਾਂ ਨੂੰ ਮੌਕਾ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-19. Retrieved 2018-09-20.
  4. 4.0 4.1 "ਬੇਵਤਨਿਆਂ ਦਾ ਦਰਦ". ਪੰਜਾਬੀ ਟ੍ਰਿਬਿਊਨ. 2018-08-04. Retrieved 2018-08-05. {{cite news}}: Cite has empty unknown parameter: |dead-url= (help)
  5. "ਅਸਾਮ ਸੰਕਟ: ਸੰਜਮ ਮੁੱਖ ਲੋੜ". Tribune Punjabi. 2018-08-01. Retrieved 2018-08-02. {{cite news}}: Cite has empty unknown parameter: |dead-url= (help)