ਗੁਰਦੁਆਰਾ ਬਾਬਾ ਅਟੱਲ ਰਾਏ ਜੀ
ਗੁਰੂਦੁਆਰਾ ਅਟੱਲ ਰਾਏ ਸਾਹਿਬ ਜੀ ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਵਿਚ ਸਥਿਤ ਹੈ। ਇਹ ਗੁਰੂਦੁਆਰਾ ਦਰਬਾਰ ਸ਼੍ਰੀ ਹਰਮਿੰਦਰ ਸਾਹਿਬ ਦੇ ਬਾਹਰ ਹੀ ਸਥਿਤ ਹੈ। ਇਹ ਗੁਰੂ ਘਰ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਅਟੱਲ ਜੀ ਨਾਲ ਸੰਬੰਧਿਤ ਹੈ।
ਇਤਿਹਾਸ
ਸੋਧੋਗੁਰੂਦੁਆਰਾ ਅਟੱਲ ਰਾਏ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਜੀ ਨਾਲ ਸੰਬੰਧਿਤ ਹੈ। [1] ਬਾਬਾ ਜੀ ਦਾ ਜਨਮ ਅਮ੍ਰਿਤਸਰ ਸਾਹਿਬ ਵਿੱਚ ਹੋਇਆ ਛੋਟੀ ਉਮਰ ਵਿਚ ਹੀ ਇਹ ਬਾਲਕ ਜੋ ਕੁਝ ਵੀ ਕਹਿੰਦਾ ਸੀ। ਉਹ ਸਭ ਸੱਚ ਹੁੰਦਾ ਸੀ ਇਸ ਲਈ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਬਾਬਾ ਜੀ ਕਿਹਾ ਜਾਣ ਲੱਗ ਪਿਆ। ਉਹ ਬਚਪਨ ਵਿਚ ਆਪਣੇ ਸਾਥੀਆਂ ਨਾਲ ਖਿਦੋ ਖੂੰਡੀ ਖੇਡਦੇ ਸਨ ਇੱਕ ਦਿਨ ਖੇਡਦੇ ਖੇਡਦੇ ਮੀਟੀ ਮੋਹਨ ਨਾਮੀ ਬਾਲਕ ਦੇ ਸਿਰ ਆਈ ਉਸ ਨੇ ਇਹ ਮੀਟੀ ਅਗਲੇ ਦਿਨ ਦੇਣ ਦਾ ਵਾਅਦਾ ਕੀਤਾ ਅਗਲੇ ਦਿਨ ਜਦ ਬਾਲਕ ਮੋਹਨ ਖੇਡਣ ਲਈ ਨਹੀਂ ਪਹੁੰਚਿਆ। ਜਦੋਂ ਬਾਬਾ ਅਟੱਲ ਰਾਏ ਜੀ ਮੋਹਨ ਦੇ ਘਰ ਗਏ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਮੋਹਨ ਦੀ ਸੱਪ ਲੜਨ ਕਾਰਨ ਮੌਤ ਹੋ ਗਈ ਹੈ।[2] ਬਾਬਾ ਜੀ ਨੇ ਆਪਣੀ ਖੂੰਡੀ ਮੋਹਨ ਦੇ ਗੱਲ ਨਾਲ ਲਾਈ ਤੇ ਕਿਹਾ ਕਿ ਉੱਠ ਸਾਡੀ ਮੀਟੀ ਦੇ ਤਾਂ ਮੋਹਨ ਮੁੜ ਸੁਰਜੀਤ ਹੋ ਗਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਬਾਬਾ ਜੀ ਗੁਰੂ ਜੀ ਨੂੰ ਮਿਲਣ ਅਕਾਲ ਤਖ਼ਤ ਸਾਹਿਬ ਪਹੁੰਚੇ ਤਾਂ ਗੁਰੂ ਜੀ ਨੇ ਫੁਰਮਾਇਆ 'ਭਾਣਾ ਉਲਟਿਆ'। ਬਾਬਾ ਜੀ ਸਮਝ ਗਏ ਅਤੇ ਅਡੋਲ ਹੋ ਕੇ ਇਸ ਸਥਾਨ ਉੱਪਰ ਚਾਦਰ ਲੈ ਕੇ ਲੇਟ ਗਏ ਅਤੇ ਸਰੀਰ ਤਿਆਗ ਦਿੱਤਾ। ਪਤਾ ਚੱਲਣ ਤੇ ਗੁਰੂ ਜੀ ਨੇ ਆਪਣੇ ਪੁੱਤਰ ਦਾ ਸੰਸਕਾਰ ਇਸ ਜਗ੍ਹਾ ਉੱਪਰ ਕਰਵਾਇਆ। ਸਰੀਰ ਤਿਆਗਣ ਸਮੇਂ ਬਾਬਾ ਜੀ ਦੀ ਉਮਰ ੯ ਸਾਲ ਦੀ ਸੀ। ਇਸ ਲਈ ਸੰਗਤਾਂ ਨੇ ਇੱਥੇ ੯ ਮੰਜਿਲਾਂ ਵਾਲਾ ਗੁਰਦੁਆਰਾ ਸਾਹਿਬ ਬਣਾਇਆ[3]