ਗੁਰਮੀਤ ਕੜਿਆਲਵੀ

ਪੰਜਾਬੀ ਲੇਖਕ

ਗੁਰਮੀਤ ਕੜਿਆਲਵੀ (ਜਨਮ 23 ਦਸੰਬਰ 1968) ਪੰਜਾਬੀ ਦਾ ਕਹਾਣੀਕਾਰ, ਨਾਟਕਕਾਰ, ਨਾਵਲਕਾਰ, ਬਾਲ ਸਾਹਿਤਕਾਰ, ਕਵੀ ਅਤੇ ਵਾਰਤਕ ਲੇਖਕ ਹੈ।[1][2]

ਗੁਰਮੀਤ ਕੜਿਆਲਵੀ
ਜਨਮ (1968-12-23) 23 ਦਸੰਬਰ 1968 (ਉਮਰ 52)
ਪਿੰਡ- ਕੜਿਆਲ, ਜ਼ਿਲ੍ਹਾ ਮੋਗਾ, ਪੰਜਾਬ (ਭਾਰਤ)
ਕਿੱਤਾਲੇਖਕ, ਕਹਾਣੀਕਾਰ, ਲੋਕ ਭਲਾਈ ਅਫਸਰ, ਪੰਜਾਬ ਸਰਕਾਰ
ਲਹਿਰਸਮਾਜਵਾਦ
ਵਿਧਾਕਹਾਣੀ

ਜੀਵਨਸੋਧੋ

ਗੁਰਮੀਤ ਕੜਿਆਲਵੀ ਦਾ ਜਨਮ 23 ਦਸੰਬਰ 1968 ਨੂੰ ਪਿਤਾ ਸਰਦਾਰ ਬਾਬੂ ਸਿੰਘ ਦੇ ਘਰ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਹੋਇਆ। ਉਸ ਦੀ ਵਿੱਦਿਅਕ ਯੋਗਤਾ ਡਿਪਲੋਮਾ ਇਨ ਸਿਵਿਲ ਇੰਜੀਨੀਅਰਿੰਗ, ਐਮ.ਏ. ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਹਨ।

ਸਾਹਿਤ ਰਚਨਾਸੋਧੋ

ਗੁਰਮੀਤ ਕੜਿਆਲਵੀ ਕਹਾਣੀਕਾਰ,ਨਾਟਕਕਾਰ ਅਤੇ ਬਾਲ ਸਾਹਿਤਕਾਰ ਹੈ। ਉਸ ਨੇ ਵੱਖ-ਵੱਖ ਵਿਸ਼ਿਆਂ ਤੇ ਲੇਖ ਵੀ ਲਿਖੇ ਹਨ। ਉਸ ਦੀਆਂ ਕਹਾਣੀਆਂ ਸਮਾਜਵਾਦੀ ਯਥਾਰਥਵਾਦੀ ਹਨ। ਉਸ ਦੀਆਂ ਸਾਰੀਆਂ ਕਹਾਣੀਆਂ ਹਿੰਦੀ ਭਾਸ਼ਾ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਕੁਝ ਕਹਾਣੀਆਂ ਭਾਰਤ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਮਸਲਨ ਉਸ ਦੀਆਂ ਕਹਾਣੀਆਂ 'ਹੱਡਾ ਰੋੜੀ ਅਤੇ ਰੇੜ੍ਹੀ', 'ਆਤੂ ਖੋਜੀ', 'ਚੀਕ' ਆਦਿ ਅੰਗਰੇਜੀ, ਗੁਜਰਾਤੀ, ਮਰਾਠੀ, ਹਿੰਦੀ ਆਦਿ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਕਹਾਣੀ 'ਹੱਡਾ ਰੋੜੀ ਤੇ ਰੇਹੜੀ' ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਹਿੰਦੀ ਦੇ ਸਿਲੇਬਸ ਵਿੱਚ ਸ਼ਾਮਲ ਹੈ। ਉਸ ਦੀ ਇੱਕ ਕਹਾਣੀ 'ਆਤੂ ਖੋਜੀ' ਉੱਪਰ ਟੈਲੀ ਫਿਲਮ ਵੀ ਬਣ ਚੁੱਕੀ ਹੈ। "ਸਾਰੰਗੀ" ਉਸ ਦਾ ਬਹੁ ਚਰਚਿਤ ਨਾਟਕ ਹੈ। 'ਤੂ ਜਾਹ ਡੈਡੀ' ਵੀ ਚਰਚਿਤ ਨਾਟਕ ਹੈ। ਬਾਲ ਸਾਹਿਤ ਦੀਆਂ ਕਈ ਪੁਸਤਕਾਂ ਦਾ ਰਚੇਤਾ ਹੈ। "ਦਲਿਤ ਸਕੂਲ" ਜਿਹੀਆਂ ਸ਼ਾਨਦਾਰ ਕਵਿਤਾਵਾਂ ਵੀ ਲਿਖੀਆਂ ਨੇ। ਕਹਾਣੀ ਆਤੂ ਖੋਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮ ਏ ਦੇ ਸਿਲੇਬਸ ਵਿੱਚ ਸ਼ਾਮਲ ਹੈ। "ਆਤੂ ਖੋਜੀ" ਰਾਜਸਥਾਨ ਸਕੂਲ ਬੋਰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ। ਅੱਜ ਕੱਲ ਉਹ ਜ਼ਿਲ੍ਹਾ ਫਰੀਦਕੋਟ ਵਿਖੇ ਭਲਾਈ ਅਫਸਰ ਵਜੋਂ ਸੇਵਾ ਨਿਭਾ ਰਿਹਾ ਹੈ।

ਰਚਨਾਵਾਂਸੋਧੋ

ਕਹਾਣੀ ਸੰਗ੍ਰਹਿਸੋਧੋ

ਨਾਵਲਸੋਧੋ

 • ਉਹ ਇੱਕੀ ਦਿਨ

ਵਾਰਤਕ ਪੁਸਤਕਾਂਸੋਧੋ

 • ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ
 • ਦਹਿਸ਼ਤ ਭਰੇ ਦਿਨਾਂ 'ਚ
 • ਬੰਦ ਦਰਵਾਜ਼ਾ (ਵਾਰਤਕ—ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ ਦਾ ਦੂਜਾ ਐਡੀਸ਼ਨ)

ਬਾਲ ਸਾਹਿਤਸੋਧੋ

 • ਟਾਂਗੇ ਵਾਲਾ ਸੰਤਾ (ਕਹਾਣੀ ਸੰਗ੍ਰਹਿ)
 • ਭੱਠੀ ਵਾਲੀ ਗਿੰਦਰੋ (ਕਹਾਣੀ ਸੰਗ੍ਰਹਿ)
 • ਅਸੀਂ ਹਾਂ ਮਿੱਤਰ ਤੁਹਾਡੇ (ਨਾਟਕ)
 • ਕਰਾਮਾਤੀ ਪੈੱਨ (ਨਾਟਕ)
 • ਅਸੀਂ ਉੱਡਣਾ ਚਾਹੁੰਦੇ ਹਾਂ (ਨਾਟਕ)
 • ਸ਼ੇਰ ਸ਼ਾਹ ਸੂਰੀ (ਨਾਟਕ)
 • ਪੰਚ ਪਰਮੇਸ਼ਵਰ (ਨਾਟਕ)

ਨਾਟਕਸੋਧੋ

 • ਸਾਰੰਗੀ
 • ਤੂੰ ਜਾਹ ਡੈਡੀ
 • ਛਿਲਤਰਾਂ

ਪੁਰਸਕਾਰਸੋਧੋ

 • ਗੁਰਦਾਸਪੁਰ ਸਾਹਿਤ ਕੇਂਦਰ ਵੱਲੋਂ ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ
 • ਪ੍ਰੀਤ ਨਗਰ ਅੰਮ੍ਰਿਤਸਰ ਵੱਲੋਂ ਨਵਤੇਜ ਸਿੰਘ ਪ੍ਰੀਤਲੜੀ ਪੁਰਸਕਾਰ
 • ਮਾਨਵਵਾਦੀ ਰਚਨਾ ਮੰਚ ਪੰਜਾਬ (ਰਜਿ.) ਵੱਲੋਂ ਸਾਲ 2014 ਦਾ ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ
 • "ਮਾਤਾ ਸਵਰਨ ਕੌਰ ਪੁਰਸਕਾਰ" ਵੱਲੋਂ ਨਵਾਂ ਜ਼ਮਾਨਾ ਜਲੰਧਰ ਸਾਲ 2010
 • "ਸ਼ਾਕਿਰ ਪੁਰਸ਼ਾਰਥੀ ਐਵਾਰਡ" ਵੱਲੋਂ ਸਾਹਿਤ ਸਭਾ ਜਗਰਾਉਂ
 • ਸ਼ਾਹ ਚਮਨ ਯਾਦਗਾਰੀ ਪੁਰਸਕਾਰ ਚੇਤਨਾ ਪ੍ਰਕਾਸ਼ਨ ਲੁਧਿਆਣਾ 2015
 • ਪੰਜਾਬ ਲੋਕ ਸੱਭਿਆਚਾਰਕ ਮੰਚ ਲੁਧਿਆਣਾ ਵੱਲੋਂ ਲੋਕ ਪੱਖੀ ਲੇਖਕ ਵਜੋਂ ਸਨਮਾਨ ਪਹਿਲੀ ਮਈ 2018
 • ਕਾਮਰੇਡ ਸੁਰਜੀਤ ਗਿੱਲ ਐਵਾਰਡ, ਸਾਹਿਤ ਸਭਾ ਬਾਘਾ ਪੁਰਾਣਾ
 • ਕਹਾਣੀਕਾਰ ਜਰਨੈਲ ਪੁਰੀ ਐਵਾਰਡ, ਸਾਹਿਤ ਸਭਾ ਸ਼ੇਰਪੁਰ (ਸੰਗਰੂਰ)
 • ਜਨਵਾਦੀ ਲੇਖਕ ਮੰਚ ਜਲੰਧਰ ਵੱਲੋਂ "ਗੁਰਦਾਸ ਰਾਮ ਆਲਮ" ਐਵਾਰਡ

ਹਵਾਲੇਸੋਧੋ