ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ
ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ ਫਗਵਾੜਾ ਇਲਾਕੇ ਦਾ ਮੌਢੀ ਕਾਲਜ ਹੈ। ਇਸ ਕਾਲਜ ਦੀ ਸਥਾਪਨਾ ਸਿੱਖ ਧਰਮ ਦੇ ਬਾਨੀ ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇਂ ਇਲਾਕੇ ਦੀਆਂ ਵਿਦਿਅਕ ਲੋੜਾਂ ਨੂੰ ਮੁੱਖ ਰੱਖਦਿਆਂ 1969 ਵਿੱਚ ਕੀਤੀ ਗਈ ਸੀ। ਇਹ ਕਾਲਜ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਇਤਿਹਾਸਕ ਸਥਾਨ ਗੁਰਦੁਆਰਾ ਸੁਖਚੈਨਆਣਾ ਸਾਹਿਬ ਦੀ ਗੋਦ ਵਿੱਚ ਹੈ।[1][2]
ਗੁਰੂ ਨਾਨਕ ਕਾਲਜ | |||
---|---|---|---|
ਪੰਜਾਬੀ ਯੂਨੀਵਰਸਿਟੀ | |||
| |||
ਸਥਾਨ | ਫਗਵਾੜਾ | ||
ਪੂਰਾ ਨਾਮ | ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ ਫਗਵਾੜਾ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਸਮਾਜ ਭਲਾਈ ਕਮੇਟੀ | ||
ਸਥਾਪਨਾ | 1969 | ||
Postgraduates | ਐਮ.ਏ | ||
ਵੈੱਬਸਾਈਟ | gncphagwara |
ਕੋਰਸ
ਸੋਧੋਕਾਲਜ ਵਿੱਚ ਵਿਦਿਆਰਥੀਆਂ ਨੂੰ +1 ਅਤੇ +2 (ਆਰਟਸ ਕਾਮਰਸ, ਨਾਨ-ਮੈਡੀਕਲ), ਬੀ.ਏ., ਬੀ.ਕਾਮ. (ਰੈਗੂਲਰ ਅਤੇ ਪ੍ਰੋਫੈਸ਼ਨਲ), ਬੀ.ਸੀ.ਏ., ਬੀ. ਐਸਸੀ. (ਆਈ. ਟੀ.), ਐਮ.ਏ. (ਪੰਜਾਬੀ), ਐਮ. ਕਾਮ., ਐਮ. ਐਸਸੀ. (ਕੰਪਿਊਟਰ ਸਾਇੰਸ), ਪੀ.ਜੀ.ਡੀ.ਬੀ.ਐਮ., ਪੀ. ਜੀ.ਡੀ.ਐਮ.ਐਮ. ਅਤੇ ਪੀ.ਜੀ. ਡੀ. ਸੀ. ਏ. ਦੀਆਂ ਕਲਾਸਾਂ ਪੜ੍ਹਾਈਆਂ ਜਾਂਦੀਆਂ ਹਨ। ਕਾਲਜ ਵਿੱਚ ਸ਼ਾਨਦਾਰ ਲਾਇਬਰੇਰੀ ਵਿੱਚ ਦੈਨਿਕ, ਸਪਤਾਹਿਕ ਅਤੇ ਮਾਸਿਕ ਪੱਤਰ ਮੰਗਵਾਏ ਜਾਂਦੇ ਹਨ। ਕਾਲਜ ਮੈਗਜ਼ੀਨ ‘ਜਗਜੋਤ’ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਤੇ ਕਲਾ ਨੂੰ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ।
ਗਤੀਵਿਧੀਆਂ
ਸੋਧੋਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਕਾਲਜ ਦੇ ਵਿਦਿਆਰਥੀਆਂ ਨਾਟਕ, ਵਾਰ, ਫੁੱਲ ਸਜਾਵਟ, ਕਾਰਟੂਨਿੰਗ, ਸਕੈਚਿੰਗ, ਪੋਸਟਰ ਮੇਕਿੰਗ ਆਈਟਮਾਂ, ਗਰੁੱਪ ਸਾਂਗ, ਫੋਕ ਆਰਕੈਸਟਰਾ, ਮਾਈਮ, ਸਟਿਲ ਲਾਈਫ (ਪੇਂਟਿੰਗਜ਼) ਅਤੇ ਹਿਮਟਰੋਨਿਕਸ (ਚਾਰਾਂ) ਭਾਗ ਲੈਂਦੇ ਹਨ। ਕਾਲਜ ਦੀ ਖੇਡ ਟੀਮਾਂ ਵੀ ਵਧੀਆਂ ਹਨ। ਫੁਟਵਾਲ, ਬੈਡਮਿੰਟਨ, ਜੂਡੋ ਤੇ ਅਥਲੈਟਿਕ ਮੁਕਾਬਲਿਆਂ, ਕੁਸ਼ਤੀ ਖੇਡਾਂ ਖੇਡੀਆਂ ਜਾਂਦੀਆਂ ਹਨ। ਖਿਡਾਰੀਆਂ ਲਈ ਹੋਸਟਲ ਦਾ ਪ੍ਰਬੰਧ ਹੈ। ਖਿਡਾਰੀ ਸਵੇਰੇ-ਸ਼ਾਮ ਅਭਿਆਸ ਕਰਦੇ ਹਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ ਜਿਹਨਾਂ ਵਿੱਚ ਵਰਣਨਯੋਗ ਨਾਮ ਪਰਮਿੰਦਰ ਸਿੰਘ, ਬਲਦੀਪ ਸਿੰਘ, ਜਗਪ੍ਰੀਤ ਸਿੰਘ ਅਤੇ ਬਲਜੀਤ ਸਾਹਨੀ ਹਨ। ਵਿਦਿਆਰਥੀਆਂ ’ਚ ਅਨੁਸ਼ਾਸਨ ਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਐਨ.ਸੀ.ਸੀ. ਦਾ ਇੱਕ ਯੂਨੀਟ ਅਤੇ ਦੋ ਯੂਨਿਟ ਐਨ.ਐਸ.ਐਸ. ਦੇ ਚੱਲ ਰਹੇ ਹਨ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2018-11-02. Retrieved 2018-01-08.
{{cite web}}
: Unknown parameter|dead-url=
ignored (|url-status=
suggested) (help) - ↑ https://bschool.careers360.com/colleges/guru-nanak-college-phagwara[permanent dead link]