ਗੁਰੂ ਨਾਨਕ ਮਹਿਮਾ ਬਾਵਾ ਸਰੂਪ ਦਾਸ ਭੱਲਾ ਦਾ ਰਚਿਆ ਗ੍ਰੰਥ ਹੈ ਇਸੇ ਗ੍ਰੰਥ 'ਚ ਹੀ ਭੱਲਾ ਜੀ ਆਪਣਾ ਨਾਮ ਸਰੂਪ ਚੰਦ ਵੀ ਲਿਖ ਜਾਂਦੇ ਹਨ। ਇਸ ਗ੍ਰੰਥ ਦੇ ਦੋ ਭਾਗ ਹਨ ਪਹਿਲੇ ਵਿੱਚ ਕੇਵਲ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਹਨ ਅਤੇ ਦੂਜੇ ਭਾਗ ਵਿੱਚ ਬਾਕੀ ਨੌਂ ਗੁਰੂ ਸਾਹਿਬਾਨ ਦੀਆਂ ਸਾਖੀਆਂ ਹਨ। ਪਹਿਲੇ ਭਾਗ ਨੂੰ ਗੁਰੂ ਨਾਨਕ ਮਹਿਮਾ ਅਤੇ ਦੂਜੇ ਨੂੰ ਮਹਿਮਾ ਪ੍ਰਕਾਸ਼ ਕਿਹਾ ਜਾਂਦਾ ਹੈ। ਇਸੇ ਗ੍ਰੰਥ ਦੇ ਅਖੀਰ ਵਿੱਚ ਬਾਬਾ ਬੰਦਾ ਬਹਾਦਰ ਦਾ ਵੀ ਜ਼ਿਕਰ ਹੈ। ਇਸ ਦੇ ਲੇਖਕ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਸਨ।

ਰਚਨਾ ਤੇ ਛਪਾਈ

ਸੋਧੋ

ਇਸ ਗ੍ਰੰਥ ਦੀ ਰਚਨਾ 1776 ਈ: ਨੂੰ ਹੋਈ ਸੀ ਅਤੇ ਬਾਅਦ ਵਿੱਚ ਇਸ ਦੇ ਕਈ ਉਤਾਰੇ ਹੋਏ। ਸੰਨ 1971 ਵਿੱਚ ਇਹ ਸਾਰਾ ਗ੍ਰੰਥ ਭਾਸ਼ਾ ਵਿਭਾਗ ਪੰਜਾਬ ਨੇ ਛਾਪ ਦਿੱਤਾ।

ਗ੍ਰੰਥ ਬਾਰੇ

ਸੋਧੋ

ਗੁਰੂ ਅੰਸ਼ ਹੋਣ ਦੇ ਕਾਰਨ ਸਰੂਪ ਦਾਸ ਦੇ ਦਿਲ ਵਿੱਚ ਸਤਕਾਰ ਵੀ ਹੈ ਅਤੇ ਕੁੱਝ ਕੁੱਝ ਮਾਣ ਵੀ ਹੈ। ਜਿੱਥੇ ਵੀ ਮੌਕਾ ਮਿਲਿਆ ਹੈ, ਉੱਥੇ ਹੀ ਭੱਲਿਆਂ ਦੀ ਵਡਿਆਈ ਕੀਤੀ ਗਈ ਹੈ।

ਹਵਾਲੇ

ਸੋਧੋ