ਗੁਲਜ਼ਾਰ ਸਿੰਘ ਪੰਧੇਰ
ਡਾ.ਗੁਲਜ਼ਾਰ ਸਿੰਘ ਪੰਧੇਰ ਸਾਹਿਤਕਾਰ ਅਤੇ ਸਮਾਜਿਕ ਕਾਰਕੁਨ ਹਨ। ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਜਨਰਲ ਸਕੱਤਰ ਹਨ।
ਗੁਲਜ਼ਾਰ ਸਿੰਘ ਦਾ ਜਨਮ ਸ. ਚੰਦਾ ਸਿੰਘ ਨਾਮਧਾਰੀ ਅਤੇ ਮਾਤਾ ਸਰਦਾਰਨੀ ਕਰਤਾਰ ਕੌਰ ਦੇ ਘਰ ਹੋਇਆ। ਉਹ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਿਆੜ੍ਹ ਦਾ ਜੰਮਪਲ ਹੈ। ਗੁਲਜ਼ਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਇੰਪਲਾਈਜ਼ ਯੂਨੀਅਨ ਦਾ 12 ਸਾਲ ਸੀਨੀਅਰ ਮੀਤ ਪ੍ਰਧਾਨ ਅਤੇ ਦੋ ਸਾਲ ਜਨਰਲ ਸਕੱਤਰ ਰਿਹਾ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਬੀਜ ਵਿਭਾਗ ਵਿਚੋਂ ਸੇਵਾ ਮੁਕਤ ਹੋਇਆ। ਉਹ ਪੀ.ਏ.ਯੂ. ਸਾਹਿਤ ਸਭਾ ਦਾ ਜਨਰਲ ਸਕੱਤਰ ਰਿਹਾ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਦੋ ਵਾਰ ਸਕੱਤਰ ਬਣਿਆ।