ਗੁਸਤਾਵੋ ਆਦੋਲਫੋ ਬੈਕੈਰ

ਗੁਸਤਾਵੋ ਆਦੋਲਫੋ ਬੈਕੈਰ ਇੱਕ ਸਪੇਨੀ ਪੂਰਵ-ਰੋਮਾਂਸਵਾਦੀ ਕਵੀ, ਲੇਖਕ ਅਤੇ ਪੱਤਰਕਾਰ ਸੀ। ਅੱਜ ਦੀ ਤਰੀਕ ਵਿੱਚ ਇਸਨੂੰ ਸਪੇਨੀ ਸਾਹਿਤ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਮੰਨਿਆ ਜਾਂਦਾ ਹੈ ਅਤੇ ਕੁਝ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਇਹ ਸਰਵਾਂਤੇਸ ਤੋਂ ਬਾਅਦ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹੈ।[4]

ਗੁਸਤਾਵੋ ਆਦੋਲਫੋ ਬੈਕੈਰ
ਵਾਲੇਰੀਆਨੋ ਬੈਕੈਰ ਦੁਆਰਾ ਬੈਕੈਰ ਦਾ ਚਿੱਤਰ
ਵਾਲੇਰੀਆਨੋ ਬੈਕੈਰ ਦੁਆਰਾ ਬੈਕੈਰ ਦਾ ਚਿੱਤਰ
ਜਨਮਗੁਸਤਾਵੋ ਆਦੋਲਫੋ ਦੋਮਿੰਗੁਏਜ਼ ਬਾਸਤੀਦਾ
(1836-02-17)ਫਰਵਰੀ 17, 1836
ਸੇਵੀਆ, ਸਪੇਨ
ਮੌਤਦਸੰਬਰ 22, 1870(1870-12-22) (ਉਮਰ 34)
ਮਾਦਰੀਦ, ਸਪੇਨ
ਕਿੱਤਾਕਵੀ, ਲੇਖਕ, ਪੱਤਰਕਾਰ
ਰਾਸ਼ਟਰੀਅਤਾਸਪੇਨੀ

ਕਾਵਿ ਨਮੂਨਾ

ਸੋਧੋ

ਸਦੀਵੀ ਇਸ਼ਕ

ਸੋਧੋ

ਮਹਿਤਾਬ ਦਾ ਮੁੱਖ ਸਦਾ ਲਈ ਧੁੰਦਲਾ ਸਕਦਾ ਏ
ਇੱਕ ਪਲ ਵਿੱਚ ਸਮੁੰਦਰ ਸੁੱਕ ਸਕਦਾ ਏ
ਇੱਕ ਨਾਜ਼ੁਕ ਕ੍ਰਿਸਟਲ ਵਾਂਗ
ਧਰਤੀ ਦਾ ਕੇਂਦਰ ਚੂਰ-ਚੂਰ ਹੋ ਸਕਦਾ ਏ
ਹਾਂ, ਇਹ ਸਭ ਕੁਝ ਹੋ ਸਕਦਾ ਏ
ਤੇ ਆਖਿਰ ਮੌਤ ਦਾ ਕਫਨ ਮੇਰੇ ਉੱਤੇ ਹੋਵੇਗਾ
ਫਿਰ ਵੀ ਮੇਰੇ ਦਿਲ ਵਿੱਚ
ਤੇਰੇ ਲਈ ਬਲਦੀ ਇਸ਼ਕ ਦੀ ਇਹ ਚਿਣਗ
ਕਦੇ ਨਹੀਂ ਬੁਝੇਗੀ
(ਪੰਜਾਬੀ ਅਨੁਵਾਦ ਸੱਤਦੀਪ ਗਿੱਲ)

ਹਵਾਲੇ

ਸੋਧੋ