ਗੇੜਾ ਜਾਂ ਗੇੜ ਕਿਸੇ ਚੀਜ਼ ਦੀ ਕਿਸੇ ਗੇੜੇ ਦੇ ਕੇਂਦਰ (ਜਾਂ ਬਿੰਦੂ) ਦੁਆਲ਼ੇ ਚੱਕਰਦਾਰ ਚਾਲ਼ ਨੂੰ ਆਖਦੇ ਹਨ। ਕੋਈ ਵੀ ਤਿੰਨ-ਪਸਾਰੀ ਚੀਜ਼ ਹਮੇਸ਼ਾ ਇੱਕ ਖ਼ਿਆਲੀ ਲਕੀਰ ਦੁਆਲ਼ੇ ਘੁੰਮਦੀ ਹੁੰਦੀ ਹੈ ਜਿਹਨੂੰ ਗੇੜੇ ਦਾ ਧੁਰਾ ਆਖਿਆ ਜਾਂਦਾ ਹੈ। ਜੇਕਰ ਇਹ ਧੁਰਾ ਉਸ ਚੀਜ਼ ਦੇ ਵਿੱਚੋਂ ਲੰਘਦਾ ਹੋਵੇ ਤਾਂ ਇਹ ਚੀਜ਼ ਆਪਣੇ-ਆਪ ਦੁਆਲ਼ੇ ਘੁੰਮਦੀ ਮੰਨੀ ਜਾਂਦਾ ਹੈ। ਕਿਸੇ ਬਾਹਰਲੇ ਬਿੰਦੂ ਦੁਆਲ਼ੇ ਘੁੰਮਣ, ਮਿਸਾਲ ਵਜੋਂ, ਧਰਤੀ ਦਾ ਸੂਰਜ ਦੁਆਲ਼ੇ ਘੁੰਮਣਾ, ਨੂੰ ਪੰਧੀ ਗੇੜਾ ਆਖਿਆ ਜਾਂਦਾ ਹੈ ਜੋ ਆਮ ਤੌਰ 'ਤੇ ਗੁਰੂਤਾ ਖਿੱਚ ਦਾ ਨਤੀਜਾ ਹੁੰਦਾ ਹੈ।

ਇੱਕ ਗੋਲ਼ਾ ਆਪਣੇ ਧੁਰੇ ਦੁਆਲ਼ੇ ਘੁੰਮਦਾ ਹੋਇਆ

ਬਾਹਰਲੇ ਜੋੜ

ਸੋਧੋ