ਗੋਲਾ (ਅੰਗਰੇਜ਼ੀ:sphere, ਯੂਨਾਨੀ ਭਾਸ਼ਾ σφαῖραsphaira, "ਗਲੋਬ, ਗੇਂਦ" ਤੋਂ[1]) ਪੂਰੀ ਤਰ੍ਹਾਂ ਗੋਲ ਤਿੰਨ ਪਾਸਾਰੀ ਸਪੇਸ ਵਿੱਚ ਇੱਕ geometrical ਔਬਜੈਕਟ ਯਾਨੀ ਪੂਰੀ ਤਰ੍ਹਾਂ ਗੇਂਦ ਦਾ ਤਲ, (ਅਰਥਾਤ, ਦੋ ਪਾਸਾਰੀ ਗੋਲ ਔਬਜੈਕਟ ਦੇ ਅਨੁਰੂਪ) ਹੁੰਦਾ ਹੈ।[2] ਚੱਕਰ ਵਾਂਗ,  ਇਸ ਦੇ ਤਲ ਦਾ ਹਰ ਇੱਕ ਬਿੰਦੁ ਇੱਕ ਨਿਸ਼ਚਿਤ ਬਿੰਦੁ r ਤੋਂ ਸਮਾਨ ਦੂਰੀ ਉੱਤੇ ਹੁੰਦਾ ਹੈ ਪਰ ਇਹ ਦੋ ਦੀ ਥਾਂ ਤਿੰਨ ਪਾਸਾਰੀ ਸਪੇਸ ਵਿੱਚ  ਹੁੰਦਾ ਹੈ। r ਫਾਸਲਾ ਗੇਂਦ ਦਾ radius ਹੁੰਦਾ ਹੈ, ਅਤੇ ਦਿੱਤਾ ਹੋਇਆ ਬਿੰਦੂ ਹਿਸਾਬੀ ਗੇਂਦ ਦਾ ਕੇਂਦਰ।  ਗੋਲੇ ਦੇ ਦੋ ਬਿੰਦੂਆਂ ਨੂੰ ਜੋੜਨ ਵਾਲੀ ਗੇਂਦ ਵਿਚੀਂ ਸਿੱਧੀ ਲਾਈਨ, ਕੇਂਦਰ ਰਾਹੀਂ ਲੰਘਦੀ ਹੈ ਅਤੇ ਇਸ ਦੀ ਲੰਬਾਈ ਦੋ ਰੇਡੀਅਸ ਹੁੰਦੀ ਹੈ; ਇਸ ਗੇਂਦ ਦਾ ਇੱਕ ਵਿਆਸ ਹੈ।

A two-dimensional perspective projection of a sphere
r – radius of the sphere

ਗਣਿਤ ਦੇ ਬਾਹਰ  "ਗੋਲਾ" ਅਤੇ "ਗੇਂਦ" ਕਈ ਵਾਰ ਇੱਕ ਦੂਜੇ ਦੀ ਥਾਂ ਵਰਤ ਲਏ ਜਾਂਦੇ ਹਨ, ਜਦਕਿ ਗਣਿਤ ਵਿੱਚ ਗੋਲੇ (ਤਿੰਨ-ਆਯਾਮੀ ਯੂਕਲੀਡੀ ਸਪੇਸ ਵਿੱਚ ਸ਼ਾਮਿਲ ਇੱਕ ਦੋ-ਆਯਾਮੀ ਬੰਦ ਸਤਹ)  ਅਤੇ ਗੇਂਦ (ਇੱਕ ਤਿੰਨ-ਆਯਾਮੀ ਸ਼ਕਲ ਜਿਸ ਵਿੱਚ ਗੋਲੇ ਦੇ ਨਾਲ ਨਾਲ ਗੋਲੇ ਅੰਦਰਲਾ ਸਭ ਕੁਝ ਸ਼ਾਮਲ ਹੈ) ਫ਼ਰਕ ਕੀਤਾ ਜਾਂਦਾ ਹੈ। ਗੇਂਦ ਅਤੇ ਗੋਲੇ ਦੇ  ਰੇਡੀਅਸ, ਵਿਆਸ, ਅਤੇ ਕੇਂਦਰ ਸਗਵੇਂ ਹੁੰਦੇ ਹਨ।

ਸਤਹੀ ਖੇਤਰਫਲ

ਸੋਧੋ

ਗੋਲੇ ਦਾ ਸਤਹੀ ਖੇਤਰਫਲ:

 

ਆਰਕੀਮਿਡੀਜ਼ ਨੇ ਸਭ ਤੋਂ ਪਹਿਲਾਂ ਇਹ ਸੂਤਰ ਲਭਿਆ ਸੀ। [3]

ਹਵਾਲੇ 

ਸੋਧੋ
  1. σφαῖρα, Henry George Liddell, Robert Scott, A Greek-English Lexicon, on Perseus
  2. Beddoe, Jennifer - Sphere: Definition & Formulas - Study.com.
  3. Weisstein, Eric W., "Sphere" from MathWorld.