ਗੋਪਾਲਪੁਰ (ਪਟਿਆਲਾ)
ਗੋਪਾਲਪੁਰ, ਪਟਿਆਲਾ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਰਾਜਪੁਰਾ ਤਹਿਸੀਲ ਵਿੱਚ ਪੈਂਦਾ ਹੈ। ਪਿੰਡ ਦੀ ਰਾਜਪੁਰਾ ਸ਼ਹਿਰ ਤੋਂ ਦੂਰੀ 8 ਕਿਲੋਮੀਟਰ ਅਤੇ ਪਟਿਆਲਾ ਤੋਂ 19 ਕਿਲੋਮੀਟਰ ਹੈ। ਪਿੰਡ ਪਟਿਆਲਾ-ਚੰਡੀਗੜ੍ਹ ਰਾਸ਼ਟਰੀ ਸੜਕ ਤੋਂ 3 ਕਿਲੋਮੀਟਰ ਪੱਛਮ, ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਮਾਰਗ ਤੋਂ 5 ਕਿਲੋਮੀਟਰ ਦੱਖਣ ਵੱਲ ਸਥਿਤ ਹੈ।[1]
ਗੋਪਾਲਪੁਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਲਾਕ | ਰਾਜਪੁਰਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਬੱਸੀ ਪਠਾਣਾਂ |
ਪਿੰਡ ਦਾ ਭੰਗੋਲ
ਸੋਧੋਪਿੰਡ ਦਾ ਸਾਰਾ ਧਰਾਤਲ ਮੈਦਾਨੀ ਹੈ। ਪਿੰਡ ਦੀ ਸਮੁੰਦਰ ਤਲ ਤੋਂ ਉਚਾਈ ਲਗਭਗ 260 ਮੀਟਰ ਹੈ। ਪਿੰਡ ਦੇ ਦੋ ਪਾਸੇ ਭਾਵ ਪੂਰਬੀ ਅਤੇ ਪੱਛਮੀ ਸਿਰਿਆਂ ‘ਤੇ ਚੋਅ (ਛੋਟੀਆਂ ਮੌਸਮੀ ਨਦੀਆਂ) ਮਿਲਦੇ ਹਨ। ਪਿੰਡ ਦੇ ਜ਼ਿਆਦਾਤਰ ਭਾਗ ਦੀ ਮਿੱਟੀ ਮੈਰਾ (ਦੋਮਟ) ਹੈ। ਇਹ ਕਈ ਪ੍ਰਕਾਰ ਦੇ ਪੌਦਾ ਜੀਵਨ ਲਈ ਲਾਭਦਾਇਕ ਹੈ। ਪਿੰਡ ਦਾ ਜਲਵਾਯੂ ਪੰਜ ਰੁੱਤਾਂ ਅਰਥਾਤ ਗਰਮੀ, ਸਰਦੀ, ਵਰਖਾ, ਪੱਤਝੜ ਅਤੇ ਬਸੰਤ ਦੇ ਰੂਪ ਵਿੱਚ ਮਿਲਦਾ ਹੈ।
ਪਿੰਡ ਦਾ ਇਤਿਹਾਸ
ਸੋਧੋਇਹ ਪਿੰਡ 18ਵੀਂ ਸਦੀ ਦੇ ਅਖੀਰ ਵਿੱਚ ਗੋਪਾਲ ਨਾਂ ਦੇ ਵਿਅਕਤੀ ਨੇ ਵਸਾਇਆ ਸੀ ਜਿਸ ਤੋਂ ਇਸ ਦਾ ਨਾਂ ਗੋਪਾਲਪੁਰ ਪਿਆ ਹੈ। ਸੰਨ 1947 ਤੱਕ ਇਸ ਪਿੰਡ ਵਿੱਚ 95 ਪ੍ਰਤੀਸ਼ਤ ਤੋਂ ਜ਼ਿਆਦਾ ਵਸੋਂ ਮੁਸਲਿਮ ਸੀ ਜੋ ਦੇਸ਼ ਦੀ ਵੰਡ ਸਮੇਂ ਪਿੰਡ ਛੱਡ ਕੇ ਚਲੀ ਗਈ। ਮੌਜੂਦਾ ਸਮੇਂ ਪਿੰਡ ਦੀ ਸਾਰੀ ਵਸੋਂ ਸਿੱਖ ਧਰਮ ਨਾਲ ਸਬੰਧਤ ਹੈ।
ਪਿੰਡ ਬਾਰੇ
ਸੋਧੋਪਿੰਡ ਵਿੱਚ ਤਿੰਨ ਧਾਰਮਿਕ ਸਥਾਨ ਭਾਵ ਗੁਰਦੁਆਰੇ ਹਨ। ਇਸ ਸਮੇਂ ਪਿੰਡ ਦੀ ਕੁੱਲ ਵਸੋਂ 3000 ਹੈ। ਕਣਕ ਅਤੇ ਚਾਵਲ ਇੱਥੋਂ ਦੀਆਂ ਦੋ ਮੁੱਖ ਫਸਲਾਂ ਹਨ ਅਤੇ ਜੋ ਪਿੰਡ ਦੇ ਕੁੱਲ ਫਸਲੀ ਰਕਬੇ ਦੇ 95 ਪ੍ਰਤੀਸ਼ਤ ਹਿੱਸੇ ਵਿੱਚ ਬੀਜੀਆਂ ਜਾਂਦੀਆਂ ਹਨ। ਕੁਝ ਲੋਕ ਡੇਅਰੀ ਦਾ ਧੰਦਾ ਵੀ ਕਰਦੇ ਹਨ। ਪਿੰਡ ਦਾ ਕੁੱਲ ਰਕਬਾ 5000 ਵਿਘੇ ਜਾਂ ਲਗਪਗ 1100 ਏਕੜ ਹੈ। ਪਿੰਡ ਵਿੱਚ ਪੰਜ ਨੰਬਰਦਾਰ ਹਨ। ਪਿੰਡ ਵਿੱਚ ਇੱਕ ਸਰਕਾਰੀ ਮਿਡਲ ਸਕੂਲ ਹੈ। ਪਿੰਡ ਬਿਜਲੀ ਦੀ 24 ਘੰਟੇ ਸਪਲਾਈ ਨਾਲ ਜੁੜਿਆ ਹੋਇਆ ਹੈ।
ਹਵਾਲੇ
ਸੋਧੋ- ↑ "ਗੋਪਾਲਪੁਰ ਦੇ ਬਹੁਤੇ ਵਸਨੀਕਾਂ ਵੱਲੋਂ ਸ਼ਹਿਰਾਂ ਵੱਲ ਪਰਵਾਸ". ਪੰਜਾਬੀ ਟ੍ਰਿਬਿਊਨ. 07 ਜਨਵਰੀ 2015. Retrieved 29 ਫ਼ਰਵਰੀ 2016.
{{cite web}}
: Check date values in:|date=
(help)