ਗੋਪਾਲ ਸਿੰਘ ਕੌਮੀ
ਗੋਪਾਲ ਸਿੰਘ ਕੌਮੀ (1897-1975) ਗੁਰਦੁਆਰਾ ਸੁਧਾਰ ਲਹਿਰ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸੀ। [2] ਉਸ ਨੇ ਸਿਰਫ਼ ਇੱਕ ਦਿਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਕੀਤੀ, ਤੇ ਹੁਣ ਤੱਕ ਸਭ ਤੋਂ ਘੱਟ ਸਮੇਂ ਲਈ ਸੇਵਾ ਕਰਨ ਵਾਲ਼ਾ ਪ੍ਰਧਾਨ ਹੈ। [3] ਆਜ਼ਾਦੀ ਸੰਗਰਾਮ ਦੌਰਾਨ ਉਹ 13 ਸਾਲ ਕੈਦ ਵਿੱਚ ਰਿਹਾ। ਉਸਨੇ ਸਾਈਮਨ ਕਮਿਸ਼ਨ ਦੇ ਬਾਈਕਾਟ, ਭਾਰਤ ਛੱਡੋ ਅੰਦੋਲਨ, ਗੁਰੂ ਕਾ ਬਾਗ ਮੋਰਚੇ ਵਿੱਚ ਸਰਗਰਮ ਹਿੱਸਾ ਲਿਆ ਅਤੇ ਜੇਲ੍ਹ ਵਿੱਚ 64 ਦਿਨਾਂ ਦੀ ਭੁੱਖ ਹੜਤਾਲ ਕੀਤੀ। ਉਸ ਨੂੰ 15 ਅਗਸਤ 1975 ਨੂੰ ਭਾਰਤ ਸਰਕਾਰ ਦੁਆਰਾ ਤਾਮਰ ਪੱਤਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ [4] ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਰਿਹਾ। [5]
ਗੋਪਾਲ ਸਿੰਘ ਕੌਮੀ | |
---|---|
ਦਫ਼ਤਰ ਵਿੱਚ 17 ਜੂਨ 1933 - 18 ਜੂਨ 1933 | |
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ [1] | |
ਤੋਂ ਪਹਿਲਾਂ | ਤਾਰਾ ਸਿੰਘ |
ਤੋਂ ਬਾਅਦ | Partap Singh Shankar |
President of Shiromani Akali Dal | |
ਤੋਂ ਪਹਿਲਾਂ | ਤਾਰਾ ਸਿੰਘ |
ਤੋਂ ਬਾਅਦ | Tara Singh Thetar |
ਨਿੱਜੀ ਜਾਣਕਾਰੀ | |
ਜਨਮ | 1897 |
ਮੌਤ | 1975 |
ਹਵਾਲੇ
ਸੋਧੋ- ↑ SGPC former Presidents. Retrieved 29 April 2021.
- ↑ Akali Lehar de Mahan Neta (Punjabi). Book by Partap Singh, Giani 1976.
- ↑ Sikh political figures Partap Singh. www.thesikhencyclopedia.com. Retrieved 29 April 2021.
- ↑ Remembering visionary men of yore Archived 2021-05-01 at the Wayback Machine.. 13 November 2020. The Tribune. Retrieved 29 April 2021.
- ↑ Past presidents. Shiromaniakalidal.com. Retrieved 13 May 2021.