ਗੋਲਡਕਾਰਟਜ਼
ਗੋਲਡਕਾਰਟਜ਼ ਇੱਕ ਮਲੇਸ਼ੀਅਨ ਭਾਰਤੀ ਸੰਗੀਤ ਜੋੜੀ ਹੈ ਜਿਸ ਵਿੱਚ ਦੋ ਸਿੱਖ ਭਰਾ ਸ਼ਾਮਲ ਹਨ - ਮਨਜੀਤ ਸਿੰਘ ਗਿੱਲ ਅਤੇ ਸੁਖਜੀਤ ਸਿੰਘ ਗਿੱਲ। ਉਹ ਪੰਜਾਬੀ-ਪ੍ਰੇਰਿਤ ਡਾਂਸ ਸੰਗੀਤ ਬਣਾਉਂਦੇ ਹਨ। ਉਨ੍ਹਾਂ ਨੂੰ "ਦੱਖਣੀ-ਪੂਰਬੀ ਏਸ਼ੀਅਨ ਭੰਗੜਾ ਰਿਕਾਰਡਿੰਗ ਐਕਟ ਦੀ ਵਿਦੇਸ਼ੀ ਬਾਜ਼ਾਰਾਂ ਨੂੰ ਗਾਹੁਣ ਦੀ ਪਹਿਲੀ ਗੰਭੀਰ ਕੋਸ਼ਿਸ਼" ਕਿਹਾ ਗਿਆ ਹੈ। [1]
ਇਤਿਹਾਸ
ਸੋਧੋਗੋਲਡਕਾਰਟਜ਼ ਦੀ ਪਹਿਲੀ ਐਲਬਮ, ਲੋਡਡ, 2008 ਵਿੱਚ ਰਿਲੀਜ਼ ਕੀਤੀ ਗਈ ਸੀ ਅਤੇ ਮਲੇਸ਼ੀਆ ਵਿੱਚ ਕੁਝ ਸਫਲਤਾ ਮਿਲ਼ੀ ਸੀ। 2010 ਵਿੱਚ, ਉਨ੍ਹਾਂ ਨੇ ਆਪਣੀ ਦੂਜੀ ਐਲਬਮ 24 ਕਰਾਟਜ਼ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੀ ਪਤਨੀ ਰੋਜ਼ਮਾਹ ਮੰਸੋਰ ਨੇ ਇਸਦੀ ਰਿਲੀਜ਼ ਵਿੱਚ ਮਦਦ ਕੀਤੀ। [2] [3] 24 ਕਰਾਟਜ਼ ਨੂੰ 2011 ਵਿੱਚ ਮਲੇਸ਼ੀਆ ਅਤੇ ਅਮਰੀਕਾ, ਯੂਕੇ, ਯੂਰਪ, ਕੈਨੇਡਾ ਅਤੇ ਭਾਰਤ ਵਿੱਚ ਰਿਲੀਜ਼ ਕੀਤਾ ਗਿਆ ਸੀ।
ਹਵਾਲੇ
ਸੋਧੋ- ↑ "Malaysia brothers bring new twist to bhangra music". Associated Press. 1 April 2011. Archived from the original on 12 April 2011. Retrieved 11 April 2011.
- ↑ "Wife of Malaysian PM launches bhangra album". The Times of India. 2 April 2011. Archived from the original on 9 May 2012. Retrieved 11 April 2011.
- ↑ "Rosmah: Music as universal language connects human race". BorneoPost Online. 2 April 2011. Retrieved 11 April 2011.