ਆਰਕੀਮਿਡੀਜ਼
ਸੇਰਾਕਿਊਸ ਦਾ ਆਰਕੀਮਿਡੀਜ਼ (ਯੂਨਾਨੀ: Lua error in package.lua at line 80: module 'Module:Lang/data/iana scripts' not found.; ਲਗ. 287ਈ.ਪੂ.– ਲਗ. 212ਈ.ਪੂ.) ਇੱਕ ਪੁਰਾਤਨ ਯੂਨਾਨੀ ਹਿਸਾਬਦਾਨ, ਭੌਤਿਕ ਵਿਗਿਆਨੀ, ਇੰਜੀਨੀਅਰ, ਕਾਢਕਾਰ ਅਤੇ ਤਾਰਾ ਵਿਗਿਆਨੀ ਸੀ।[1] ਭਾਵੇਂ ਉਹਦੀ ਜ਼ਿੰਦਗੀ ਦੇ ਕੁਝ ਕੁ ਪਹਿਲੂਆਂ ਦਾ ਵੇਰਵਾ ਹੀ ਮੌਜੂਦ ਹੈ ਪਰ ਇਹਨੂੰ ਪੁਰਾਤਨ ਕਾਲ ਦੇ ਉੱਘੇ ਵਿਗਿਆਨੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।
ਸੇਰਾਕਿਊਸ ਦਾ ਆਰਕੀਮਿਡੀਜ਼ | |
---|---|
Ἀρχιμήδης | |
ਜਨਮ | ਲ. 287ਈ.ਪੂ. |
ਮੌਤ | ਲਗਭਗ 212ਈ.ਪੂ. (ਉਮਰ ਤਕਰੀਬਨ 75) ਸੇਰਾਕਿਊਸ |
ਲਈ ਪ੍ਰਸਿੱਧ | ਆਰਕੀਮਿਡੀਜ਼ ਦਾ ਸਿਧਾਂਤ ਆਰਕੀਮਿਡੀਜ਼ ਦਾ ਪੇਚ ਅਹਿੱਲ ਪਾਣੀ ਤੁਲ |
ਵਿਗਿਆਨਕ ਕਰੀਅਰ | |
ਖੇਤਰ | ਹਿਸਾਬ ਭੌਤਿਕੀ ਇੰਜੀਨੀਅਰਿੰਗ ਖਗੋਲ ਵਿਗਿਆਨ ਕਾਢ |
ਜਨਮ ਅਤੇ ਬਚਪਨ
ਸੋਧੋਆਰਕਿਮੀਡੀਜ਼ ਦੇ ਜਨਮ ਬਾਰੇ ਪਤਾ ਲਗਦਾ ਹੈ ਕਿ ਉਸਦਾ ਜਨਮ ਸਿਸਲੀ ਦੇ ਸਿਰਾਕੀਊਸ ਨਾਂ ਦੇ ਨਗਰ ਵਿੱਚ ਸਾ ਦੇ ਜਨਮ ਤੋਂ 287 ਵਰ੍ਹੇ ਪਹਿਲਾਂ ਹੋਇਆ। ਇਸ ਦੇ ਪਿਤਾ ਪਿਤਾਮਾ ਯੂਨਾਨੀ ਨਸਲ ਦੇ ਸਨ। ਆਰਕਿਮੀਡੀਜ਼ ਇੱਕ ਚੰਗੇ ਖਾਂਦੇ ਪੀਂਦੇ ਘਰਾਣੇ ਦਾ ਜੰਮਪਲ ਸੀ। ਉਸ ਦਾ ਪਿਤਾ ਇੱਕ ਜੋਤਸ਼ੀ ਸੀ, ਜਿਸ ਦਾ ਸੰਬੰਧ ਸਿਰਾਕੀਊਸ ਦੇ ਰਾਜਾ ਹੀਰੋ ਨਾਲ ਸੀ। ਆਰਕਿਮੀਡੀਜ਼ ਜਨਮ ਤੋਂ ਹੀ ਸੋਚ-ਵਿਚਾਰ ਵਿੱਚ ਡੁੱਬਾ ਰਹਿਣ ਵਾਲਾ ਇੱਕ ਫ਼ਿਲਾਸਫਰ ਵਿਗਿਆਨੀ ਸੀ। ਬਚਪਨ ਅਤੇ ਜਵਾਨੀ ਵਿੱਚ ਆਰਕਿਮੀਡੀਜ਼ ਨੇ 'ਅਲੈਕਜ਼ੈਂਡਰੀਆ'(ਮਿਸਰ ਦਾ ਇੱਕ ਸ਼ਹਿਰ) ਵਿੱਚ ਵਿੱਦਿਆ ਪ੍ਰਾਪਤ ਕੀਤੀ ਸੀ।
ਹੋਰ
ਸੋਧੋਆਰਕਿਮੀਡੀਜ਼ ਯੂਕਲਿਡ ਤੋਂ ਮਗਰੋਂ ਗਣਿਤ ਰੇਖਾ ਦਾ ਸਭ ਤੋਂ ਵੱਡਾ ਵਿਗਿਆਨੀ ਹੋਇਆ ਹੈ। ਉਸਨੇ ਰੇਖਾ-ਗਣਿਤ ਦੇ ਕਿਸੇ ਵਿਸ਼ੇ ਨੂੰ ਆਪਣੀ ਖੋਜ ਦੇ ਵਿਸ਼ਾਲ ਘੇਰੇ ਤੋਂ ਬਾਹਰ ਨਹੀਂ ਰਹਿਣ ਦਿੱਤਾ। ਲਗਭਗ ਹਰ ਵਿਸ਼ੇ ਤੇ ਉਸਦੀਆਂ ਰਚਨਾਵਾਂ ਮੌਜੂਦ ਹਨ ਅਤੇ ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਇੱਕ ਗੁੰਝਲ ਨੂੰ ਬਡ਼ੇ ਸਾਦੇ ਅਤੇ ਸਪਸ਼ਟ ਤਰੀਕੇ ਨਾਲ ਹੱਲ ਕੀਤਾ ਗਿਆ ਹੈ।
ਕੁਝ ਖੋਜਾਂ
ਸੋਧੋਜੋ ਗਿਆਨ ਆਰਕਿਮੀਡੀਜ਼ ਨੇ ਛੱਡਿਆ ਹੈ, ਉਹ ਥੋਡ਼੍ਹੇ ਸ਼ਬਦਾਂ ਵਿੱਚ ਇਸ ਪ੍ਰਕਾਰ ਹੈ-
- ਆਰਕਿਮੀਡੀਜ਼ ਨੇ ਗੋਲ ਚੱਕਰ ਦੇ ਘੇਰੇ ਦੀ ਲੰਬਾ ਦਾ ਅਨੁਪਾਤ, ਉਸ ਦੇ ਵਿਆਸ ਨਾਲ ਜੋਡ਼ਿਆ।
- ਸਮੁੰਦਰੀ ਕੰਢੇ ਦੀ ਰੇਤ ਦੀ ਗਿਣਤੀ ਕਰਨ ਲ ਇੱਕ ਗੁਰ ਲੱਗਿਆ।
- ਚੱਕਰ ਅਤੇ ਗੋਲੇ ਦੇ ਖੇਤਰਫਲ ਪਤਾ ਕਰਨ ਦਾ ਗੁਰ ਲੱਭਿਆ।
- ਉਸ ਨੇ ਇੱਕ ਬੇਲਨ ਅਤੇ ਉਸਦੇ ਵਿੱਚ ਪੂਰੀ ਤਰ੍ਹਾਂ ਟਿਕਾਏ ਗਏ ਗੋਲੇ ਦੇ ਘਣ ਦਾ ਅਨੁਪਾਤ ਪ੍ਰਾਪਤ ਕੀਤਾ।
ਹਵਾਲੇ
ਸੋਧੋ- ↑ "Archimedes (c.287 - c.212 BC)". BBC History. Retrieved 2012-06-07.