ਸਿਰਨਾਵੇਂ ਦੀ ਲਿਖਤ

ਸੋਧੋ
ਗੋਸ਼ਟਿ ਪੰਜਾਬ
ਸੰਪਾਦਕਸਟਾਲਿਨਜੀਤ ਸਿੰਘ
ਲੇਖਕਡਾ. ਰਾਜਿੰਦਰ ਪਾਲ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਇੰਟਰਵਿਊ (ਵਾਰਤਕ)
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਪ੍ਰਕਾਸ਼ਨ ਦੀ ਮਿਤੀ
2018
ਸਫ਼ੇ162
ਆਈ.ਐਸ.ਬੀ.ਐਨ.978-93-83391-34-9

ਗੋਸ਼ਟਿ ਪੰਜਾਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਖ਼ਦੇ ਮਸਲਿਆਂ ਨਾਲ ਸੰਵਾਦ ਰਚਾਉਂਦੀ ਇੱਕ ਪੁਸਤਕ ਹੈ। ਪੰਜਾਬੀ ਦੇ ਆਲੋਚਕ ਅਤੇ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਰਾਜਿੰਦਰ ਪਾਲ ਸਿੰਘ ਇਸ ਪੁਸਤਕ ਦੇ ਲੇਖਕ ਹਨ। ਇਸ ਪੁਸਤਕ ਦੀ ਵਿਧਾ ਇੰਟਰਵਿਊ ਹੈ ਜਿਸਨੂੰ ਸਟਾਲਿਨਜੀਤ ਸਿੰਘ ਨੇ ਸੰਪਾਦਿਤ ਕੀਤਾ ਹੈ।

ਪੁਸਤਕ ਦੀ ਮੂਲ ਸੁਰ ਪ੍ਰਮੁ੍ੱਖ ਮੁੱਦਿਆਂ ਜਿਵੇਂ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ, ਕਿਸਾਨੀ ਦੀ ਦੁਰਦਸ਼ਾ, ਪੰਜਾਬ ਦੀ ਸਿਆਸਤ, ਪਰਵਾਸ, ਵਿਰਾਸਤ, ਸ਼ੋਸ਼ਲ ਮੀਡੀਆ, ਤਰਕਸ਼ੀਲ ਲਹਿਰ, ਸਾਹਿਤ ਅਤੇ ਆਲੋਚਨਾ ਨੂੰ ਉਹਨਾਂ ਦੇ ਇਤਿਹਾਸਕ ਪਹਿਲੂਆਂ ਦੀ ਰੌਸ਼ਨੀ ਵਿੱਚ ਉਹਨਾਂ ਦੀ ਅਜੋਕੀ ਸਥਿਤੀ ਨੂੰ ਵਿਚਾਰਨਾ ਹੈ। ਪੰਜਾਬੀ ਗੋਸ਼ਟਿ ਪਰੰਪਰਾ ਦੇ ਇਤਿਹਾਸ ਵਿੱਚ ਗੋਸ਼ਟਿ ਦੀ ਮੁੜ ਸੁੁਰਜੀਤੀ ਇਸ ਕਿਤਾਬ ਦਾ ਪ੍ਰਮੁੱਖ ਮਕਸਦ ਹੈ।