ਗੌਟਹੋਲਡ ਲੈਸਿੰਗ
ਗੌਟਹੋਲਡ ਇਫ਼ਰਾਇਮ ਲੈਸਿੰਗ (ਜਰਮਨ: [ˈlɛsɪŋ]; 22 ਜਨਵਰੀ 1729 – 15 ਫਰਵਰੀ 1781) ਇੱਕ ਜਰਮਨ ਲੇਖਕ, ਦਾਰਸ਼ਨਿਕ, ਨਾਟਕਕਾਰ, ਪ੍ਰਕਾਸ਼ਕ ਅਤੇ ਕਲਾ ਆਲੋਚਕ, ਅਤੇ ਐਨਲਾਈਟਨਮੈਂਟ ਯੁੱਗ ਦੇ ਸਭ ਤੋਂ ਵਧੀਆ ਪ੍ਰਤੀਨਿਧਾਂ ਵਿੱਚੋਂ ਇੱਕ ਸੀ। ਉਸ ਦੇ ਨਾਟਕ ਅਤੇ ਸਿਧਾਂਤਕ ਲਿਖਤਾਂ ਨੇ ਜਰਮਨ ਸਾਹਿਤ ਦੇ ਵਿਕਾਸ ਨੂੰ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਕੀਤਾ। ਉਹ ਥੀਏਟਰ ਇਤਿਹਾਸਕਾਰਾਂ ਦੁਆਰਾ ਆਬਲ ਸੀਯਲਰ ਦੇ ਹੈਮਬਰਗ ਨੈਸ਼ਨਲ ਥੀਏਟਰ ਵਿੱਚ ਡਰਾਮੈਟਿਉਰ ਵਜੋਂ ਆਪਣੀ ਭੂਮਿਕਾ ਵਿੱਚ ਪਹਿਲਾ ਨਾਟਕਕਾਰ ਮੰਨਿਆ ਜਾਂਦਾ ਹੈ। [1]
ਗੌਟਹੋਲਡ ਐਫਰੈਮ ਲੈਸਿੰਗ | |
---|---|
ਜਨਮ | ਕਮੇਨਜ਼, ਉੱਪਰ ਲੂਸਾਤੀਆ, ਸਕੋਨੀ | 22 ਜਨਵਰੀ 1729
ਮੌਤ | 15 ਫਰਵਰੀ 1781 ਬਰਾਉਂਸਚਵਿਗ | (ਉਮਰ 52)
ਕਿੱਤਾ | ਲੇਖਕ, ਦਾਰਸ਼ਨਿਕ, ਨਾਟਕਕਾਰ, ਪ੍ਰਕਾਸ਼ਕ ਅਤੇ ਕਲਾ ਆਲੋਚਕ |
ਅਲਮਾ ਮਾਤਰ | ਲੈਪਜ਼ਿਗ ਯੂਨੀਵਰਸਿਟੀ ਵਿੱਟਣਬਰਗ ਯੂਨੀਵਰਸਿਟੀ |
ਜੀਵਨ ਸਾਥੀ | ਇਵਾ ਕੋਨਿਗ |
ਦਸਤਖ਼ਤ | |
ਜ਼ਿੰਦਗੀ
ਸੋਧੋਲੈਂਸਿੰਗ ਦਾ ਜਨਮ ਸਜੇਨੀ ਦੇ ਇੱਕ ਛੋਟੇ ਜਿਹੇ ਕਾਮੇਨਜ਼ ਸ਼ਹਿਰ ਵਿਚ, ਜੋਹਾਨ ਗੋਟਫ੍ਰਿਡ ਲੇਸਿੰਗ ਅਤੇ ਜਸਟਿਨ ਸਲੋਮ ਫੈਲਰ ਤੋਂ ਹੋਇਆ ਸੀ। ਉਸ ਦਾ ਪਿਤਾ ਲੂਥਰਨ ਮਨਿਸਟਰ ਸੀ ਅਤੇ ਧਰਮ ਸ਼ਾਸਤਰ ਬਾਰੇ ਲਿਖਦਾ ਸੀ। ਯੰਗ ਲੈਸਿੰਗ ਨੇ 1737 ਤੋਂ 1741 ਤਕ ਕਾਮਨੇਜ਼ ਦੇ ਲਾਤੀਨੀ ਸਕੂਲ ਵਿੱਚ ਪੜ੍ਹਾਈ ਕੀਤੀ। ਉਸਦੇ ਪਿਤਾ ਦੀ ਇੱਛਾ ਸੀ ਕਿ ਉਸਦਾ ਬੇਟਾ ਉਸਦੇ ਕਦਮਾਂ ਤੇ ਚੱਲੇ। ਲੈਂਸਿੰਗ ਨੇ ਅੱਗੇ ਚੱਲ ਕੇ ਮੀਸੀਨ ਵਿੱਚ ਫੇਰਸਟੇਂਸਚਿਊਲ ਸੇਂਟ ਅਫਰਾ ਹਿੱਸਾ ਲਿਆ। ਸੇਂਟ ਅਫਰਾ ਵਿਖੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਲੇਪਜਿਗ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਜਿੱਥੇ ਉਸ ਨੇ ਧਰਮ ਸ਼ਾਸਤਰ, ਡਾਕਟਰੀ, ਫ਼ਲਸਫ਼ੇ ਅਤੇ ਫ਼ਿਲਾਲੋਗੀ (ਡਿਗਰੀ) (1746-1748) ਦੀ ਡਿਗਰੀ ਹਾਸਲ ਕੀਤੀ।[2]
ਇਹ ਇੱਥੇ ਸੀ ਕਿ ਇੱਕ ਮਸ਼ਹੂਰ ਜਰਮਨ ਅਭਿਨੇਤਰੀ ਕੈਰੋਲੀਨ ਨਿਊਬਰ ਨਾਲ ਉਸ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ। ਉਸ ਨੇ ਉਸ ਲਈ ਕਈ ਫ਼ਰਾਂਸੀਸੀ ਨਾਟਕ ਅਨੁਵਾਦ ਕੀਤੇ, ਅਤੇ ਥੀਏਟਰ ਵਿੱਚ ਉਸ ਦੀ ਦਿਲਚਸਪੀ ਵਧ ਗਈ। ਇਸ ਸਮੇਂ ਦੌਰਾਨ, ਉਸਨੇ ਆਪਣੀ ਪਹਿਲਾ ਨਾਟਕ 'ਦ ਯੰਗ ਸਕੌਲਰ' ਲਿਖਿਆ। ਨਿਊਬਰ ਨੇ ਅੰਤ 1748 ਵਿੱਚ ਇਸਦਾ ਨਿਰਮਾਣ ਕੀਤਾ।
1748 ਤੋਂ 1760 ਤੱਕ, ਲੈਂਸਿੰਗ ਲੀਪਜਿਗ ਅਤੇ ਬਰਲਿਨ ਵਿੱਚ ਰਹਿੰਦਾ ਸੀ। ਉਸ ਨੇ ਵੋਸੀਸ਼ ਜ਼ੀਟੂੰਗ ਅਤੇ ਹੋਰ ਪੱਤਰਕਾਵਾਂ ਲਈ ਇੱਕ ਸਮੀਖਿਅਕ ਅਤੇ ਸੰਪਾਦਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲੈਸਿੰਗ ਆਪਣੇ ਚਚੇਰੇ ਭਰਾ ਕ੍ਰਿਸਟਲੋਬ ਮਾਲੀਅਸ ਨਾਲ ਨੇੜਿਓਂ ਜੁੜ ਗਿਆ ਅਤੇ ਉਸ ਨੇ ਬਰਲਿਨ ਜਾਣ ਦਾ ਫ਼ੈਸਲਾ ਕੀਤਾ। 1750 ਵਿੱਚ, ਲੈਂਸਿੰਗ ਅਤੇ ਮਾਲੀਅਸ ਨੇ ਮਿਲ ਕੇ ਇਕੱਠਿਆਂ ਟੀਮ ਬਣਾ ਕੇ ਇੱਕ ਪ੍ਰਕਾਸ਼ਨ ਸ਼ੁਰੂ ਕੀਤਾ ਜਿਸ ਦਾ ਨਾਮ ਬੇਿਤਰਾਜ ਜ਼ੂਰ ਹਿਸਟਰੀ ਅੰਡ ਅਉਫਨਾਹਮੇ ਡੇਸ ਥੀਏਟਰ ਸੀ। ਇਸ ਪ੍ਰਕਾਸ਼ਨ ਦੇ ਸਿਰਫ ਚਾਰ ਅੰਕ ਨਿੱਕਲੇ, ਪਰੰਤੂ ਇਸਨੇ ਜਨਤਾ ਦਾ ਧਿਆਨ ਖਿਚ ਲਿਆ ਅਤੇ ਲੈਸਿੰਗ ਡਰਾਮੇ ਦਾ ਇੱਕ ਗੰਭੀਰ ਆਲੋਚਕ ਅਤੇ ਸਿਧਾਂਤਕਾਰ ਜਾਣਿਆ ਜਾਣ ਲੱਗਿਆ।
1752 ਵਿੱਚ ਉਸਨੇ ਵਿਟਨਬਰਗ ਤੋਂ ਆਪਣੀ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। 1760 ਤੋਂ 1765 ਤਕ, ਉਸਨੇ ਬ੍ਰਿਟੇਨ ਅਤੇ ਫਰਾਂਸ ਦੇ ਵਿਚਕਾਰ ਸੱਤ ਸਾਲਾਂ ਦੀ ਜੰਗ, ਜਿਸਦਾ ਅਸਰ ਯੂਰਪ ਵਿੱਚ ਹੋਇਆ, ਦੌਰਾਨ ਜਨਰਲ ਟੌਨਟਜ਼ੀਏਨ ਦੇ ਸਕੱਤਰ ਦੇ ਤੌਰ ਤੇ ਬ੍ਰੇਸਲਾਊ (ਹੁਣ ਵਰੋਕਲਾਵ) ਵਿੱਚ ਕੰਮ ਕੀਤਾ। ਇਸ ਸਮੇਂ ਦੌਰਾਨ ਉਸ ਨੇ ਆਪਣੇ ਮਸ਼ਹੂਰ ਲੌਕੂਨ, ਜਾਂ ਕਵਿਤਾ ਦੀਆਂ ਸੀਮਾਵਾਂ ਲਿਖੀ।
1765 ਵਿੱਚ ਲੈਸਿੰਗ ਬਰਲਿਨ ਵਾਪਸ ਆ ਗਿਆ ਅਤੇ 1767 ਵਿੱਚ ਹੈਮਬਰਗ ਨੈਸ਼ਨਲ ਥੀਏਟਰ ਵਿੱਚ ਤਿੰਨ ਸਾਲ ਕੰਮ ਕਰਨ ਲਈ ਰਵਾਨਾ ਹੋਇਆ। ਅਭਿਨੇਤਾ-ਪ੍ਰਬੰਧਕ, ਕੋਨਰਾਡ ਅਕੇਰਮੈਨ ਨੇ, ਜਰਮਨੀ ਦੇ ਪਹਿਲੇ ਸਥਾਈ ਥੀਏਟਰ ਤੇ ਹੈਮਬਰਗ ਵਿੱਚ ਉਸਾਰੀ ਦਾ ਕੰਮ ਸ਼ੁਰੂ ਕੀਤਾ। ਜੋਹਾਨ ਫਰੈਡਰਿਕ ਲੋਇਨ ਨੇ ਜਰਮਨੀ ਦੇ ਪਹਿਲੇ ਨੈਸ਼ਨਲ ਥੀਏਟਰ, ਹੈਮਬਰਗ ਨੈਸ਼ਨਲ ਥੀਏਟਰ ਦੀ ਸਥਾਪਨਾ ਕੀਤੀ। ਮਾਲਿਕਾਂ ਨੇ ਲੈਸਿੰਗ ਨੂੰ ਨਾਟਕ ਅਤੇ ਅਦਾਕਾਰੀ ਦੇ ਥੀਏਟਰ ਦੇ ਆਲੋਚਕ ਦੇ ਤੌਰ ਤੇ ਕੰਮ ਦੇਣਾ ਸ਼ੁਰੂ ਕਰ ਦਿੱਤਾ, ਜੋ ਬਾਅਦ ਵਿੱਚ ਡਰਾਮੈਟਰਜੀ (ਉਸਦੇ ਆਪਣੇ ਸ਼ਬਦਾਂ ਦੇ ਅਧਾਰ ਤੇ) ਦੇ ਰੂਪ ਵਿੱਚ ਜਾਣਿਆ ਜਾਣ ਲੱਗਿਆ। ਇਸ ਤਰ੍ਹਾਂ ਲੈਸਿੰਗ ਸਭ ਤੋਂ ਪਹਿਲਾ ਡਰਾਮੈਟਿਉਰ ਬਣ ਗਿਆ। ਥੀਏਟਰ ਦਾ ਮੁੱਖ ਸਮਰਥਕ ਐਬਲ ਸੇਯਲਰ, ਇੱਕ ਸਾਬਕਾ ਕਰੰਸੀ ਸੱਟੇਬਾਜ਼ ਸੀ ਜੋ "ਜਰਮਨ ਥੀਏਟਰ ਦੇ ਮੋਹਰੀ ਸਰਪ੍ਰਸਤ" ਵਜੋਂ ਜਾਣਿਆ ਜਾਂ ਲੱਗਾ।"[3] ਉੱਥੇ ਉਹ ਈਵਾ ਕੋਨੀਗ, ਆਪਣੀ ਭਵਿੱਖ ਦੀ ਪਤਨੀ ਨੂੰ ਮਿਲਿਆ। ਡਰਾਮੇ ਬਾਰੇ ਉਸ ਦੀ ਮਹੱਤਵਪੂਰਨ ਲਿਖਤ, ਜਿਸ ਦਾ ਨਾਂ Hamburgische Dramaturgie ਹੈ, ਦਾ ਆਧਾਰ ਹੈਮਬਰਗ ਵਿੱਚ ਕੀਤਾ ਉਸ ਦਾ ਕੰਮ ਬਣਿਆ। ਬਦਕਿਸਮਤੀ ਨਾਲ, ਇਸ ਲਿਖਤ ਦੇ ਪਾਇਰੇਟਿਡ ਐਡੀਸ਼ਨਾਂ ਕਾਰਨ ਵਿੱਤੀ ਨੁਕਸਾਨਾਂ ਕਰਕੇ, ਹੈਮਬਰਗ ਥੀਏਟਰ ਸਿਰਫ ਤਿੰਨ ਸਾਲ ਬਾਅਦ ਬੰਦ ਕਰ ਦੇਣਾ ਪਿਆ।[2]
ਹਵਾਲੇ
ਸੋਧੋ- ↑ Luckhurst, Mary (2006). Dramaturgy: A Revolution in Theatre. Cambridge: Cambridge University Press. p. 24.
Gotthold Ephraim Lessing was the world's first officially appointed dramaturg.
- ↑ 2.0 2.1 Lamport, F. J. Lessing and the Drama. New York: Oxford UP, 1981. Print.
- ↑ Wilhelm Kosch, "Seyler, Abel", in Dictionary of German Biography, eds. Walther Killy and Rudolf Vierhaus, Vol. 9, Walter de Gruyter, 2005, ISBN 3110966298, p. 308