ਗੌਤਮ ਸ਼ਾਂਤੀਲਾਲ ਅਦਾਨੀ (ਜਨਮ 24 ਜੂਨ 1962) ਇੱਕ ਭਾਰਤੀ ਉਦਯੋਗਪਤੀ ਅਤੇ ਅਦਾਨੀ ਗਰੁੱਪ ਦਾ ਚੇਅਰਮੈਨ ਅਤੇ ਸੰਸਥਾਪਕ ਹੈ। ਉਸਨੇ 1988 ਵਿੱਚ ਗਰੁੱਪ ਦੀ ਸਥਾਪਨਾ ਕੀਤੀ, ਜੋ ਕਿ ਹੁਣ ਕੋਲਾ ਵਪਾਰ, ਕੋਲਾ ਖਾਨਾਂ, ਤੇਲ ਅਤੇ ਗੈਸ ਖੋਜ, ਬੰਦਰਗਾਹਾਂ, ਬਿਜਲੀ ਉਤਪਾਦਨ, ਖੇਤੀਬਾੜੀ, ਖਾਣ ਵਾਲੇ ਤੇਲ, ਸੰਚਾਰ ਅਤੇ ਗੈਸ ਦੀ ਵੰਡ ਆਦਿ ਕਾਰੋਬਾਰਾਂ ਨਾਲ ਸਬੰਧਤ ਹੈ।[2] ਉਹ ਅਡਾਨੀ ਫਾਊਂਡੇਸ਼ਨ ਦਾ ਪ੍ਰਧਾਨ ਵੀ ਹੈ, ਜਿਸ ਦੀ ਅਗਵਾਈ ਮੁੱਖ ਤੌਰ 'ਤੇ ਉਸਦੀ ਪਤਨੀ ਪ੍ਰੀਤੀ ਅਡਾਨੀ ਕਰਦੀ ਹੈ। 31 ਅਗਸਤ 2022 ਤੱਕ, US$146.0 ਬਿਲੀਅਨ ਦੀ ਕੁੱਲ ਜਾਇਦਾਦ ਦੇ ਨਾਲ, ਉਹ ਭਾਰਤ ਅਤੇ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ,[3] ਅਤੇ ਫੋਰਬਸ ਅਤੇ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਹੈ।[4]

ਗੌਤਮ ਅਦਾਨੀ
Gautam Adani.jpg
ਜਨਮ
ਗੌਤਮ ਸ਼ਾਂਤੀਲਾਲ ਅਦਾਨੀ

(1962-06-24) 24 ਜੂਨ 1962 (ਉਮਰ 60)
ਰਾਸ਼ਟਰੀਅਤਾਭਾਰਤੀ
ਪੇਸ਼ਾਚੇਅਰਮੈਨ, ਅਦਾਨੀ ਗਰੁੱਪ
ਲਈ ਪ੍ਰਸਿੱਧਅਦਾਨੀ ਗਰੁੱਪ ਦਾ ਚੇਅਰਮੈਨ ਅਤੇ ਸੰਸਥਾਪਕ
ਜੀਵਨ ਸਾਥੀਪ੍ਰੀਤੀ ਅਦਾਨੀ
ਬੱਚੇਕਰਨ ਅਦਾਨੀ
ਜੀਤ ਅਦਾਨੀ
ਮਾਤਾ-ਪਿਤਾਸ਼ਾਂਤੀਲਾਲ ਅਤੇ ਸ਼ਾਂਤਾ ਅਦਾਨੀ
ਰਿਸ਼ਤੇਦਾਰਵਿਨੋਦ ਅਦਾਨੀ (ਵੱਡਾ ਭਰਾ) ਰਾਜੇਸ਼ ਅਦਾਨੀ (ਛੋਟਾ ਭਰਾ)
ਵੈੱਬਸਾਈਟwww.adani.com/gautam-adani

ਮੁੱਢਲਾ ਜੀਵਨ ਅਤੇ ਕਰੀਅਰਸੋਧੋ

ਗੌਤਮ ਅਦਾਨੀ ਦਾ ਜਨਮ 24 ਜੂਨ 1962 ਨੂੰ ਗੁਜਰਾਤੀ ਪਰਿਵਾਰ ਵਿੱਚ ਅਹਿਮਦਾਬਾਦ, ਗੁਜਰਾਤ ਵਿਖੇ ਹੋਇਆ ਸੀ। ਉਹ ਅਹਿਮਦਾਬਾਦ ਸ਼ਹਿਰ ਦਾ ਪਹਿਲੇ ਅਰਬਪਤੀ ਹੈ।[5] ਉਗ ਸ਼ਾਂਤੀਲਾਲ ਅਤੇ ਸ਼ਾਂਤਾ ਅਦਾਨੀ ਦਾ ਪੁੱਤਰ ਹੈ ਅਤੇ ਉਸਦੇ ਸੱਤ ਭੈਣ ਭਰਾ ਹਨ। ਉਸ ਨੇ ਗੁਜਰਾਤ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਬੈਚਲਰ ਦੀ ਡਿਗਰੀ ਸ਼ੁਰੂ ਕੀਤੀ, ਪਰ ਦੂਜੇ ਸਾਲ ਦੇ ਬਾਅਦ ਛੱਡ ਦਿੱਤੀ[6]

ਦੋ ਸਾਲ ਲਈ ਮਹਿੰਦਰਾ ਬ੍ਰਦਰਜ਼ ਦੇ ਹੀਰਾ ਸੌਟਰ ਵਿੱਚ ਕੰਮ ਕਰਨ ਤੋਂ ਬਾਅਦ, ਅਦਾਨੀ ਨੇ ਖੁਦ ਦਾ ਹੀਰੇ ਦਾ ਦਲਾਲੀ ਵਪਾਰ ਮੁੰਬਈ, ਭਾਰਤ ਵਿਖੇੇ ਸਥਾਪਿਤ ਕੀਤਾ।[7] ਪਰ ਉਸਦੇ ਵੱਡੇ ਭਰਾ ਨੇ ਆਪਣੀ ਨਵੀਂ ਖ੍ਰੀਦੀ ਪਲਾਸਟਿਕ ਫੈਕਟਰੀ ਨੂੰ ਚਲਾਉਣ ਲਈ ਉਸ ਨੂੰ ਵਾਪਸ ਅਹਿਮਦਾਬਾਦ ਬੁਲਾ ਲਿਆ।

ਅਦਾਨੀ ਗਰੁੱਪਸੋਧੋ

1988 ਵਿੱਚ, ਉਸ ਨੇ ਅਦਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਦਾਨੀ ਇੰਟਰਪ੍ਰਾਈਜਿਜ਼ ਲਿਮਿਟੇਡ (ਪਹਿਲਾਂ ਅਦਾਨੀ ਐਕਸਪੋਰਟ ਲਿਮਿਟੇਡ ਵਜੋਂ ਜਾਣੀ ਜਾਂਦੀ ਸੀ) ਸ਼ੁਰੂ ਕੀਤੀ। ਇਹ ਕੰਪਨੀ ਖੇਤੀਬਾੜੀ ਉਤਪਾਦਾਂ ਵਿੱਚ ਵਪਾਰ ਕਰਦੀ ਸੀ। 1991 ਦੀਆਂ ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਨੇ ਅਦਾਨੀ ਐਕਸਪੋਰਟਸ ਦੇ ਵੱਡੀ ਮੁਨਾਫ਼ੇ ਨੂੰ ਤੇਜ਼ ਰਫ਼ਤਾਰ ਨੂੰ ਵਧਾ ਦਿੱਤਾ। 2006 ਵਿੱਚ ਅਦਾਨੀ ਐਕਸਪੋਰਟਸ ਦਾ ਨਾਂ ਬਦਲ ਕੇ ਅਦਾਨੀ ਇੰਟਰਪ੍ਰਾਈਜਿਜ਼ ਲਿਮਿਟਡ ਰੱਖਿਆ ਗਿਆ ਸੀ।[8] 1993 ਵਿੱਚ, ਗੁਜਰਾਤ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਮੁੰਦਰਾ ਪੋਰਟ ਚਲਾਉਣ ਲਈ ਸੱਦਾ ਦਿੱਤਾ ਅਤੇ 1995 ਵਿੱਚ ਅਦਾਨੀ ਗਰੁੱਪ ਨੂੰ ਠੇਕਾ ਦਿੱਤਾ ਗਿਆ ਸੀ। ਅੱਜ, ਮੁੰਦਰਾ ਪੋਰਟ, ਸਾਲਾਨਾ ਕਰੀਬ 210 ਮਿਲੀਅਨ ਟਨ ਮਾਲ ਸੌਦਾ ਕਰਨ ਦੀ ਕਾਬਲੀਅਤ ਨਾਲ, ਭਾਰਤ ਦਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ ਪੋਰਟ ਹੈ।[8]

ਹਵਾਲੇਸੋਧੋ

  1. "Gautam Adani & family". Forbes. Retrieved 6 April 2017.
  2. "Adani Enterprises Ltd". BusinessWeek. 2014. Retrieved 16 June 2014.
  3. "Gautam Adani Now World's 3rd Richest, First Asian In Top 3". NDTV.com. Retrieved 2022-08-30.
  4. "Gautam Adani & family". Forbes.
  5. https://www.indiatvnews.com/business/india/top-10-gujarati-billionaires-3732.html?page=4%7Caccessdate=August 01, 2015}}
  6. "Gautam Adani Business Profile". Business Maps of।ndia. 2014. Retrieved 16 June 2014.
  7. "Gautam Adani Biography- About family, children, education, wife, age, and more". Business.mapsofindia.com. 2 June 2015. Retrieved 6 April 2017.
  8. 8.0 8.1 Mehta, Harit (10 April 2014). "Gautam Adani, the baron to watch out for if Narendra Modi becomes king". The Times of।ndia. Retrieved 10 April 2014.