ਨਰਿੰਦਰ ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ

ਨਰਿੰਦਰ ਦਾਮੋਦਰਦਾਸ ਮੋਦੀ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹਨ। ਇਹ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਭਾਰਤ ਦੇ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਵਿਚੋਂ ਨਰਿੰਦਰ ਦਾਮੋਦਰਦਾਸ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਕਿ ਸਭ ਤੋਂ ਜ਼ਿਆਦਾ ਦੇਸ਼ਾਂ ਵਿੱਚ ਗਏ ਹਨ।

ਨਰਿੰਦਰ ਮੋਦੀ
Narendra Modi 2021 (cropped).jpg
ਪ੍ਰਧਾਨ ਮੰਤਰੀ
ਦਫ਼ਤਰ ਸਾਂਭਿਆ
27 ਮਈ 2017
ਰਾਸ਼ਟਰਪਤੀਪ੍ਰਨਬ ਮੁਖਰਜੀ
ਬਾਅਦ ਵਿੱਚਮਨਮੋਹਨ ਸਿੰਘ
14th ਗੁਜਰਾਤ ਦੇ ਮੁੱਖ ਮੰਤਰੀਆਂ ਦੀ ਸੂਚੀ
ਮੌਜੂਦਾ
ਦਫ਼ਤਰ ਵਿੱਚ
7 ਅਕਤੂਬਰ 2001
ਗਵਰਨਰਸੁੰਦਰ ਸਿੰਘ ਭੰਡਾਰੀ
ਕੈਲਾਸ਼ਪਤੀ ਮਿਸ਼ਰਾ
ਬਲਰਾਮ ਜਾਖਰ
ਨਵਲ ਕਿਸ਼ੋਰ ਸ਼ਰਮਾ
ਐਸ. ਸੀ. ਜਮੀਰ
ਕਮਲਾ ਬੇਨੀਵਾਲ
ਤੋਂ ਪਹਿਲਾਂਕੇਸ਼ੂਭਾਈ ਪਟੇਲ
ਤੋਂ ਬਾਅਦਅਨੰਦੀਬੇਨ ਪਟੇਲ
ਨਿੱਜੀ ਜਾਣਕਾਰੀ
ਜਨਮ
ਨਰਿੰਦਰ ਦਮੋਦਰ ਦਾਸ ਮੋਦੀ

(1950-09-17) 17 ਸਤੰਬਰ 1950 (ਉਮਰ 72)
ਵਡਨਗਰ, ਭਾਰਤ
ਸਿਆਸੀ ਪਾਰਟੀਭਾਜਪਾ
ਜੀਵਨ ਸਾਥੀਜਸ਼ੋਦਾਬੇਨ ਚਿਮਨਲਾਲ (Child
marriage; estranged)
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਗੁਜਰਾਤ ਯੂਨੀਵਰਸਿਟੀ
ਦਸਤਖ਼ਤ
ਵੈੱਬਸਾਈਟOfficial website ਜਾਂ pmindia.gov.in

ਜਨਮ ਅਤੇ ਪਰਿਵਾਰਸੋਧੋ

ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ 'ਵਡਨਗਰ' ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂਅ ਦਾਮੋਦਰ ਦਾਸ ਮੂਲਚੰਦ ਮੋਦੀ ਹੈ ਅਤੇ ਉਹਨਾਂ ਦੀ ਮਾਤਾ ਦਾ ਨਾਂਅ ਹੀਰਾ ਬੇਨ ਹੈ।

ਉਹਨਾਂ ਦੇ ਤਿੰਨ ਭਰਾ ਸੋਮਾ ਮੋਦੀ, ਪ੍ਰਲਾਦ ਮੋਦੀ ਅਤੇ ਪੰਕਜ ਮੋਦੀ ਹਨ।[1][2][3] ਉਹਨਾਂ ਦੇ ਭਰਾ ਸੋਮਾ ਮੋਦੀ ਇੱਕ ਸੇਵਾਮੁਕਤ ਸਿਹਤ ਅਫਸਰ ਹਨ ਅਤੇ ਭਰਾ ਪੰਕਜ ਮੋਦੀ ਸੂਚਨਾ ਵਿਭਾਗ ਗਾਂਧੀਨਗਰ ਵਿਖੇ ਕੰਮ ਕਰਦੇ ਹਨ।

ਸਿੱਖਿਆਸੋਧੋ

ਨਰਿੰਦਰ ਮੋਦੀ ਦਾ ਵਿਆਹ 13 ਸਾਲ ਦੀ ਉਮਰ ਵਿੱਚ ਜਸੋਦਾ ਬੇਨ ਨਾਲ ਹੋਇਆ ਸੀ ਪਰ ਉਸ ਨਾਲ ਉਹਨਾਂ ਨੇ ਆਪਣਾ ਵਿਆਹੁਤਾ ਜੀਵਨ ਬਤੀਤ ਨਹੀਂ ਕੀਤਾ। 17 ਸਾਲ ਦੀ ਉਮਰ ਵਿੱਚ ਹੀ ਨਰਿੰਦਰ ਮੋਦੀ ਨੇ ਆਪਣਾ ਘਰ ਛੱਡ ਦਿੱਤਾ ਸੀ। ਨਰਿੰਦਰ ਮੋਦੀ ਨੇ ਸਕੂਲ ਪੱਧਰ ਦੀ ਸਿੱਖਿਆ ਵਡਨਗਰ ਦੇ ਪ੍ਰਾਇਮਰੀ ਸਕੂਲ ਕੁਮਾਰਸ਼ਾਲਾ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਉਹਨਾਂ ਨੇ ਗੁਜਰਾਤ ਯੂਨੀਵਰਸਿਟੀ ਤੋਂ ਬੀ.ਏ. ਪੱਧਰ ਦੀ ਸਿੱਖਿਆ ਹਾਸਲ ਕੀਤੀ।[ਹਵਾਲਾ ਲੋੜੀਂਦਾ]ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁੱਖ ਦਫ਼ਤਰ ਵਿੱਚ ਵਰਕਰਾਂ ਨਾਲ ਨਰਿੰਦਰ ਮੋਦੀ ਦੇਸ਼ ਦੇ ਸਮਾਜਿਕ ਅਤੇ ਰਾਜਨੀਤਕ ਮਸਲਿਆਂ ਉੱਤੇ ਚਰਚਾ ਕਰਦੇ ਸਨ। ਇੱਥੇ ਹੀ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇੱਕ ਸੀਨੀਅਰ ਆਗੂ ਨਾਲ ਉਹਨਾਂ ਦੀ ਖ਼ਾਸ ਨੇੜਤਾ ਹੋ ਗਈ। ਹੌਲੀ-ਹੌਲੀ ਨਰਿੰਦਰ ਮੋਦੀ ਦਾ ਸੰਘ ਦੇ ਦਫ਼ਤਰ ਵਿੱਚ ਆਉਣਾ-ਜਾਣਾ ਵਧ ਗਿਆ ਅਤੇ ਉਹ ਸੰਘ ਦੇ ਵਰਕਰ ਬਣ ਗਏ। ਪਹਿਲੀ ਵਾਰੀ ਉਹਨਾਂ ਨੂੰ ਗੁਜਰਾਤ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਜਥੇਬੰਦ ਕਰਨ ਦਾ ਕੰਮ ਸੌਂਪਿਆ ਗਿਆ।

ਐਮਰਜੈਂਸੀ ਅਤੇ ਭਾਜਪਾਸੋਧੋ

ਐਮਰਜੈਂਸੀ ਦੇ ਸਮੇਂ ਦੌਰਾਨ ਸ੍ਰੀ ਨਰਿੰਦਰ ਮੋਦੀ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਸੰਪਰਕ ਵਿੱਚ ਆ ਗਏ। ਐਮਰਜੈਂਸੀ ਦੌਰਾਨ ਸ੍ਰੀ ਨਰਿੰਦਰ ਮੋਦੀ ਨੇ ਗੁਪਤਵਾਸ ਰਹਿ ਕੇ ਸੰਘ ਅਤੇ ਭਾਜਪਾ ਲਈ ਕਾਫੀ ਕੰਮ ਕੀਤਾ। 1987 ਵਿੱਚ ਉਹਨਾਂ ਨੂੰ ਗੁਜਰਾਤ ਵਿੱਚ ਭਾਜਪਾ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ। ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ 1987 ਵਿੱਚ ਭਾਜਪਾ ਨੇ ਅਹਿਮਦਾਬਾਦ ਮਿਊਂਸਪਲ ਕਮੇਟੀ ਦੀਆਂ ਚੋਣਾਂ ਵਿੱਚ ਸਫਲਤਾ ਹਾਸਲ ਕੀਤੀ। ਇਸ ਨਾਲ ਸ੍ਰੀ ਐਲ. ਕੇ. ਅਡਵਾਨੀ ਅਤੇ ਸ੍ਰੀ ਅਟਲ ਬਿਹਾਰੀ ਵਾਜਪਾਈ ਦੀਆਂ ਨਜ਼ਰਾਂ ਵਿੱਚ ਉਹਨਾਂ ਦਾ ਪ੍ਰਭਾਵ ਹੋਰ ਵਧ ਗਿਆ। 1991 ਵਿੱਚ ਸ੍ਰੀ ਮੋਦੀ ਨੇ ਹੀ ਐਲ. ਕੇ. ਅਡਵਾਨੀ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਗਾਂਧੀਨਗਰ ਤੋਂ ਲੋਕ ਸਭਾ ਦੀ ਚੋਣ ਲੜਨ। ਇਸ ਤੋਂ ਬਾਅਦ ਸ੍ਰੀ ਐਲ. ਕੇ. ਅਡਵਾਨੀ ਲਗਾਤਾਰ ਗਾਂਧੀਨਗਰ ਤੋਂ ਹੀ ਚੋਣ ਲੜਦੇ ਆ ਰਹੇ ਹਨ। ਰਾਮ ਮੰਦਿਰ ਅੰਦੋਲਨ ਵੇਲੇ ਜਦੋਂ ਸ੍ਰੀ ਐਲ. ਕੇ. ਅਡਵਾਨੀ ਨੇ ਰੱਥ ਯਾਤਰਾ ਕਰਨ ਦਾ ਫ਼ੈਸਲਾ ਕੀਤਾ ਤਾਂ ਸਾਰੇ ਪ੍ਰੋਗਰਾਮ ਦੀ ਯੋਜਨਾਬੰਦੀ ਕਰਨ ਦਾ ਕੰਮ ਸ੍ਰੀ ਨਰਿੰਦਰ ਮੋਦੀ ਨੂੰ ਸੌਂਪਿਆ ਗਿਆ ਅਤੇ ਇਹ ਕੰਮ ਬੜੀ ਕੁਸ਼ਲਤਾ ਨਾਲ ਨੇਪਰੇ ਚਾੜ੍ਹਿਆ, ਜਿਸ ਕਾਰਨ ਉਹ ਸ੍ਰੀ ਐਲ. ਕੇ. ਅਡਵਾਨੀ ਦੇ ਹੋਰ ਵੀ ਵਧੇਰੇ ਨੇੜੇ ਹੋ ਗਏ।

ਦੰਗੇ ਅਤੇ ਮੁੱਖ ਮੰਤਰੀਸੋਧੋ

2001 ਵਿੱਚ ਉਹ ਅਜੇ ਭਾਜਪਾ ਦੇ ਦਿੱਲੀ ਦਫ਼ਤਰ ਨਾਲ ਹੀ ਕੰਮ ਕਰ ਰਹੇ ਸਨ, ਜਦੋਂ ਅਟਲ ਬਿਹਾਰੀ ਬਾਜਪਾਈ ਨੇ ਉਹਨਾਂ ਨੂੰ ਗੁਜਰਾਤ ਵਿੱਚ ਕੇਸ਼ੂਭਾਈ ਪਟੇਲ ਦੀ ਥਾਂ ਉੱਤੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ। ਐਲ. ਕੇ. ਅਡਵਾਨੀ ਦੇ ਕਹਿਣ ਤੇ ਉਹਨਾਂ ਨੇ ਜਾ ਕੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ। 2002 ਵਿੱਚ ਗੋਧਰਾ ਕਾਂਡ ਵਾਪਰ ਗਿਆ, ਜਿਥੇ ਰੇਲ ਗੱਡੀ ਦੇ ਇੱਕ ਡੱਬੇ ਵਿੱਚ ਦਰਜਨਾਂ ਕਾਰਸੇਵਕਾਂ ਨੂੰ ਜ਼ਿੰਦਾ ਫੂਕ ਦਿੱਤਾ ਗਿਆ। ਇਸ ਤੋਂ ਬਾਅਦ ਗੁਜਰਾਤ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਫ਼ਿਰਕੂ ਫਸਾਦ ਸ਼ੁਰੂ ਹੋ ਗਏ ਅਤੇ ਜਿਸ ਵਿੱਚ ਇੱਕ ਹਜ਼ਾਰ ਦੇ ਲਗਭਗ ਲੋਕ ਮਾਰੇ ਗਏ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਉਹਨਾਂ ਦੀ ਇਨ੍ਹਾਂ ਦੰਗਿਆਂ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਨੇ ਲਗਾਤਾਰ ਗੁਜਰਾਤ ਦੇ ਵਿਕਾਸ ਲਈ ਕੰਮ ਕੀਤਾ। ਦੇਸ਼-ਵਿਦੇਸ਼ ਦੇ ਸਨਅਤਕਾਰਾਂ ਨੂੰ ਪੂੰਜੀ ਨਿਵੇਸ਼ ਲਈ ਉਤਸ਼ਾਹਿਤ ਕੀਤਾ। ਗੁਜਰਾਤ ਦੇ ਕਈ ਇਲਾਕਿਆਂ ਵਿੱਚ ਨਰਮਦਾ ਦਾ ਪਾਣੀ ਪਹੁੰਚਾਇਆ, ਜਿਸ ਨਾਲ ਖੇਤੀ ਦੀ ਵਿਕਾਸ ਦਰ ਵਿੱਚ ਵੀ ਕਾਫੀ ਵਾਧਾ ਹੋਇਆ। ਇਸ ਦੇ ਨਾਲ-ਨਾਲ ਗੁਜਰਾਤ ਵਿੱਚ ਭਾਜਪਾ ਦੀ ਤਾਕਤ ਵੀ ਲਗਾਤਾਰ ਵਧਦੀ ਗਈ। ਉਹਨਾਂ ਦੀ ਅਗਵਾਈ ਵਿੱਚ ਗੁਜਰਾਤ ਭਾਜਪਾ ਨੇ ਤਿੰਨ ਵਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਤੇ ਉਹ ਤੀਜੀ ਵਾਰ ਮੁੱਖ ਮੰਤਰੀ ਬਣੇ।

ਚੋਣ ਮੁਹਿੰਮਸੋਧੋ

ਸਤੰਬਰ 2013 ਵਿੱਚ ਉਹਨਾਂ ਨੂੰ 16ਵੀਂ ਲੋਕ ਸਭਾ ਦੀ ਚੋਣ ਲਈ ਭਾਜਪਾ ਵੱਲੋਂ ਆਪਣੀ ਚੋਣ ਮੁਹਿੰਮ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਅਤੇ ਇਸੇ ਸਾਲ ਦੇ ਅਖੀਰ ਤੱਕ ਉਹ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣ ਗਏ। ਪਿਛਲੇ ਇੱਕ ਸਾਲ ਤੋਂ ਉਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਲਈ ਭਾਜਪਾ ਨੂੰ ਤੇਜ਼ੀ ਨਾਲ ਤਿਆਰ ਕਰਨਾ ਆਰੰਭ ਕਰ ਦਿੱਤਾ ਸੀ। ਇਸ ਅਰਸੇ ਦੌਰਾਨ ਉਹਨਾਂ ਨੇ ਦੇਸ਼ ਭਰ ਵਿੱਚ ਲਗਭਗ 400 ਤੋਂ ਵੱਧ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ 3 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ। ਚੋਣਾਂ ਜਿੱਤਣ ਲਈ ਉਹਨਾਂ ਨੇ ਗੁਜਰਾਤ ਦੇ ਵਿਕਾਸ ਨੂੰ 'ਗੁਜਰਾਤ ਮਾਡਲ' ਵਜੋਂ ਦੇਸ਼ ਦੇ ਸਾਹਮਣੇ ਪੇਸ਼ ਕੀਤਾ ਅਤੇ ਦੇਸ਼ ਦੇ ਵਿਕਾਸ ਨੂੰ ਚੋਣਾਂ ਲਈ ਮੁੱਖ ਏਜੰਡਾ ਬਣਾਇਆ।

ਚੋਣ ਮੁਹਿੰਮ 2019ਸੋਧੋ

ਅਪ੍ਰੈਲ ਮਈ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਹ ਭਾਜਪਾ ਦੇ ਮੁੱਖ ਨੇਤਾ ਹਨ। ਉਹਨਾਂ ਦੀ ਹਰ ਗੱਲ ਨੂੰ ਪਾਰਟੀ ਦੇ ਹੇਠਲੇ ਨੇਤਾ ਲਾਗੂ ਕਰਦੇ ਹਨ।[4]

ਹੋਰ ਵੇਖੋਸੋਧੋ

ਹਵਾਲੇਸੋਧੋ

  1. "India's Modi on course to become prime minister". Reuters. 15 May 2014. Archived from the original on 26 ਜੂਨ 2015. Retrieved 16 May 2014. {{cite web}}: Unknown parameter |dead-url= ignored (help)
  2. "Modi wins India's election with a landslide, early results show". Reuters. 16 May 2014. Archived from the original on 26 ਜੂਨ 2015. Retrieved 16 May 2014. {{cite web}}: Unknown parameter |dead-url= ignored (help)
  3. http://www.ndtv.com/elections/article/cheat-sheet/election-results-2014-bjp-sweeps-narendra-modi-wins-both-seats-525311?curl=1400224934
  4. "ਟਵਿੱਟਰ 'ਤੇ ਹੁੰਦੀ ਰਹੀ 'ਚੌਕੀਦਾਰ... ਚੌਕੀਦਾਰ'". Punjabi Tribune Online (in ਹਿੰਦੀ). 2019-03-18. Retrieved 2019-03-18.