ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ

ਇੱਕ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ (ਜੀਪੀਯੂ), ਜਿਸ ਨੂੰ ਅਕਸਰ ਵਿਜੂਅਲ ਪ੍ਰੋਸੈਸਿੰਗ ਯੂਨਿਟ ਕਿਹਾ ਜਾਂਦਾ ਹੈ, ਇੱਕ ਵਿਸ਼ੇਸ਼ ਇਲੈਕਟ੍ਰਾਨਿਕ ਸਰਕਟ ਹੈ ਜਿਸਨੂੰ ਇੱਕ ਡਿਸਪਲੇਅ ਡਿਵਾਈਸ ਦੀ ਆਊਟਪੁੱਟ ਲਈ ਬਣਾਏ ਫਰੇਮ ਚਿੱਤਰਾਂ ਦੀ ਸਿਰਜਣਾ ਨੂੰ ਤੇਜ਼ ਕਰਨ ਅਤੇ ਬਦਲਣ ਲਈ ਬਣਾਇਆ ਗਿਆ ਹੈ। ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਨੂੰ ਏਮਬੈਡਡ ਸਿਸਟਮ, ਮੋਬਾਈਲ ਫੋਨ, ਨਿੱਜੀ ਕੰਪਿਊਟਰਾਂ, ਵਰਕਸਟੇਸ਼ਨ ਅਤੇ ਗੇਮ ਕਨਸੋਲ ਵਿੱਚ ਵਰਤਿਆ ਜਾਂਦਾ ਹੈ। ਆਧੁਨਿਕ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਕੰਪਿਊਟਰ ਗਰਾਫਿਕਸ ਅਤੇ ਚਿੱਤਰਾਂ ਦੀ ਪ੍ਰੋਸੈਸਸਿੰਗ ਵਿੱਚ ਬਹੁਤ ਕੁਸ਼ਲ ਹਨ, ਅਤੇ ਉਹਨਾਂ ਦੀ ਵੱਡੀ ਸਮਾਨਾਂਤਰ ਬਣਤਰ ਉਹਨਾਂ ਨੂੰ ਸੀਪੀਯੂ ਤੋਂ ਵਧੇਰੇ ਪ੍ਰਭਾਵੀ ਬਣਾਉਂਦੀਆਂ ਹਨ। ਇੱਕ ਨਿੱਜੀ ਕੰਪਿਊਟਰ ਵਿੱਚ, ਇੱਕ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਇੱਕ ਵੀਡੀਓ ਕਾਰਡ ਦੇ ਤੌਰ ਮੌਜੂਦ ਹੋ ਸਕਦਾ ਹੈ, ਜਾਂ ਫਿਰ ਇਹ ਮਦਰਬੋਰਡ ਉੱਤੇ ਵੀ ਹੋ ਸਕਦੇ ਹਨ।[1]

ਅੱਜ, ਆਮ ਤੌਰ 'ਤੇ ਦੋ ਕਿਸਮ ਦੇ ਚਿੱਤਰ ਹੁੰਦੇ ਹਨ ਜਿਹਨਾਂ ਦੀ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਗਣਨਾ ਕਰਦਾ ਹੈ, ਜਿਸਨੂੰ ਰੈਂਡਰਿੰਗ ਵੀ ਕਿਹਾ ਜਾਂਦਾ ਹੈ। ਜ਼ਿਆਦਾਤਰ ਐਪਲੀਕੇਸ਼ਨ ਜਿਵੇਂ ਓਪਰੇਟਿੰਗ ਸਿਸਟਮ ਦੇ ਡੈਸਕਟੌਪ (ਵਿੰਡੋਜ਼ ਵਿਸਟਾ ਦੇ ਏਰੋ ਡੈਸਕਟੌਪ ਨੂੰ ਛੱਡ ਕੇ) ਜਾਂ ਦਫ਼ਤਰ ਐਪਲੀਕੇਸ਼ਨਾਂ ਲਈ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਨੂੰ ਦੋ-ਅਯਾਮੀ (2 ਡੀ) ਤਸਵੀਰਾਂ ਰੈਂਡਰ ਕਰਨ ਦੀ ਲੋੜ ਹੈ। ਕੰਪਿਊਟਰ ਅਤੇ ਵਿਡੀਓ ਗੇਮਜ਼ ਜਾਂ ਡਿਜ਼ਾਈਨ ਲਈ ਜੀਪੀਯੂ ਦੀ 3ਡੀ ਐਕਸਲਰੇਸ਼ਨ ਕਾਰਗੁਜ਼ਾਰੀ ਸੀਪੀਯੂ ਨਾਲੋਂ ਬਹੁਤ ਵੱਖਰੀ ਹੈ। ਆਮ ਤੌਰ 'ਤੇ, ਵਧੇਰੇ ਮਹਿੰਗੇ ਜੀਪੀਯੂ ਘੱਟ ਕੀਮਤ ਵਾਲਿਆਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਰੈਂਡਰ ਕਰ ਸਕਦੇ ਹਨ।

ਅੱਜ ਦੇ ਜੀਪੀਯੂ ਦੇ ਬਾਜ਼ਾਰ ਲੀਡਰ ਏਐਮਡੀ (ਏਟੀਆਈ ਦੇ ਲੇਬਲ ਹੇਠ), ਇੰਟਲ ਅਤੇ ਨਵੀਡੀਆ ਹਨ। ਕੁਝ ਛੋਟੇ ਨਿਰਮਾਤਾ ਹਨ ਜਿਹਨਾਂ ਦਾ ਮਾਰਕੀਟ ਦਾ ਸ਼ੇਅਰ ਛੋਟਾ ਹੈ, ਉਦਾਹਰਣ ਵਜੋਂ ਮੈਟ੍ਰੋਕਸ ਅਤੇ ਐਸ3 ਗਰਾਫਿਕਸ, ਉਹ ਵਿਸ਼ੇਸ਼ ਉਤਪਾਦਾਂ ਤੇ ਧਿਆਨ ਕੇਂਦ੍ਰਤ ਕਰ ਰਹੇ ਹਨ। ਉਹਨਾਂ ਵਿਚੋਂ ਕੁਝ ਨੇ ਅਸਲ ਉਤਪਾਦਾਂ ਨੂੰ ਪੈਦਾ ਕਰਨ ਦੀ ਬਜਾਏ ਖੋਜ 'ਤੇ ਧਿਆਨ ਦਿੱਤਾ ਹੈ, ਉਦਾਹਰਣ ਵਜੋਂ ਪਾਵਰ ਵੀਆਰ ਅਤੇ ਐਕਸਜੀਆਈ ਟੈਕਨੋਲੋਜੀ ਇੰਕੋਰਪੋਰੇਟਡ। ਬਹੁਤ ਸਾਰੇ ਨਿਰਮਾਤਾ ਸਨ ਜਿਹਨਾਂ ਨੂੰ ਵੱਡੀਆਂ ਕੰਪਨੀਆਂ ਨੇ ਖਰੀਦ ਲਿਆ ਜਿਵੇਂ 3ਡੀ ਐਫਐਕਸ ਅਤੇ 3ਡੀ ਲੈਬਸ, ਜਾਂ ਉਹਨਾਂ ਨੇ ਆਪਣੇ ਯਤਨਾਂ ਨੂੰ ਰੋਕ ਦਿੱਤਾ ਕਿਉਂਕਿ ਖੋਜ ਖ਼ਰਚੇ ਬਹੁਤ ਜ਼ਿਆਦਾ ਹਨ। ਉਦਾਹਰਨ ਹਨ ਸਾਈਰਿਕਸ, ਸੇੇਂਗ ਲੈਬਜ਼, ਟ੍ਰਾਈਡੈਂਟ ਮਾਈਕਰੋਸਿਸਟਮਜ਼ ਅਤੇ ਓਕ ਟੈਕਨੋਲੋਜੀਜ਼। ਹਰੀਕਲੋਸ ਵਰਗੀਆਂ ਕੰਪਨੀਆਂ ਨੇ ਏ.ਐੱ.ਡੀ. ਜਾਂ ਨਵੀਡੀਆ ਦੇ ਜੀਪੀਯੂ ਦੇ ਅਧਾਰ ਤੇ ਵਿਡੀਓ ਬੋਰਡ ਤਿਆਰ ਕਰਨ ਵੱਲ ਧਿਆਨ ਦਿੱਤਾ।

ਹਵਾਲੇ

ਸੋਧੋ
  1. ਡੈਨੀ ਅਤਿਨ. "ਕੰਪਿਊਟਰ ਖਰੀਦਦਾਰ: ਤੁਹਾਡੇ ਲਈ ਸਹੀ ਜੀਪੀਯੂ". Archived from the original on 2007-05-06. Retrieved 2007-05-15. {{cite web}}: Unknown parameter |dead-url= ignored (|url-status= suggested) (help)