ਗੰਗਾ ਸਿੰਘ ਭੂੰਦੜ
ਗੰਗਾ ਸਿੰਘ ਭੂੰਦੜ (ਜਨਮ 1875 ਈ. - ) ਪੰਜਾਬੀ \ਦੇ ਪ੍ਰਸਿੱਧ ਕਵੀਸ਼ਰਾਂ ਵਿੱਚੋਂ ਇੱਕ ਸੀ।[1] ਗੰਗਾ ਸਿੰਘ ਨੇ 1952 ਈ. ਵਿੱਚ ਆਪਣਾ ਕਵੀਸ਼ਰੀ ਜਥਾ ਤਿਆਰ ਕੀਤਾ ਸੀ।
ਗਾਇਕੀ
ਸੋਧੋਗੰਗਾ ਸਿੰਘ ਭੂੰਦੜ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਨਵੇਂ ਅਤੇ ਪੁਰਾਣੇ ਸਮੇਂ ਵਿਚਲੇ ਪ੍ਰਸੰਗ ਰਚੇ। ਗੰਗਾ ਸਿੰਘ ਦੇ ਰਚੇ ਪ੍ਰਸੰਗਾਂ ਦੀ ਗਿਣਤੀ ਢਾਈ ਦਰਜਨ ਦੇ ਕਰੀਬ ਹੈ। ਕਵੀ ਦੀ ਹੀਰ ਬਹੁਤ ਪ੍ਰਸਿੱਧ ਹੋਈ ਹੈ। ਗੰਗਾ ਸਿੰਘ ਨੇ ਹੀਰ ਕਲੀਆਂ ਵਿੱਚ ਰਚੀ ਹੈ।
ਰਚਨਾਵਾਂ
ਸੋਧੋ1.ਪਰੰਪਰਾਗਤ ਪ੍ਰਸੰਗ ਦਹੂਦ ਪਾਤਸ਼ਾਹ, ਸਤੀ ਸਲੋਚਨਾ, ਚੰਦਰਾਬਤੀ, ਕੋਲਾਂ ਜਾਦੀ, ਭੂਰਾ ਬੱਦਲ,ਸ਼ਾਮੋ ਨਾਰ।
2. ਸਿੱਖ ਧਰਮ ਦੇ ਸ਼ਹੀਦੀ ਸਾਕੇ ਬੰਦਾ ਬਹਾਦਰ, ਛੋਟੇ ਸਾਹਿਬਜ਼ਾਦੇ,ਵੱਡੇ ਸਾਹਿਬਜ਼ਾਦੇ,ਦਸਮ ਪਾਤਸ਼ਾਹੀਆਂ, ਭਾਈ ਮਨੀ ਸਿੰਘ, ਮੱਸਾ ਰੰਗੜ।
3.ਸੂਰਮੇ ਲੋਕ ਨਾਇਕਾਂ ਦੇ ਪ੍ਰਸੰਗ
ਦੁੱਲਾ ਭੱਟੀ, ਜੈਮਲ ਫੱਤਾ(ਕਲੀਆਂ), ਸੁੱਚਾ ਸੂਰਮਾ।
4.ਪੁਰਾਣਿਕ ਪ੍ਰਸੰਗ ਰਾਜਾ ਹਰੀ ਚੰਦ, ਕੌਰਵ ਪਾਂਡਵ, ਅਰਜਨ ਪੁੱਤਰ ਬੱਬਰੂ ਬਹਿਨ।
5.ਸੰਤਾਂ ਭਗਤਾਂ ਦੇ ਪ੍ਰਸੰਗ
6.ਸਰਵਨ ਭਗਤ, ਨਰਸੀ ਭਗਤ, ਧਰੂ ਭਗਤ।
6. ਇਸ਼ਕੀਆ ਪ੍ਰਸੰਗ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ।[2]
ਹਵਾਲੇ
ਸੋਧੋ- ↑ Service, Tribune News. "ਕਵੀਸ਼ਰ ਗੰਗਾ ਸਿੰਘ ਭੂੰਦੜ ਦੇ ਜੀਵਨ ਤੇ ਰਚਨਾ". Tribuneindia News Service. Archived from the original on 2023-04-04. Retrieved 2023-04-04.
- ↑ ਪੁਸਤਕ - ਗੰਗਾ ਸਿੰਘ ਭੁੰਦੜ ਜੀਵਨ ਤੇ ਰਚਨਾ, ਲੇਖਕ- ਜੀਤ ਸਿੰਘ ਜੋਸ਼ੀ,ਪ੍ਰਕਾਸ਼ਕ -ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਨ - 2010, ਪੰਨਾ ਨੰ.- 15,69,76,83-89