ਪੰਜਾਬੀ ਲੋਕ

ਨਸਲੀ ਸਮੂਹ

ਪੰਜਾਬੀ (ਸ਼ਾਹਮੁਖੀ: پنجابی) ਪੰਜਾਬ ਦੇ ਵਾਸੀਆਂ ਨੂੰ ਪੰਜਾਬੀ ਆਖਦੇ ਹਨ। ਪੰਜਾਬੀ ਲੋਕ ਮੂਲ ਰੂਪ ਵਿੱਚ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ। ਇਸ ਇਲਾਕੇ ਦਾ ਨਾਂ ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ - ਪੰਜ ਅਤੇ ਆਬ (ਫ਼ਾਰਸੀ: پنج آب ਪੰਜ ("ਪੰਜ") ਆਬ ("ਪਾਣੀ")) ਨੂੰ ਜੋੜ ਕੇ ਬਣਿਆ ਹੈ। ਇਸ ਦਾ ਮਤਲਬ ਹੈ: ਪੰਜ ਪਾਣੀ, ਯਾਨੀ ਪੰਜ ਦਰਿਆਵਾਂ ਦੀ ਧਰਤੀ

ਪੰਜਾਬੀ ਲੋਕ
ਕੁੱਲ ਅਬਾਦੀ
12 ਕਰੋੜ (ਅੰਦਾਜ਼ਾ)
ਅਹਿਮ ਅਬਾਦੀ ਵਾਲੇ ਖੇਤਰ
 ਪਾਕਿਸਤਾਨ81,379, 615[1]
 ਭਾਰਤ33,102,477[2]
ਫਰਮਾ:Country data ਸੰਯੁਕਤ ਬਾਦਸ਼ਾਹੀ2,300,000[3]
ਫਰਮਾ:Country data ਸੰਯੁਕਤ ਅਰਬ ਇਮਰਾਤ720,000
ਫਰਮਾ:Country data Canada500,000[4]
 ਸੰਯੁਕਤ ਰਾਜ ਅਮਰੀਕਾ350,000[5]
ਭਾਸ਼ਾਵਾਂ
ਪੰਜਾਬੀ, ਪੰਜਾਬੀ ਦੀਆਂ ਉਪਭਾਸ਼ਾਵਾਂ
ਧਰਮ
ਇਸਲਾਮ, ਸਿੱਖੀ, ਹਿੰਦੂ ਧਰਮ, ਇਸਾਈ ਧਰਮ
ਸਬੰਧਿਤ ਨਸਲੀ ਗਰੁੱਪ
ਕਸ਼ਮੀਰੀ, ਹਿੰਦਕੋਵਾਨ, ਗੁਜਰਾਤੀ, ਰਾਜਸਥਾਨੀ, ਸਿੰਧੀ, ਸਰਾਇਕੀ
ਪੰਜਾਬ, ਪੰਜਾਬੀਆਂ ਦੀ ਧਰਤੀ ਪੰਜ ਦਰਿਆਵਾਂ ਸੰਗ

ਪੰਜਾਬੀਆਂ ਦਾ ਸੰਬੰਧ, ਏਸ਼ੀਆ-ਆਰੀਆਈ ਨਸਲ ਨਾਲ ਹੈ। ਇਹਨਾਂ ਦੀ ਪਛਾਣ ਇਹਨਾਂ ਦੀ ਬੋਲੀ, ਇਹਨਾਂ ਦੀ ਰਹਿਤਲ ਨਾਲ਼ ਏ, ਯਾਨੀ ‘ਪੰਜਾਬੀ’ ਉਸ ਨੂੰ ਆਖੀ ਦਾ ਹੈ ਜਿਸ ਦੀ ਬੋਲੀ ਪੰਜਾਬੀ ਹੋਵੇ।

ਪੰਜਾਬੀ ਪਾਕਿਸਤਾਨ ਅਤੇ ਹਿੰਦੁਸਤਾਨ ਤੋਂ ਇਲਾਵਾ ਜੱਗ ਦੇ ਹੋਰ ਬੇ-ਸ਼ੁਮਾਰ ਮੁਲਕਾਂ - ਇੰਗਲੈਂਡ, ਨੀਦਰਲੈਂਡ, ਜਰਮਨੀ, ਇਟਲੀ, ਯੂਨਾਨ, ਨਾਰਵੇ, ਡੈਨਮਾਰਕ, ਕੈਨੇਡਾ, ਅਮਰੀਕਾ, ਸਾਊਦੀ ਅਰਬ, ਬਹਿਰੀਨ, ਆਸਟ੍ਰੇਲੀਆ ਇਤਿਆਦਿ ਵਿੱਚ ਫੈਲੇ ਹੋਏ ਹਨ।

ਪੰਜਾਬੀ ਬੋਲਣ ਵਾਲ਼ਿਆਂ ਦੀ ਗਿਣਤੀ ਤਕਰੀਬਨ 12 ਕਰੋੜ ਐ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦ ਹਿੱਸਾ ਬਣਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਆਬਾਦੀ ਪਾਕਿਸਤਾਨ ਦੇ ਸੂਬਾ ਪੰਜਾਬ ’ਚ ਐ ’ਤੇ ਪਾਕਿਸਤਾਨ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੇ। ਇਸ ਤੋਂ ਬਾਅਦ ਹਿੰਦੁਸਤਾਨ ਦੇ ਸੂਬੇ ਪੰਜਾਬ ਵਿੱਚ ਵੀ ਇਹਨਾਂ ਦੀ ਵੱਡੀ ਗਿਣਤੀ ਰਹਿੰਦੀ ਏ। ਇੰਗਲੈਂਡ ’ਚ ਪੰਜਾਬੀ ਦੂਜੀ ਵੱਡੀ ਜ਼ਬਾਨ ਏ।

ਪੰਜਾਬੀਆਂ ਦੇ ਸਭਿਆਚਾਰ ਨੂੰ ਪੰਜਾਬੀ ਸਭਿਆਚਾਰ ਕਿਹਾ ਜਾਂਦਾ ਹੈ। ਪੰਜਾਬੀ ਸਭਿਆਚਾਰ ਪੰਜਾਬ ਖਿੱਤੇ ਦਾ ਸਭਿਆਚਾਰ ਹੈ। ਇਹ ਵਿਸ਼ਵ ਇਤਿਹਾਸ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਅਮੀਰ ਸਭਿਆਚਾਰਾਂ ਵਿੱਚੋਂ ਇੱਕ ਹੈ, ਪੁਰਾਣੇ ਸਮੇਂ ਤੋਂ ਲੈ ਕੇ ਆਧੁਨਿਕ ਯੁੱਗ ਤੱਕ।

ਹਰਸਿਮਰਪ੍ਰੀਤ ਕੌਰ ਰੰਧਾਵਾ

ਹਵਾਲੇ ਸੋਧੋ

  1. "Pakistan 2008 census – Population by mother tongue" (PDF). Archived from the original (PDF) on 2006-02-17. Retrieved 2013-12-04. {{cite web}}: Unknown parameter |dead-url= ignored (help)
  2. Indian Census. Censusindia.gov.in (14 May 2012).
  3. Roger Ballard, Marcus Banks (1994). Desh Pardesh. C. Hurst & Co. Publishers. pp. 19–20. ISBN 978-1-85065-091-1.
  4. Punjabi second largest immigrant language spoken in Canada – Newseastwest: The Indian diaspora, Bollywood. Newseastwest (25 October 2012).
  5. Sikhism in America: community is small and has faced harassment | World news. theguardian.com.