ਗੰਡੀਵਿੰਡ ਸਰਾਂ
ਗੰਡੀਵਿੰਡ ਸਰਾਂ ਜ਼ਿਲ੍ਹਾ ਤਰਨ ਤਾਰਨ ਦਾ ਇੱਕ ਪਿੰਡ ਹੈ। ਇਹ ਪਿੰਡ ਤਰਨਤਾਰਨ-ਅਟਾਰੀ ਰੋਡ ’ਤੇ ਸਥਿਤ ਝਬਾਲ ਤੋਂ 8 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਆਬਾਦੀ 4173 ਦੇ ਲਗਭਗ ਹੈ। ਇਸ ਪਿੰਡ ਵਿੱਚ ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਸੀਨੀਅਰ ਸੈਕੰਡਰੀ ਸਕੂਲ, ਤਿੰਨ ਆਂਗਨਵਾੜੀ ਸੈਂਟਰ ਤੇ ਇੱਕ ਜੰਝਘਰ ਹੈ।
ਪ੍ਰਮੁੱਖ ਸਥਾਨ
ਸੋਧੋਇਸ ਪਿੰਡ ਵਿੱਚ ਸੰਤ ਬਾਬਾ ਹੀਰਾ ਦਾਸ ਨਾਲ ਸਬੰਧਤ ਗੁਰਦੁਆਰਾ ਸੰਤਪੁਰੀ ਹੈ। ਬਾਬਾ ਹੀਰਾ ਦਾਸ ਦਾ ਜਨਮ ਅਬਦੁਲ ਦੇ ਘਰ ਪਿੰਡ ਸੁਰ ਸਿੰਘ ਵਿੱਚ ਹੋਇਆ। ਉਹ ਗੰਡੀਵਿੰਡ ਵਾਸੀਆਂ ਦੀ ਬੇਨਤੀ ’ਤੇ ਸੁਰ ਸਿੰਘ ਤੋਂ ਗੰਡੀਵਿੰਡ ਆ ਗਏ ਅਤੇ ਇੱਕ ਬਾਦਸ਼ਾਹੀ ਇਮਾਰਤ ਵਿੱਚ ਆ ਬੈਠੇ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗ ਪਏ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਦਰਬਾਰ ਦੇ ਗ੍ਰੰਥੀ ਸੰਤਾ ਸਿੰਘ ਕੋਲੋਂ ਸੰਤ ਹੀਰਾ ਦਾਸ ਦੀ ਵਿਦਵਤਾ ਦਾ ਪਤਾ ਲੱਗਾ ਤਾਂ ਉਹਨਾਂ ਆਪ ਆ ਕੇ ਆਪਣੀ ਸਿੱਖ ਫ਼ੌਜ ਵਿੱਚ ਗੁਰਬਾਣੀ ਅਤੇ ਗੁਰ ਇਤਿਹਾਸ ਸੁਣਾਉਣ ਦੀ ਸੇਵਾ ਕਰਨ ਲਈ ਪ੍ਰੇਰਿਆ। ਸੰਤ ਹੀਰਾ ਦਾਸ ਨੇ ਪੰਜ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਕਥਾ-ਪ੍ਰਚਾਰ ਦੀ ਸੇਵਾ ਕੀਤੀ। ਮਹਾਰਾਜਾ ਨੇ ਖੁਸ਼ ਹੋ ਕੇ ਡੇਰੇ ਦੇ ਨਾਂ ਜ਼ਮੀਨ ਲਗਾਈ। ਸੰਤ ਹੀਰਾ ਦਾਸ ਇੱਥੇ ਗੁਰਮੁਖੀ ਪੜਾਉਣ ਲਈ ਟਕਸਾਲ ਵੀ ਚਲਾਈ। ਉਹਨਾਂ ਨੇ ਬਾਗ਼ ਵੀ ਲਵਾਇਆ। ਜਿੱਥੇ ਸੰਤ ਦਾ ਅੰਗੀਠਾ ਹੈ, ਉਥੇ ਹਰ ਸਾਲ ਪੌਦੇ ਵੰਡੇ ਜਾਂਦੇ ਹਨ।
ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਹੋਰ, ਉਦਾਸੀ ਸੰਤ ਪੁੂਰਨ ਦਾਸ ਦਾ ਗੁਰਦੁਆਰਾ ਹੈ ਵੀ ਹੈ। ਇਸ ਪਿੰਡ ਦੇ ਬਾਹਰਵਾਰ ਗੁਰਦੁਆਰਾ ਸ਼ਹੀਦਾਂ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਪਿੰਡ ਨੌਸ਼ਹਿਰਾ ਦੇ ਚੌਧਰੀ ਸਾਹਿਬ ਰਾਏ ਦੀਆਂ ਫ਼ੌਜਾਂ ਨਾਲ ਟਾਕਰਾ ਕਰਦੇ ਹੋਏ ਭਾਈ ਅਮਰ ਸਿੰਘ ਸ਼ਹੀਦ ਹੋਏ ਸਨ। ਇਸ ਯੁੱਧ ਵਿੱਚ 18 ਸਿੰਘ ਸ਼ਹੀਦ ਹੋਏ। ਇਨ੍ਹਾਂ ਵਿੱਚੋਂ ਇੱਕ ਭਾਈ ਅਮਰ ਸਿੰਘ ਇਸ ਸਥਾਨ ’ਤੇ ਸ਼ਹੀਦ ਹੋਇਆ ਸੀ ਜਿਥੇ ਹੁਣ ਗੁਰਦੁਆਰਾ ਸ਼ਹੀਦਾਂ ਬਣਿਆ ਹੋਇਆ ਹੈ।[1]
ਹਵਾਲੇ
ਸੋਧੋ- ↑ ਬਾਸਰਕੇ, ਮਨਮੋਹਨ ਸਿੰਘ. "ਮਾਝੇ ਦਾ ਇਤਿਹਾਸਕ ਪਿੰਡ ਗੰਡੀਵਿੰਡ".