ਸਾਡੇ ਪੁਰਾਤਣ ਸਾਹਿਤ ਅਨੁਸਾਰ ਦੇਵਤਿਆਂ ਦੀ ਇਕ ਜਾਤੀ ਸਵਰਗ ਵਿਚ ਰਹਿੰਦੀ ਸੀ। ਉਹ ਗਾਉਣ ਵਜਾਉਣ ਦਾ ਕੰਮ ਕਰਦੀ ਸੀ। ਉਸ ਜਾਤੀ ਦੇ ਇਕ ਵਿਅਕਤੀ ਦਾ ਨਾਂ ਗੰਧਰਵ ਸੀ। ਗੰਧਰਵ ਇੰਦਰ ਦੇਵਤੇ ਦੀ ਸਭਾ ਵਿਚ ਗਾਉਂਦਾ ਹੁੰਦਾ ਸੀ। ਇੰਦਰ ਦੇਵਤੇ ਦੀ ਸਭਾ ਵਿਚ ਨਾਚੀਆਂ ਨੂੰ ਅਪੱਛਰਾਂ ਕਹਿੰਦੇ ਹਨ। ਗੰਧਰਵ ਨੇ ਆਪਣੀ ਪਸੰਦ ਦੀ ਅਪੱਛਰਾ ਨਾਲ ਵਿਆਹ ਕਰਾਇਆ ਸੀ। ਇਸ ਲਈ ਗੰਧਰਵ ਦੇ ਉਸ ਵਿਆਹ ਨੂੰ ਗੰਧਰਵ ਵਿਆਹ ਕਿਹਾ ਗਿਆ ਸੀ। ਹੁਣ ਮੁੰਡਾ ਅਤੇ ਕੁੜੀ ਜੋ ਆਪਣੀ ਇੱਛਾ ਨਾਲ ਵਿਆਹ ਕਰਦੇ ਹਨ, ਉਸ ਵਿਆਹ ਨੂੰ ਵੀ ਗੰਧਰਵ ਵਿਆਹ ਕਿਹਾ ਜਾਂਦਾ ਹੈ। ਪਿਆਰ ਵਿਆਹ ਵੀ ਕਿਹਾ ਜਾਂਦਾ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.