ਮੇਰੇ ਖਿਆਲ ਵਿਚ ਸਣ ਤੋਂ ਭਾਵ Jute (Corchorus olitorius) ਹੈ। ਇਸ ਲਈ ਅਲਸੀ ਜਿਸ ਬਾਰੇ ਇਹ ਲੇਖ ਹੈ ਭਾਵ flax fibre or flax seed ਇਸ ਦਾ ਨਾਂ ਅਲਸੀ ਹੀ ਰਹਿਣ ਦਿੱਤਾ ਜਾਵੇ ਤੇ ਸਣ ਭਾਵ Corchorus olitorius ਦਾ ਅਲੱਗ ਲੇਖ ਬਨਾਇਆ ਜਾਵੇ ਤਾਂ ਠੀਕ ਰਹੇਗਾ।--Guglani (ਗੱਲ-ਬਾਤ) ੧੪:੧੨, ੨੯ ਜੁਲਾਈ ੨੦੧੪ (UTC)

ਮੈਨੂੰ ਮੁਆਫ਼ ਕਰੋ ਮੈਂ ਇਸ ਬਾਰੇ ਇੰਨਾ ਜਾਣਦਾ ਨਹੀਂ ਪਰ ਪੰਜਾਬੀ ਯੂਨੀ. ਦੀ ਸਾਈਟ ਮੁਤਾਬਕ flax ਨੂੰ ਸਣ ਲਿਖਿਆ ਹੈ ਤੇ linseed ਨੂੰ ਅਲਸੀ ਤੇ ਇੱਕ ਹੋਰ ਸ਼ਬਦ ਪਟਸਨ ਵੀ ਵਰਤਿਆ ਗਿਆ ਹੈ। ਕੀ ਤੁਸੀਂ ਇਹਨਾਂ ਸਾਰਿਆਂ 'ਚ ਫ਼ਰਕ ਦੱਸ ਸਕਦੇ ਹੋ? ਤਦ ਤੱਕ ਮੈਂ ਸਿਰਲੇਖ ਵਾਪਸ ਅਲਸੀ 'ਤੇ ਕਰ ਦਿੰਦਾ ਹਾਂ। --ਬਬਨਦੀਪ ੧੪:੨੭, ੨੯ ਜੁਲਾਈ ੨੦੧੪ (UTC)
ਮਹਾਨਕੋਸ਼ ਵਿਚ ਸਣ ਨੂੰ Crotalaria juncea ਲਿਖਿਆ ਹੈ ਜੋ ਵਧੇਰੇ ਠੀਕ ਹੈ। ਇਸ ਲਈ ਸਿਰਲੇਖ ਬਦਲ ਦਿਓ ਤੇ ਸਣ ਤੇ ਵੱਖਰਾ ਲੇਖ ਬਣਾਓ!

ਸੰ. सन् ਵ੍ਯ- ਸਾਥ. ਸੰਗ. ਸਮੇਤ. ਸਹਿਤ। ੨. ਸੰ. शण ਸ਼ਣ. ਸੰਗ੍ਯਾ- ਸਣੀ, ਜਿਸ ਦੇ ਰੱਸੇ ਵੱਟੀਦੇ ਹਨ. L. Crotolaria Juncea. ਇਹ ਸਾਉਣੀ ਦੀ ਫਸਲ ਵਿੱਚ ਹੁੰਦੀ ਹੈ. ਸਣ ਨੂੰ ਕੱਟਕੇ ਪਾਣੀ ਵਿੱਚ ਦੱਬ ਦਿੰਦੇ ਹਨ, ਐਸਾ ਕਰਨ ਨਾਲ ਇਸ ਦਾ ਛਿਲਕਾ ਕਾਨੇ ਤੋਂ ਅਲਗ ਹੋ ਜਾਂਦਾ ਹੈ. सं. सन् व्य- साथ. संग. समेत. सहित। २. सं. शण शण. संग्या- सणी, जिस दे रॱसे वॱटीदे हन. L. Crotolaria Juncea. इह साउणी दी फसल विॱच हुंदी है. सण नूं कॱटके पाणी विॱच दॱब दिंदे हन, ऐसा करन नाल इस दा छिलका काने तों अलग हो जांदा है.--Guglani (ਗੱਲ-ਬਾਤ) ੧੫:੨੩, ੨੯ ਜੁਲਾਈ ੨੦੧੪ (UTC)

ਅਲਸੀ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ
"ਅਲਸੀ" ਸਫ਼ੇ ਉੱਤੇ ਵਾਪਸ ਜਾਓ।