ਕਛਹਿਰਾ

ਸੋਧੋ

ਕਛਹਿਰਾ :- ਇਹ ਚੰਗੇ ਆਚਰਣ ( Character ) ਦਾ ਪ੍ਰਤੀਕ ਹੈ ਇਸ ਦੀ ਬਣਤਰ ਵਿਸ਼ੇਸ਼ ਕਰਕੇ ਵਖਰੀ ਕਿਸਮ ( ਰੇਬਦਾਰ ) ਦੀ ਹੁੰਦੀ ਹੈ | ਪੰਜਾਂ ਕਕਾਰਾਂ ਵਿਚੋਂ ਇਹ ਕਕਾਰ " ਕਛਹਿਰਾ " ਇਕ ਸਿੰਘ ਨੂੰ ਬਾਰ ਬਾਰ ਇਹ ਯਾਦ ਕਰਵਾਉਂਦਾ ਹੈ ਕਿ ਸਿੱਖ ਆਚਰਣ ( Character ) ਦਾ ਚੰਗਾ ਹੋਣਾ ਚਾਹੀਦਾ ਹੈ |

ਨਿਸ਼ਾਨਿ ਸਿਖੀ ਈ ਪੰਜ ਹਰਫਿ ਕਾਫ਼ | ਹਰਗਿਜ਼ ਨ ਬਾਸ਼ਦ ਅਜ਼ੀਂ ਪੰਜ ਮੁਆਫ਼ | ਕੜਾ ਕਰਦੋ ਕੱਛ ਕੰਘਾ ਬਿਦਾਂ | ਬਿਨਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ|

ਅੱਜ ਦੇ ੨੧ ਵੀ : ਸਦੀ ਦੇ ਕਾਮਿੱਤ ਮਹੋਲ ਵਿਚ ਆਪਨੇ ਜਤ ਸੱਤ ਵਿਚ ਪਕਾ ਰਹਿਣਾ ਬਹੁਤ ਹੀ ਕਠਿਨ ਕੰਮ ਹੈ | ਜਿਥੇ ਅਜੋਕੇ ਸਮੇ ਵਿੱਚ ਅਸ਼ਲੀਲਤਾ ਡਾ ਪਾਣੀ ਨੱਕ ਤੋਂ ਉਪਰ ਲੰਗਿਆ ਜਾਂਦਾ ਹੈ ਉਹਥੇ ਟੀਵੀ , ਆਦਿ ਪਰਕਾਰ ਦੀਆਂ ਚੀਜਾ ਸਾਡੇ ਅੱਜ ਦੇ ਬਚਿਆਂ ਵਿੱਚ ਘਰ ਕਰੀ ਜਾ ਰਹੇ ਹਨ | ਜਿਵੇ ਕੇ ਗੁਰਬਾਣੀ ਆਖਦੀ ਹੈ :- " ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ || " ਅੰਗ ( ੨੭੪ )

ਇਹਨਾ ਅਖਾਂ ਨਾਲ ਪਰਾਈ ਇਸਤਰੀ ਦਾ ਰੂਪ ਨਹੀ ਤਕਨਾ | ਭਾਵ ਮਾੜੀ ਨਿਗਾ ਨਾਲ ਨਹੀ ਦੇਖਣਾ ਪੰਜਵੇ ਪਾਤਸ਼ਾਹ ਜੀ ਡਾ ਇਹ ਸ਼ਬਦ ਜੋ ਆਪਾ ਸੁਖਮਨੀ ਸਾਹਿਬ ਵਿੱਚ ਪੜਦੇ ਹਾਂ | ਸਾਨੂੰ ਜੋ ਉਪਦੇਸ਼ ਦਿੰਦਾਂ ਹੈ ਆਉ ਆਪਾ ਵਿਚਾਰੀਏ _

ਭਾਈ ਗੁਰਦਾਸ ਜੀ ਵੀ ਸਾਨੂੰ ਇਸ ਬਾਬਤ ਆਖਦੇ ਹਨ :-

"ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।" Having one women as wife he (the Sikh) is a celebate and considers any other's wife as his daughter or a sister.

ਹੁਣ ਅਗਰ ਆਪਾ ਅੱਜ ਦੇ ਸਮੇ ਦੇ ਉਹਨਾ ਗੀਤਾਂ ਵੱਲ ਝਾਤੀ ਮਾਰੀਏ ਜੋ ਸਾਡੇ ਬਚਿਆਂ ਨੂੰ ਅਸ਼ਲੀਲਤਾ ਵਲ ਲੈ ਤੁਰੇ ਜਾਂਦੇ ਹਨ ਅਤੇ ਅਤੇ ਸਾਨੂੰ ਜਿਥੇ ਸਾਡੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਦੂਰ ਲੈ ਜਾ ਰਹੇ ਹਨ | ਉਹਥੇ ਸਾਡੇ ਸਿਧਾਂਤਾਂ ( ਸਿਖ ਮਰਿਆਦਾ ) ਨੂੰ ਖਤਮ ਕਰਦਿਆਂ ਭੋਲੇ ਭਾਲੇ ਬਚਿਆਂ ਨੂੰ ਗੁਮਰਾਹ ਕਰ ਰਹੇ ਹਨ | ਪੰਜਾਬ ਦੇ ਬਚਿਆਂ ਨੂੰ ਪੰਜਾਬ ਦੇ ਹੀ ਪਿੰਡਾ ਵਿਚ ਵਸਣ ਵਾਲੇ ਉਹਨਾ ਗੀਤਕਾਰਾਂ ਨੇ ਆਪਨੇ ਗੀਤਾਂ ਰਾਹੀ ਜੋ ਦਾਰੂ ਪੀਣ ਨੂੰ ਪ੍ਰੇਰਿਤ ਕਰਦੇ ਹਨ , ਜੋ ਆਸ਼ਕੀ ਕਰਨ ਨੂੰ ਪ੍ਰੇਰਿਤ ਕਰਦੇ , ਜੋ ਬਦਮਾਸ਼ੀ ਕਰਨ ਨੂੰ ਪ੍ਰੇਰਿਤ ਕਰਦੇ ਹਨ ਆਦਿ ਅਤੇ "ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।" ਵਰਗੇ ਵਡਮੁਲੇ ਉਪਦੇਸ਼ਾਂ ਨੂੰ ਭੁਲ ਕੇ ਝੂਠੀਆਂ ਗਲਾਂ ਵਿਚ ਪਾ ਕੇ ਗੁਮਰਾਹ ਕੀਤਾ ਅਤੇ ਲਗਾਤਾਰ ਕਰ ਰਹੇ ਹਨ |

"ਕਛਹਿਰਾ" ਸਫ਼ੇ ਉੱਤੇ ਵਾਪਸ ਜਾਓ।