ਗੱਲ-ਬਾਤ:ਕਨਫ਼ਿਊਸ਼ੀਅਸ
ਇਹ ਕਨਫ਼ਿਊਸ਼ੀਅਸ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਲਫ਼ਜ਼
ਸੋਧੋਫਲਸਫ਼ਾਕਾਰ ਪੰਜਾਬੀ ਵਿੱਚ ਪ੍ਰਚਲਿਤ ਲਫਜ਼ ਨਹੀਂ । ਇਸ ਦੀ ਥਾਂ ਫਿਲਾਸਫਰ ਠੀਕ ਰਹੇਗਾ।--Charan Gill (ਗੱਲ-ਬਾਤ) ੧੭:੦੧, ੨੫ ਅਕਤੂਬਰ ੨੦੧੨ (UTC)
- ਫ਼ਿਲਾਸਫ਼ਰ ਤਾਂ ਅੰਗਰੇਜ਼ੀ ਦਾ ਹੀ ਹੋਇਆ ਨਾ ਜੀ। ਮੇਰੇ ਖ਼ਿਆਲ ’ਚ ਸਹੀ ਪੰਜਾਬੀ ਲਫ਼ਜ਼ "ਫ਼ਲਸਫ਼ੀ" ਹੈ। ਅਤੇ ਹਾਂ ਇਸਦੇ ਦੋਵੇਂ "ਫ" ਦੇ ਪੈਰੀਂ ਬਿੰਦੀ ਲੱਗਦੀ ਹੈ, ਅੰਗਰੇਜ਼ੀ ਵਾਲ਼ੇ ਦੇ ਵੀ ਮੇਰਾ ਖ਼ਿਆਲ। ਹਾਂ "ਫਲਸਫ਼ਾਕਾਰ" ਯਕੀਨਨ ਹੀ ਗ਼ਲਤ ਹੈ। ਵੇਖੋ ਦੂਜੇ ਕੀ ਆਖਦੇ ਨੇ! ਧੰਨਵਾਦ। --tari buttar [ਗੱਲ-ਬਾਤ] ੧੭:੨੦, ੨੫ ਅਕਤੂਬਰ ੨੦੧੨ (UTC)
- ਜਦੋਂ ਕਿਸੇ ਹੋਰ ਬੋਲੀ ਦਾ ਕੋਈ ਸ਼ਬਦ ਦੂਜੀ ਬੋਲੀ ਵਿੱਚ ਹੂਬਹੂ ਪ੍ਰਚਲਿਤ ਹੋ ਜਾਵੇ ਤਾਂ ਉਹ ਉਸ ਬੋਲੀ ਦੁਆਰਾ ਅਪਣਾ ਲਿਆ ਗਿਆ ਤਤਸਮ ਸ਼ਬਦ ਕਹਾਉਂਦਾ ਹੈ । ਇਸ ਲਈ ਫਿਲਾਸਫਰ ਨੂੰ ਪੰਜਾਬੀ ਸ਼ਬਦ ਮੰਨਣ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਫ਼ਲਸਫ਼ੀ ਤਾਂ ਕਦੇ ਹੀ ਦੇਖਣ ਨੂੰ ਮਿਲਦਾ ਹੈ । ਸਭ ਤੋਂ ਵਧ ਫਿਲਾਸਫਰ ਤੇ ਉਸ ਤੋਂ ਬਾਅਦ ਫ਼ਿਲਾਸਫ਼ਰ ਵਰਤਿਆ ਜਾ ਰਿਹਾ। ਤੁਹਾਡੀ ਗੱਲ ਠੀਕ ਹੈ ਕਿ ਦੂਜੇ ਵੀ ਕੁਝ ਕਹਿਣ। --Charan Gill (ਗੱਲ-ਬਾਤ) ੧੭:੩੮, ੨੫ ਅਕਤੂਬਰ ੨੦੧੨ (UTC)