ਗੱਲ-ਬਾਤ:ਤਾਇਪਿੰਙ ਬਗ਼ਾਵਤ

ਹਿੱਜੇ ਸੋਧੋ

੧. ਚੀਨੀ -ing ਦਾ ਉਚਾਰਨ velar nasal [1] ਬਣਦਾ ਹੈ ਜੋ ਪੰਜਾਬੀ ਵਿੱਚ ਙ ਹੁੰਦਾ ਹੈ। ੨. ਪ੍ਰਚੱਲਤਾ: ਇੰਟਰਨੈੱਟ ਨਤੀਜੇ ਦੋਹਾਂ ਦੇ ਨਾਮਾਤਰ ਹਨ। ਕਿਉਂਕਿ ਪੰਜਾਬੀ ਵਿੱਚ "ਙ" ਪ੍ਰਚੱਲਤ ਨਹੀਂ ਤਾਂ ਇਹ ਮਤਲਬ ਨਹੀਂ ਕਿ ਇਹ ਵਰਨਮਾਲਾ ਤੋਂ ਹੀ ਬਾਹਰ ਹੋ ਗਿਆ। ਇਹ ਖ਼ਾਸ ਧੁਨੀਆਂ ਨੂੰ ਦੱਸਣ ਵਾਸਤੇ ਇਸ ਵਰਨਮਾਲਾ ਦਾ ਹਿੱਸਾ ਅਤੇ ਜਦੋਂ ਉਹ ਖ਼ਾਸ ਧੁਨੀਆਂ ਆਉਂਦੀਆਂ ਹਨ ਤਾਂ ਇਹਨੂੰ ਵਰਤਣ ਵਿੱਚ ਗੁਰੇਜ਼ ਕਾਹਦਾ? ਨਾਲੇ ਰੀਡਿਰੈਕਟ ਤਾਂ ਵੈਸੇ ਵੀ ਬਣਾ ਹੀ ਦਿੱਤਾ ਗਿਆ ਹੈ। ਧੰਨਵਾਦ --ਬਬਨਦੀਪ ੧੩:੧੭, ੨੮ ਜੁਲਾਈ ੨੦੧੪ (UTC)

ਇਹਨਾਂ ਧੁਨੀਆਂ ਦੀ ਪ੍ਰਚੱਲਤਾ ਨਾ ਹੋਣੀ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਇਹਨਾਂ ਮਸਲਿਆਂ ਉੱਤੇ ਪੰਜਾਬੀ ਵਿਦਵਾਨਾਂ ਡੂੰਘੀ ਗੱਲ-ਬਾਤ ਕਰਕੇ ਹੀ ਹੱਲ ਕੀਤਾ ਜਾ ਸਕਦਾ ਹੈ, ਪਰ ਹਾਲ ਦੀ ਘੜੀ ਜੋ ਪ੍ਰਚੱਲਤ ਹੈ ਉਸ ਨੂੰ ਹੀ ਰੱਖਿਆ ਜਾਵੇ। ਕਿਰਪਾ ਕਰਕੇ ਆਪਣੇ ਆਪ ਹੀ ਇੰਨੇ ਵੱਡੇ ਫੈਸਲੇ ਨਾ ਲਵੋ। ਵੈਸੇ ਵੀ ਟਿੱਪੀ ਅਤੇ ਙ ਦੋਨੋਂ ਇਕੱਠੇ ਕਿਵੇਂ ਆ ਸਕਦੇ ਹਨ। ਨਾਸਿਕਤਾ ਤਾਂ ਙ ਦੇ ਵਿੱਚ ਹੀ ਹੈ। ਪੰਜਾਬੀ ਬੰਦਾ ਪਿੰਙ ਦਾ ਉਚਾਰਨ ਨਹੀਂ ਕਰ ਸਕਦਾ, ਇਸ ਲਈ ਪਿੰਗ ਹੀ ਚਾਹੀਦਾ ਹੈ। ਖਾਸ ਧੁਨੀਆਂ ਤਾਂ ਹੋਰ ਵੀ ਬਹੁਤ ਆਉਂਦੀਆਂ ਹਨ ਪਰ ਆਪਾਂ ਪੰਜਾਬੀ ਬੁਲਾਰੇ ਦੇ ਅਨੁਸਾਰ ਉਸਨੂੰ ਉਚਿਤ ਰੂਪ ਵਿੱਚ ਵਿਅਕਤ ਕਰਨਾ ਹੈ। ਉਧਾਰਨ ਦੇ ਤੌਰ ਉੱਤੇ ਫਰਾਂਸੀਸੀ ਨਾਂ Jean ਵਿੱਚ J ਦਾ ਉਚਾਰਨ ਪੰਜਾਬੀ ਵਿੱਚ ਨਹੀਂ ਹੁੰਦਾ, ਨਾਂ ਤਾਂ ਇਹ ਜ ਅਤੇ ਨਾ ਹੀ ਯ, ਫਿਰ ਤਾਂ ਉੱਥੇ ਵੀ ਕੁਝ ਨਵਾਂ ਪ੍ਰਚੱਲਤ ਕੀਤਾ ਜਾ ਸਕਦਾ ਹੈ, ਜਿਵੇਂ ਯ ਦੇ ਪੈਰ ਬਿੰਦੀ। "ਙ" ਪ੍ਰਚੱਲਤ ਨਹੀਂ ਹੈ ਇਸਦਾ ਮਤਲਬ ਇਹ ਹੈ ਕਿ ਇਸਨੂੰ ਸਿਰਫ ਨਾਂ ਦੇ ਤੌਰ ਉੱਤੇ ਹੀ ਵਰਨਮਾਲਾ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਅੱਜ ਦੀ ਤਰੀਕ ਵਿੱਚ ਇਸਦੀ ਕੋਈ ਸਾਰਥਿਕਤਾ ਨਹੀਂ ਹੈ। ਪੰਜਾਬੀ ਵਿਕੀ ਉੱਤੇ ਹਲੇ ਇਸ ਤਰ੍ਹਾਂ ਦੇ ਮਸਲਿਆਂ ਉੱਤੇ ਬਹਿਸ ਨਹੀਂ ਹੋਣੀ ਚਾਹੀਦੀ ਅਤੇ ਜੋ ਪ੍ਰਚੱਲਤ ਹੈ ਉਸਨੂੰ ਹੀ ਧਿਆਨ ਵਿੱਚ ਰੱਖਿਆ ਜਾਵੇ।--Satdeep gill (ਗੱਲ-ਬਾਤ) ੧੩:੫੩, ੨੮ ਜੁਲਾਈ ੨੦੧੪ (UTC)
ਤੁਸੀਂ ਕਾਫ਼ੀ ਵਧੀਆ ਦਲੀਲਾਂ ਦੇ ਰਹੇ ਸੀ ਪਰ ਜਦੋਂ ਫ਼ਰਾਂਸੀਸੀ "J" ਦੀ ਗੱਲ ਸ਼ੁਰੂ ਕੀਤੀ ਤਾਂ ਇਹ ਗੱਲ ਪੁੱਠੀ ਪੈ ਗਈ। ਫ਼ਰਾਂਸੀਸੀ J ਇਸ ਕਰਕੇ ਨਹੀਂ ਲਿਖ ਸਕਦੇ ਕਿਉਂਕਿ ਇਹਨੂੰ ਦੱਸਣ ਵਾਲਾ ਕੋਈ ਅੱਖਰ ਪੰਜਾਬੀ 'ਚ ਹੈ ਹੀ ਨਹੀਂ। ਚੀਨੀ -ng ਇਸ ਕਰਕੇ ਲਿਖ ਸਕਦੇ ਹਾਂ ਕਿਉਂਕਿ "ਙ" ਪੈਂਤੀ ਵਿੱਚ ਮੌਜੂਦ ਹੈ। ਦੂਜੀ ਗੱਲ ਪ੍ਰਚੱਲਤਾ ਦੀ ਤਾਂ ਪੰਜਾਬੀਪੀਡੀਆ (ਤੁਹਾਡੇ ਆਪਣੇ ਅਦਾਰੇ ਦਾ ਉਪਰਾਲਾ) "ਵਾਂਙੂ" ਅਤੇ "ਵੰਙਾਂ" ਦੋਹੇਂ ਵਰਤਦਾ ਹੈ (ਕੜੀ: [2])!! ਕਿ ਜਾਂ ਫੇਰ ਤੁਹਾਡਾ ਕਹਿਣਾ ਹੈ ਕਿ ਇਸ ਪ੍ਰੋਜੈਕਟਾਂ ਨੂੰ ਵਿਦਵਾਨਾਂ ਨੇ ਤਿਆਰ ਨੀ ਕੀਤਾ? ਜੇਕਰ ਟਿੱਪੀ ਤੇ ਨਾਸਿਕ ਇੱਕੋ ਸਮੇਂ ਨਹੀਂ ਆ ਸਕਦੇ ਤਾਂ "ਕਾਨੂੰਨ" ਵੀ ਗਲਤ ਹੋਇਆ ਫੇਰ?? ਤੇ ਮੁੱਕਦੀ ਗੱਲ ਆਮ ਪੰਜਾਬੀ ਬੁਲਾਰੇ ਦੀ; ਜੇਕਰ ਆਮ ਬੁਲਾਰੇ ਵਾਸਤੇ ਲਿਖਣਾ ਹੁੰਦਾ ਤਾਂ ਮੇਰੇ ਲਿਖੇ ਇਸ ਪੈਰੇ 'ਚੋਂ ਅੱਧੀਆਂ ਮਾਤਰਾਵਾਂ, ਲਗਾਂ, ਟਿੱਪੀਆਂ, ਬਿੰਦੀਆਂ ਗਾਇਬ ਹੋਣੀਆਂ ਸਨ। ਇਹ ਪ੍ਰੋਜੈਕਟ ਇੱਕ ਵਿਸ਼ਵ-ਪੱਧਰੀ ਮਿਆਰੀ ਗਿਆਨਕੋਸ਼ ਹੈ ਜੋ ਫ਼ੇਸਬੁੱਕ ਵਰਗੀਆਂ ਸਾਈਟਾਂ 'ਤੇ ਚੱਲਦੀ ਗੈਰ-ਮਿਆਰੀ ਪੰਜਾਬੀ ਭਾਸ਼ਾ ਵਾਸਤੇ ਨਹੀਂ ਉਲੀਕਿਆ ਗਿਆ ਸਗੋਂ ਜਾਣਕਾਰੀ ਦੇ ਨਫ਼ੀਸੀ ਅਤੇ ਮਿਆਰ-ਉਠਾਊ ਕਾਰਨਾਂ ਕਰਕੇ ਹੋਂਦ 'ਚ ਆਇਆ ਹੈ। ਇਸੇ ਕਰਕੇ ਤਾਂ ਅੰਗਰੇਜ਼ੀ ਵਿਕੀ 'ਤੇ ਵੀ ਵੇਖੋਂਗੇ ਤਾਂ ਅਜਿਹੇ ਬਹੁਤ ਮਸਲੇ ਹਨ ਜਿੱਥੇ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਸਾਰੇ ਆਮ ਬੋਲੀ 'ਚ ਇਹੋ ਬੋਲਦੇ ਹਾਂ ਪਰ ਸੂਝਵਾਨਾਂ ਦਾ ਕਹਿਣਾ ਹੁੰਦਾ ਹੈ ਕਿ ਚਾਹੇ ਸਾਰੀ ਦੁਨੀਆਂ ਇਹ ਬੋਲਦੀ ਹੈ ਪਰ ਭਾਸ਼ਾ ਦੇ ਧੁਨੀ-ਵਿਗਿਆਨ ਅਤੇ ਵਿਆਕਰਨ ਮੁਤਾਬਕ ਜੋ ਠੀਕ ਹੈ ਉਹੀ ਕਬੂਲਿਆ ਜਾਵੇਗਾ। ਧੰਨਵਾਦ --ਬਬਨਦੀਪ ੧੪:੨੬, ੨੮ ਜੁਲਾਈ ੨੦੧੪ (UTC)
ਜਿਥੋਂ ਤੱਕ ਮੈਨੂੰ ਪਤਾ ਹੈ, ਪੰਜਾਬੀਪੀਡੀਆ ਵਿੱਚ ਹਲੇ ਤੱਕ ਪੁਰਾਣੀਆਂ ਕਿਤਾਬਾਂ ਹੀ ਅਪਲੋਡ ਕੀਤੀਆਂ ਗਈਆਂ ਹਨ। ਇਸ ਲਈ ਹੋ ਸਕਦਾ ਹੈ ਤਾਂ ਕਰਕੇ ਉਥੇ ਇਹ ਧੁਨੀ ਮੌਜੂਦ ਹੋਵੇ, ਪਰ ਅੱਜ ਦੀ ਤਰੀਕ ਵਿੱਚ ਇਹ ਧੁਨੀ ਨਹੀਂ ਵਰਤੀ ਜਾਂਦੀ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅੱਜ ਵੰਗਾਂ ਹੀ ਲਿੱਖਿਆ ਜਾਂਦਾ ਹੈ ਕਿਉਂਕਿ ਹੁਣ ਇਹ ਧੁਨੀਆਂ ਪੰਜਾਬੀ ਵਿੱਚ ਬੋਲੀਆਂ ਹੀ ਨਹੀਂ ਜਾਂਦੀਆਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਕੋਸ਼ ਇਸ ਤਰ੍ਹਾਂ ਬਣਾਉਣਾ ਹੈ ਕਿ ਕੋਈ ਪੰਜਾਬੀ ਇਹਨੂੰ ਸਮਝ ਨਾ ਸਕੇ ਤਾਂ ਇਹ ਠੀਕ ਹੋਵੇਗਾ। ਤੁਸੀਂ ਇਹ ਦੱਸ ਦਵੋ ਕਿ ਤਾਇਪਿੰਙ ਨੂੰ ਕਿਸ ਤਰ੍ਹਾਂ ਉਚਾਰਿਆ ਜਾਵੇਗਾ ਕਿ ਇਹ ਤਾਇਪਿੰਗ ਨਾਲੋਂ ਵੱਖ ਹੋਵੇਗਾ ? ਇੱਕ ਪੰਜਾਬੀ ਬੁਲਾਰਾ ਇਸਨੂੰ ਨਹੀਂ ਬੋਲ ਸਕਦਾ। ਇਹ ਤਰੀਕਾ ਚੀਜ਼ਾਂ ਨੂੰ ਉਲਝਾਉਣ ਵਾਲਾ ਹੈ। ਮੇਰੇ ਅਨੁਸਾਰ ਹਾਲ ਦੀ ਘੜੀ ਜੋ ਪ੍ਰਚੱਲਤ ਹੈ ਉਸ ਵਲ ਧਿਆਨ ਦਿੱਤਾ ਜਾਵੇ। ਇਸ ਬਾਰੇ ਭਾਈਚਾਰੇ ਦੇ ਵਿਸ਼ਾਲ ਹੋਣ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਫਿਰ ਹੀ ਕੁਝ ਕਰਨਾ ਚਾਹੀਦਾ ਹੈ। "ਙ" ਦਾ ਪੈਂਤੀ ਵਿੱਚ ਮੌਜੂਦ ਹੋਣ ਜਾਂ ਨਾ ਹੋਣ ਨਾਲ ਅੱਜ ਦੀ ਤਰੀਕ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਇਹ ਕ ਦੇ ਪੈਰ ਬਿੰਦੀ ਪਾਉਣ ਦੀ ਤਰ੍ਹਾਂ ਹੀ ਹੋਵੇਗਾ। ਜਦ ਕੋਈ ਬੁਲਾਰਾ ਇਸਦਾ ਉਚਾਰਨ ਹੀ ਨਹੀਂ ਕਰ ਸਕਦਾ ਤਾਂ ਇਸ ਧੁਨੀ ਨੂੰ ਵਰਤਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੋਈ ਵੀ ਲਿਪੀ ਉਚਾਰਨ ਨੂੰ ਲਿਖਤੀ ਰੂਪ ਵਿੱਚ ਦਰਸਾਉਣ ਲਈ ਹੀ ਹੁੰਦੀ ਹੈ। ਇਸ ਲਈ ਇਸਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕੀਤੀ ਜਾਣੀ ਚਾਹੀਦੀ ਹੈ। --Satdeep gill (ਗੱਲ-ਬਾਤ) ੧੪:੫੦, ੨੮ ਜੁਲਾਈ ੨੦੧੪ (UTC)
ਪੰਜਾਬੀਪੀਡੀਆ ਵਿੱਚ ਵੰਗਾਂ ਪਾਕੇ ਦੇਖੋ ਵੰਙਾਂ ਨਾਲੋਂ ਜਾਦਾ ਪੇਜ ਖੁੱਲਦੇ ਹਨ।1 --Satdeep gill (ਗੱਲ-ਬਾਤ) ੧੪:੫੭, ੨੮ ਜੁਲਾਈ ੨੦੧੪ (UTC)
ਮਿਹਰਬਾਨੀ ਕਰਕੇ ਆਮ ਪੰਜਾਬੀ ਬੁਲਾਰਿਆਂ ਦਾ ਵਾਸਤਾ ਨਾ ਪਾਓ। ਆਮ ਪੰਜਾਬੀ ਬੁਲਾਰਾ ਆਪਣੀ ਆਮ ਜਿਹੀ ਜ਼ਿੰਦਗੀ 'ਚ ਕਦੇ "ਪ੍ਰਕਾਸ਼ ਸੰਸਲੇਸ਼ਣ", "ਵਰਣ ਵਿਖੇਪਣ" ਵਰਗੇ ਭਾਰੂ ਅਤੇ ਜੁਝਾਰੂ ਸ਼ਬਦ ਨਹੀਂ ਵਰਤਦਾ। ਮੇਰੇ ਵਰਗੇ ਦੀ ਜੀਭ ਨੂੰ ਵੀ ਅਜਿਹੇ ਸ਼ਬਦ ਉਚਾਰਦਿਆਂ ਭਾਜੜਾਂ ਪੈ ਜਾਂਦੀਆਂ ਹਨ। ਆਮ ਪੰਜਾਬੀ ਬੁਲਾਰਾ ਯੁੱਧ ਨੂੰ ਪਹਿਲਾਂ ਤਾਂ ਬੋਲਦਾ ਹੀ ਨਹੀਂ ਜੇਕਰ ਬੋਲੇ ਵੀ ਤਾਂ ਜੁੱਧ ਕਹਿੰਦਾ ਹੈ। ਆਮ ਪੰਜਾਬੀ ਬੁਲਾਰਾ ਵਿਸ਼ਵ ਦੀ ਥਾਂ ਦੁਨੀਆਂ/ਜੱਗ ਦੀ ਵਰਤੋਂ ਕਰਦਾ ਹੈ ਪਰ ਕੀ ਕਿਸੇ ਨੇ ਵਿਚਾਰੇ ਦੀ ਲਾਜ ਰੱਖਣ ਲਈ "world organizations" ਵਿੱਚ ਵਿਸ਼ਵ ਦਾ ਖਹਿੜਾ ਛੱਡਿਆ? ਆਮ ਪੰਜਾਬੀ ਬੁਲਾਰਾ "ਭੂਗੋਲ" ਨਹੀਂ ਵਰਤਦਾ। ਇਹਨੂੰ ਤਾਂ ਸਿਰਫ਼ ਖ਼ਾਸ ਭੂਗੋਲ ਪੜ੍ਹਨ ਵਾਲ਼ੇ ਜਾਂ ਭੂਗੋਲ ਦੇ ਰਸੀਏ ਹੀ ਜਾਣਦੇ ਹਨ। ਆਮ ਬੁਲਾਰਾ ਦਰਸ਼ਨ ਨਹੀਂ ਕਹਿੰਦਾ ਫ਼ਲਸਫ਼ਾ ਆਖਦਾ ਹੈ ਜੋ ਪੰਜਾਬੀ ਅਦਬ 'ਚ ਵਧੇਰੇ ਪ੍ਰਚੱਲਤ ਹੈ ਪਰ ਕੀ ਤੁਸੀਂ ਮੈਨੂੰ ਦਰਸ਼ਨ, ਦਾਰਸ਼ਨਿਕ ਵਰਗੇ "ਖ਼ਾਸ ਸ਼ਬਦਾਂ" ਨੂੰ ਫ਼ਲਸਫ਼ਾ ਕਰਨ ਦਿਓਗੇ? ਭੂਗੋਲ ਨੂੰ ਜੁਗਰਾਫ਼ੀਆ?? ਜੇਕਰ ਹਾਂ ਤਾਂ ਬੇਸ਼ੱਕ ਇਹਨੂੰ ਪ੍ਰਚੱਲਤ ਅਤੇ ਆਮ "ਤਾਇਪਿੰਗ" ਤੇ ਕਰ ਦਿਓ ਬਸ਼ਰਤੇ ਅੱਧੇ ਤੋਂ ਵੱਧ "ਖ਼ਾਸ" ਸੰਸਕ੍ਰਿਤ ਸ਼ਬਦਾਂ ਨੂੰ "ਆਮ" ਪੰਜਾਬੀ ਸ਼ਬਦਾਂ 'ਚ ਬਦਲਨਾ ਪਵੇਗਾ। ਆਮ ਪੰਜਾਬੀ ਬੁਲਾਰੇ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਆਪਣੀ ਜ਼ਿੰਦਗੀ 'ਚ ਦੋ ਤਰ੍ਹਾਂ ਦੇ "ਲ" ਬੋਲਦਾ ਹੈ ਇੱਕ ਲ ਤੇ ਦੂਜਾ ਲ਼॥।ਜਦ ਤੱਕ ਨਾ ਦੱਸੋ ਉਹਨੂੰ ਫ਼ਰਕ ਵੀ ਨਹੀਂ ਪਤਾ ਹੁੰਦਾ ਪਰ ਜੇਕਰ ਉਹਨੂੰ ਬੋਲ ਕੇ "ਬਾਲ" (ਬੱਚਾ) ਅਤੇ "ਬਾਲ਼" (ਕੇਸ) ਵਿੱਚ ਫ਼ਰਕ ਦੱਸੋਗੇ ਤਾਂ ਉਹ ਹੈਰਾਨ-ਪਰੇਸ਼ਾਨ ਹੋ ਜਾਂਦਾ ਹੈ। ਪੰਜਾਬੀ ਵਿਕੀ ਉਹਨਾਂ ਆਮ ਬੁਲਾਰਿਆਂ ਲਈ ਨਹੀਂ ਜਿਹਨਾਂ ਨੂੰ ਭਾਸ਼ਾ ਦੀ ਧੁਨਾਤਮਕ 'ਤੇ ਵਿਆਕਰਨਕ ਅਮੀਰੀ ਦਾ ਪਤਾ ਨਹੀਂ ਜਾਂ ਉਹਨੂੰ ਅਣਡਿੱਠਾ ਕਰਦੇ ਹੋਣ; ਇਹ ਵਿਕੀ ਉਹਨਾਂ ਆਮ ਬੁਲਾਰਿਆਂ ਲਈ ਤਿਆਰ ਕੀਤਾ ਜਾ ਰਿਹਾ ਜਿਹਨਾਂ ਨੂੰ ਜਾਂ ਤਾਂ ਬਰੀਕ ਪਹਿਲੂਆਂ ਦਾ ਗਿਆਨ ਹੈ ਜਾਂ ਗਿਆਨ ਲੈਣਾ ਚਾਹੁੰਦੇ ਹਨ, ਕੁਝ ਸਿੱਖਣਾ ਚਾਹੁੰਦੇ ਹਨ ਅਤੇ ਕੁਝ ਸਿਖਾਉਣਾ ਚਾਹੁੰਦੇ ਹਨ ਨਾ ਕਿ ਸਿਰਫ਼ ਆਪਣੇ ਵਿਚਾਰਾਂ ਦੀ ਕੱਟੜਤਾ 'ਤੇ ਡਟੇ ਰਹਿਣਾ। --ਬਬਨਦੀਪ ੧੫:੨੯, ੨੮ ਜੁਲਾਈ ੨੦੧੪ (UTC)
ਬਾਕੀ ਦਲੀਲਾਂ ਨੂੰ ਵੀ ਵਿਚਾਰੋ, ਮੈਂ ਇੱਕੋ ਗੱਲ ਬਾਰ ਬਾਰ ਨਹੀਂ ਕਹੂੰਗਾ। --Satdeep gill (ਗੱਲ-ਬਾਤ) ੦੧:੨੬, ੨੯ ਜੁਲਾਈ ੨੦੧੪ (UTC)
ਵਿਕੀਪੀਡੀਆ ਦੀ commonname ਨੀਤੀ ਦਾ ਮਤਲਬ ਆਮ ਬੁਲਾਰੇ ਦੀ ਭਾਸ਼ਾ ਨਹੀਂ ਹੈ।। ਇਸਲਈ ਆਮ ਬੁਲਾਰਾ (ਆਮ ਜਨਤਾ) ਵਿੱਚ ਨਾਂ ਜਾਉ, ਨਹੀਂ ਤਾਂ ਬਬਨ ਦੇ ਮੁਤਾਬਿਕ ਬਹੁਤ ਕੁਝ ਬਦਲਣਾ ਪਵੇਗਾ। commonname ਨੀਤੀ ਵਿੱਚ ਮੰਨੇ ਹੋਏ ਵਿਦਵਾਨਾਂ, ਪ੍ਰਚੱਲਿਤ ਅਖਬਾਰਾਂ ਆਦਿ ਨੂੰ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮੌਜੂਦਾ ਕੇਸ ਵਿੱਚ ਕੋਈ ਵੀ ਸ਼ਬਦ ਇਨ੍ਹਾ ਜ਼ਿਆਦਾ ਪ੍ਰਚੱਲਿਤ ਨਹੀਂ ਹੈ (ਇੰਟਰਨੈੰਟ ਤੇ) ਕਿ ਆਪਾ ਉਸਦਾ ਇਸਤੇਮਾਲ ਕਰ ਸਕਿਏ। ਇਸਲਈ ਇੱਕ ਤਰੀਕਾ ਇਹ ਹੈ ਕਿ taiping ਦੇ ping (平) ਨੂੰ ਦੇਖ ਸਕਦੇ ਹੋਂ ਕਿ ਉਹ ਕਿਸ ਤਰਾਂ ਵਰਤਿਆਂ ਗਿਆ ਹੈ। ਜੇ ਉਹ ਕਿਸੇ ਦੁਸਰੇ ਪ੍ਰਚੱਲਿਤ ਚੀਨੀ ਸ਼ਬਦਾਂ ਦਾ ਹਿਸਾ ਹੋਵੇ ਤਾਂ। --Vigyani (ਗੱਲ-ਬਾਤ) ੦੨:੩੭, ੨੯ ਜੁਲਾਈ ੨੦੧੪ (UTC)
ਬੋਲਣ ਵਿਚ ਵੀ ਅਤੇ ਲਿਖਣ ਵਿਚ ਵੀ ਜਿਹੜੀ ਧੁਨੀ ਪ੍ਰਚਲਿਤ ਨਹੀਂ ਰਹੀ ਉਸਨੂੰ ਬਿਨਾਂ ਕਿਸੇ ਵਿਸ਼ੇਸ਼ ਲੋੜ ਦੇ ਲਿਆਉਣਾ ਉਚਿਤ ਨਹੀਂ ਹੈ। ਫਿਰ ਵੀ ਇਸ ਲਈ ਕਾਹਲੀ ਦੀ ਲੋੜ ਨਹੀਂ ਆਪਾਂ ਭਾਸ਼ਾ ਵਿਗਿਆਨੀਆਂ ਨਾਲ ਵੀ ਸਲਾਹ ਕਰ ਲਈਏ। ਬੇਸ਼ਕ ਉਹ ਵਿੱਕੀ ਤੇ ਨਹੀਂ ਆਉਂਦੇ ਪਰ ਸਾਡੀ ਪਹੁੰਚ ਵਿਚ ਤਾਂ ਹਨ।--Charan Gill (ਗੱਲ-ਬਾਤ) ੦੩:੨੪, ੨੯ ਜੁਲਾਈ ੨੦੧੪ (UTC)
ਮੈਂ ਵਿਗਿਆਨੀ ਜੀ ਨਾਲ਼ ਸਹਿਮਤ ਹਾਂ। ਕੁਝ ਸ਼ਬਦ ਅਜਿਹੇ ਹਨ ਜਿਹਨਾਂ ਨੂੰ ਪੰਜਾਬੀ ਸਾਹਿਤ-ਅਦਬ ਅਤੇ ਖ਼ਬਰਾਂ ਵਿੱਚ ਅਜੇ ਇੰਨੀ ਥਾਂ ਹੀ ਨਹੀਂ ਮਿਲੀ ਕਿ ਉਹ ਪ੍ਰਚੱਲਤ ਜਾਂ ਗ਼ੈਰ-ਪ੍ਰਚੱਲਤ ਹੋ ਸਕਣ। ਅਜਿਹੇ ਸ਼ਬਦਾਂ ਨੂੰ ਪ੍ਰਚੱਲਤ ਕਰਨਾ ਅਤੇ ਪੜ੍ਹਨ ਦੀ ਆਦਤ ਪਾਉਣਾ ਹੀ ਤਾਂ ਵਿਕੀ ਦਾ ਇੱਕ ਪਰੋਖ ਟੀਚਾ ਹੈ। ਇਸੇ ਕਰਕੇ ਤਾਂ ਆਪਾਂ ਸਹੀ ਉਚਾਰਨ ਵੇਖਕੇ "ਆਇਜ਼ਕ ਨਿਊਟਨ" ਕੀਤਾ ਹੈ ਨਹੀਂ ਤਾਂ ਅੰਗਰੇਜ਼ੀ ਹਿੱਜੇ ਪੜ੍ਹ ਕੇ ਜ਼ਿਆਦਾਤਰ ਪੰਜਾਬੀ ਬੋਲਣਗੇ ਕਿ ਇਸ ਬੰਦੇ ਦਾ ਨਾਂ "ਇਸਾਕ ਨਿਊਟਨ" ਹੈ ਅਤੇ ਕੁਝ ਖ਼ਬਰ-ਨਵੀਸ ਵੀ ਇਸੇ ਦੇਖਾਦੇਖੀ 'ਚ ਇਸਾਕ ਵਰਤ ਦਿੰਦੇ ਹਨ ਅਖ਼ਬਾਰਾਂ 'ਚ। ਪਰ ਇਸ ਤੱਥ ਨੂੰ ਨਹੀਂ ਬਦਲਦਾ ਕਿ ਉਸ ਵਿਗਿਆਨੀ ਦਾ ਨਾਂ ਆਇਜ਼ਕ ਹੈ ਬੋਲਣ ਵਿੱਚ। ਜੇਕਰ ਆਪਣੇ ਕੋਲ਼ "ਙ" ਧੁਨੀ ਨੂੰ ਦੱਸਣ ਲਈ ਅੱਖਰ ਨਾ ਹੋਵੇ ਫੇਰ ਤਾਂ ਮੰਨਿਆ ਜਾਵੇ ਕਿ "ਗ" ਵਰਤ ਲਵੋ ਪਰ ਇਹ ਤਾਂ ਚੰਗਾ-ਭਲਾ ਹੈ ਅਤੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ। ਤੇ ਜੇਕਰ ਉਹ ਗਲਤ ਉਚਾਰਨ ਵਾਕਈ ਇੰਨਾ ਪ੍ਰਚੱਲਤ ਹੋ ਗਿਆ ਹੈ ਕਿ ਜਿਵੇਂ ਹੁਣ ਘਰ-ਘਰ ਵਿੱਚ ਉਹਨੂੰ ਸਹੀ "ਔਕਸਫ਼ਡ" ਦੀ ਥਾਂ "ਆਕਸਫ਼ੋਰਡ" ਹੀ ਕਿਹਾ ਜਾਂਦਾ ਹੈ ਫੇਰ ਤੁੱਕ ਬਣਦੀ ਹੈ ਵਿਕੀ ਉੱਤੇ ਵੀ "ਆਕਸਫ਼ੋਰਡ" ਲਿਖਣ ਦੀ। --ਬਬਨਦੀਪ ੦੩:੩੫, ੨੯ ਜੁਲਾਈ ੨੦੧੪ (UTC)

ਹਿੱਜੇ ਜਾਰੀ ਸੋਧੋ

ਮੈਂ ਬਬਨਵਾਲੀਆ ਜੀ ਨਾਲ ਅਤੇ ਵਿਗਿਆਨੀ ਜੀ ਨਾਲ ਵੀ ਕਿਸੇ ਹੱਦ ਤੱਕ ਸਹਿਮਤ ਹਾਂ। ਪਰ ਮਾਫ਼ ਕਰਨਾ ਸਤਦੀਪ ਜੀ ਤੁਸੀਂ ਤਾਂ ਇਹ ਪੱਕਾ ਮਤਾ ਬਣਾ ਚੁੱਕੇ ਓ ਕਿ ਪੰਜਾਬੀ ਓਨੀ ਹੀ ਐ ਜਿੰਨੀ ਤੁਹਾਨੂੰ ਆਉਂਦੀ ਐ ਅਤੇ ਜੋ ਤੁਹਾਡੇ ਤੋਂ ਬਚ ਗਈ ਓਹਦਾ ਹੋਣਾ, ਨਾ ਹੋਣਾ ਇਕ ਬਰਾਬਰ ਹੈ। ਜੇ ਕੋਈ ਬੰਦਾ ਕੋਈ ਧੁਨੀ ਜਾਂ ਅੱਖਰ ਨਹੀਂ ਵਰਤਦਾ ਤਾਂ ਇਹਦਾ ਮਤਲਬ ਹੈ ਉਸਨੂੰ ਪਤਾ ਨਹੀਂ ਜਾਂ ਆਉਂਦੀ ਨਹੀਂ ਪਰ ਇਸਦਾ ਮਤਲਬ ਇਹ ਨਹੀਂ ਕਿ ਅਜਿਹੇ ਬੰਦਿਆਂ ਪਿੱਛੇ ਭਾਸ਼ਾ ਨੂੰ ਹੀ ਉਸ ਅੱਖਰ ਜਾਂ ਧੁਨੀ ਤੋਂ ਹੀਣਾ ਕਰ ਦਿੱਤਾ ਜਾਵੇ। ਅਸੀਂ ਭਾਸ਼ਾ ਨੂੰ ਸਿੱਖਦੇਂ ਹਾਂ ਬਣਾਉਂਦੇ ਨਹੀਂ। ਹਾਂ ਇਕ ਹੋਰ ਗੱਲ ਭਾਸ਼ਾ ਨੂੰ ਅਮੀਰ ਬਣਾਉਣ ਵਾਲ਼ੀ ਇਹ ਹੁੰਦੀ ਐ ਕਿ ਸਾਡੀ ਭਾਸ਼ਾ ਵਿੱਚ ਇਹ ਵਿਦੇਸ਼ੀ ਉਚਾਰਨ ਨਹੀਂ ਅਤੇ ਇਸ ਲਈ ਕੋਈ ਅੱਖਰ ਤਾਂ ਹੋਣਾ ਹੀ ਕੀ ਸੀ। ਓਸ ਵੇਲ਼ੇ ਵੀ ਲੋਕ ਮੌਜੂਦਾ ਅੱਖਰਾਂ ਚ ਤਬਦੀਲੀ ਕਰਕੇ ਉਸ ਉਚਾਰਨ ਨੂੰ ਦਰਸਾਉਣ ਲਈ ਨਵੇਂ ਅੱਖਰ ਬਣਾਉਂਦੇ ਹਨ ਤਾਂ ਕਿ ਭਾਸ਼ਾ ਅਮੀਰ ਹੋਵੇ। ਪਰ ਮਾਫ਼ੀ, ਤੁਸੀਂ ਤਾਂ ਇਸਨੂੰ ਗਰੀਬ ਕਰਨ ਤੇ ਤੁਲੇ ਪਏ ਓ। ਤੇ ਜੇ ਅਸੀਂ ਮਾਂ-ਬੋਲੀ ਨੂੰ ਹੀ ਪੂਰੀ ਤਰ੍ਹਾਂ ਸਿੱਖਣ ਅਤੇ ਬੋਲਣ\ਉਚਾਰਨ ਦੇ ਕਾਬਿਲ ਨਹੀਂ ਤਾਂ ਅੱਗੇ ਕੀ ਰਹਿ ਗਿਆ। ਜੇ ਸਾਡੇ distinct ਧੁਨੀਆਂ ਦਰਸਾਉਂਦੇ ਅੱਖਰ ਕੱਢੇ ਜਾ ਸਕਦੇ ਹਨ ਤਾਂ ਫਿਰ ਦੂਜੀਆਂ ਭਾਸ਼ਾਵਾਂ ਵਿੱਚ ਅਜਿਹੇ ਅੱਖਰ ਆਮ ਹੀ ਨੇ ਜਿਹੜੇ ਸ਼ਬਦਾਂ ਦੇ ਸ਼ੁਰੂ ਜਾਂ ਅਖ਼ੀਰ ਵਿੱਚ ਬੇਕਾਰ ਹੀ ਪਏ ਹੁੰਦੇ ਹਨ, ਉਚਾਰੇ ਨਹੀਂ ਜਾਂਦੇ। ਓਹਨਾਂ ਨੂੰ ਤਾਂ ਫਿਰ ਕੱਢਣਾ ਹੀ ਆਸਾਨ ਹੈ। ਕਿਸੇ ਹੋਰ ਭਾਸ਼ਾ ਦਾ ਉਚਾਰਨ ਜੋ ਤੁਸੀਂ ਜਾਂ ਆਮ ਪੰਜਾਬੀ ਨਹੀਂ ਕਰ ਸਕਦੇ ਉਸਨੂੰ ਕੱਢ ਕੇ ਵਖਾਓ ਉਸ ਭਾਸ਼ਾ ਚੋਂ। ਦੂਜੀਆਂ ਭਾਸ਼ਾਵਾਂ ਦੇ ਉਚਾਰਨ ਜੋ ਸਾਡੀ ਮਾਂ-ਬੋਲੀ ਵਿੱਚ ਨਹੀਂ, ਨੂੰ ਅਸੀਂ ਔਖੇ ਹੋ-ਹੋ ਸਿੱਖਦੇ ਹਾਂ ਅਤੇ ਆਪਣੀ ਭਾਸ਼ਾ ਵਾਰੀ "ਪ੍ਰਚੱਲਿਤ" ਦਾ ਰੌਲਾ ਪਾਉਣ ਲੱਗ ਪੈਂਦੇ ਹਾਂ। ਕਦੇ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਸਰੋਤਾਂ ਨੂੰ ਆਪਣਾ ਆਦਰਸ਼ ਕਹਿ ਕੇ "ਮਿਆਰੀ" ਕਰਾਰ ਦਿੰਦੇ ਓ ਕਦੀ ਓਹਨਾਂ ਤੋਂ ਇਨਕਾਰੀ ਹੁੰਦੇ ਨਜ਼ਰ ਆਉਂਦੇ ਓ ਕਿ ਓਥੇ ਤਾਂ ਅਜੇ ਪੁਰਾਣੀਆਂ ਕਿਤਾਬਾਂ ਅਪਲੋਡ ਹੋਈਆਂ। ਇਕ ਗੱਲ ਕਰਿਆ ਕਰੋ। ਪਰ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਮਨਾਉਣਾ ਕਿਉਂਕਿ ਮੇਰੀ ਕੋਈ ਨਿੱਜੀ ਰੰਜਿਸ਼ ਨਹੀਂ ਤੁਹਾਡੇ ਤੇ। ਅਤੇ ਹਾਂ, ਕੋਈ ਧੁਨੀ ਜਾਂ ਅੱਖਰ ਇਸ ਕਰਕੇ ਨਹੀਂ ਵਰਤੀਦਾ ਕਿ ਓਹ ਪ੍ਰਚੱਲਿਤ ਹੈ, ਵਰਤੀਦਾ ਹੈ ਇਸ ਕਰਕੇ ਪ੍ਰਚੱਲਿਤ ਹੁੰਦਾ ਹੈ। --itar buttar [ਗੱਲ-ਬਾਤ] ੦੫:੨੮, ੨੯ ਜੁਲਾਈ ੨੦੧੪ (UTC)

  1. ਗੱਲਬਾਤ ਦੇ ਦਾਇਰੇ ਨੂੰ ਵਿਅਕਤੀਗੱਤ ਟਿੱਪਣੀਆਂ ਤੋਂ ਬਾਹਰ ਰੱਖ ਕੇ ਮੁੱਖ ਵਿਸ਼ੇ ਤੇ ਕੇਂਦਰਿਤ ਰੱਖਣਾ ਸਭ ਧਿਰਾਂ ਲਈ ਲਾਭਦਾਇਕ ਰਹੇਗਾ।
  2. ਜੇ veral nasal ਅਤੇ ਙ ਅੱਖਰ ਦੀ ਪੰਜਾਬੀ ਵਿੱਚ ਅਮੀਰੀ ਵੱਲ ਧਿਆਨ ਦਿੱਤਾ ਜਾਏ ਤਾਂ ਹੋਰ ਦਲੀਲਾਂ ਦੀ ਗੁੰਜਾਇਸ਼ ਨਹੀਂ ਰਹਿੰਦੀ।ਫਿਰ ਵੀ ਇਹ ਸ਼ਬਦ ਚੀਨੀ ਭਾਸ਼ਾ ਮੂਲ ਦਾ ਹੈ, ਚੀਨੀ ਬੋਲਾਂ ਵਿੱਚ veral nasal ਅਵਾਜ਼ ਦੀ ਭਰਮਾਰ ਹੈ। ਜਿਵੇਂ ਜਿਵੇਂ ਸਾਡੇ ਰਿਸ਼ਤੇ ਚੀਨ ਨਾਲ ਹੋਰ ਵਧਣਗੇ ਜਿਸ ਦੀ ਭਰਪੂਰ ਸੰਭਾਵਨਾ ਹੈ ਸਾਨੂੰ ਙ ਅੱਖਰ ਦੀ ਅਮੀਰੀ ਦਾ ਹੋਰ ਅਹਿਸਾਸ ਹੋਵੇਗਾ ਤੇ ਚੀਨੀ ਮੂਲ ਦੇ ਹੋਰ ਸ਼ਬਦ ਪੰਜਾਬੀ ਵਿਚ ਵਰਤੋਂ ਵਿੱਚ ਆਣਾਗੇ, ਇਸ ਲਈ ਙ ਦੇ ਲੋਪ ਦੀ ਗੱਲ ਛੱਡ ਕੇ ਸਾਨੂੰ ਇਸ ਦੀ ਵਰਤੋਂ ਦੇ ਉਭਾਰ ਵੱਲ ਦੀ ਗੱਲ ਪਕੜਣੀ ਚਾਹੀਦੀ ਹੈ ਤਾਕਿ ਪੰਜਾਬੀ ਬੋਲੀ ਦੀ ਅਮੀਰੀ ਨੂੰ ਬਰਕਰਾਰ ਰੱਖਿਆ ਜਾ ਸਕੇ।ਹੁਣ ਇਸ ਚਰਚਾ ਨੂੰ ਤਾਇਪਿੰਙ ਹਿੱਜਿਆਂ ਦੇ ਸਿੱਟੇ ਤੇ ਪਹੁੰਚਿਆ ਜਾਣ ਕੇ ਅੱਗੋਂ ਬੰਦ ਸਮਝ ਲੈਣਾ ਗਲਤ ਦਿਸ਼ਾ ਵੱਲ ਅੱਗੇ ਜਾਣ ਤੋਂ ਬਹੁਤ ਚੰਗਾ ਰਹੇਗਾ।ਇਹ ਗੱਲ ਮੰਨਣੀ ਕਿ ਙ ਦੀ ਵਰਤੋਂ ਬੋਲਣ ਤੇ ਲਿਖਣ ਵਿਚ ਨਹੀਂ ਰਹੀ ਤੱਥਾਂ ਤੇ ਅਧਾਰਿਤ ਨਹੀਂ ਕਿਉਂਕਿ ਪੰਜਾਬੀ ਦਾ ਕੋਈ ਕਾਇਦਾ ਲੈ ਲਓ ਙ ਅੱਖਰ ਮੌਜੂਦ ਮਿਲੇਗਾ ।--Guglani (ਗੱਲ-ਬਾਤ) ੦੭:੫੫, ੨੯ ਜੁਲਾਈ ੨੦੧੪ (UTC)
ਮੁਆਫ਼ ਕਰਨਾ ਤਾਰੀ ਜੀ, ਜੇਕਰ ਇਸ ਸਮੇਂ ਬਹੁ-ਗਿਣਤੀ ਙ ਦੇ ਹੱਕ ਵਿੱਚ ਹੈ ਤਾਂ ਇਸੇ ਤਰ੍ਹਾਂ ਕਰ ਲਵੋ। ਪਰ ਇਸਦੀ ਵਰਤੋਂ ਜਿਹਨਾਂ ਸ਼ਬਦਾਂ ਵਿੱਚ ਹੁੰਦੀ ਹੁਣ ਉੱਥੇ ਵੀ ਨਹੀਂ ਹੁੰਦੀ। ਬਾਕੀ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਤਰੀਕ ਵਿੱਚ ਕੋਈ ਪੰਜਾਬੀ ਉਚਾਰਨ ਕਰਨ ਸਮੇਂ ਤਾਇਪਿੰਙ ਨੂੰ ਤਾਇਪਿੰਗ ਤੋਂ ਵੱਖ ਕਰ ਸਕਦਾ ਹੈ। ਮੈਂ ਤਾਂ ਹਜੇ ਵਿਦਿਆਰਥੀ ਹੀ ਹਾਂ। ਪਰ ਮੈਨੂੰ ਆਪਣੀ ਦਲੀਲ ਪੇਸ਼ ਕਰਨ ਦਾ ਪੂਰਾ ਪੂਰਾ ਹੱਕ ਹੈ। ਮੇਰੇ ਅਨੁਸਾਰ ਇਸ ਦੀ ਵਰਤੋਂ ਕਰਨ ਦੀ ਕੋਈ ਜਰੂਰਤ ਨਹੀਂ ਹੈ, ਬਾਕੀ ਇਹ ਮਸਲੇ ਪੂਰਾ ਪੰਜਾਬੀ ਭਾਈਚਾਰਾ ਕਰੇਗਾ। ਘੱਟੋ-ਘੱਟ ਪੰਜਾਬੀ ਭਾਸ਼ਾ ਵਿਗਿਆਨੀ ਤਾਂ ਕਰਨਗੇ ਹੀ। ਮੈਂ ਸਿਰਫ ਆਪਣੀ ਮੱਤ ਪੇਸ਼ ਕਰ ਰਿਹਾ ਹਾਂ, ਇਹ ਫੈਸਲਾ ਹਲੇ ਨਹੀਂ ਹੋਣਾ। ਇਹ ਕੁਝ ਵੱਡੇ ਮਸਲੇ ਹਨ। --Satdeep gill (ਗੱਲ-ਬਾਤ) ੧੧:੧੧, ੨੯ ਜੁਲਾਈ ੨੦੧੪ (UTC)
Return to "ਤਾਇਪਿੰਙ ਬਗ਼ਾਵਤ" page.