ਗੱਲ-ਬਾਤ:ਦਿਆਰ-ਏ-ਦਿਲ (ਟੀਵੀ ਡਰਾਮਾ)
ਹਿੱਜੇ
ਸੋਧੋਮਿਹਰਬਾਨੀ ਕਰਕੇ ਸਿਰਫ਼ ਸਿਰਲੇਖ ਬਦਲਣ ਅਤੇ ਸੋਧਾਂ ਪਰਤਾਉਣ ਦੀ ਥਾਂ ਇਹਦਾ ਕਾਰਨ ਸੋਧ-ਸਾਰ ਜਾਂ ਗੱਲਬਾਤ ਸਫ਼ੇ 'ਤੇ ਦਿਉ। ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹਦੇ ਹਿੱਜੇ ਦਯਾਰ ਹਨ, ਨਾ ਕਿ ਦਿਆਰ/ਦੀਆਰ/ਦਇਆਰ? ਆਪਣਾ ਤਰਕ ਜ਼ਾਹਰ ਕਰੋ। @Gaurav Jhammat: --ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੭:੧੦, ੮ ਜੂਨ ੨੦੧੫ (UTC)
- ਇਸਦਾ ਮੂਲ ਨਾਂ ਦਯਾਰ-ਏ-ਦਿਲ ਹੀ ਹੈ ਪਰ ਕਈ ਵੈਬਸਾਈਟਾਂ ਕੋਲ ਉਰਦੂ ਦੀ ਘੱਟ ਜਾਣਕਾਰੀ ਹੋਣ ਕਾਰਣ ਇਸ ਦਾ ਨਾਂ ਦਿਆਰ ਕਰ ਦਿੱਤਾ ਗਿਆ ਹੈ। ਤੁਸੀਂ ਜੇਕਰ ਇਸਦਾ ਉਰਦੂ ਲਿਪੀ ਵਿੱਚ ਲਿਖੀਆ ਨਾਮ ਦੇਖੋ ਤਾਂ ਉਹ ਦਯਾਰ-ਏ-ਦਿਲ ਨਾ ਕਿ ਦਿਆਰ-ਏ-ਦਿਲ ਹੈ। ਨਾਵਲ ਅਤੇ ਡਰਾਮੇ ਦੇ ਵਿੱਚ ਇਹ ਸਿਰਲੇਖ ਜਦ ਵੀ ਉਚਾਰਿਆ ਗਿਆ ਹੈ, ਉਹ ਦਯਾਰ ਸ਼ਬਦ ਹੈ ਨਾ ਕਿ ਦਿਆਰ। ਪੁਸ਼ਟੀ ਲਈ ਤੁਸੀਂ ਇਸਦਾ ਉਰਦੂ ਨਾਮ ਦੇਖ ਲਵੋ ਜਾਂ ਇਸਦਾ ਮੁੱਖ ਗੀਤ ਸੁਣ ਲਵੋ। --Gaurav Jhammat (ਗੱਲ-ਬਾਤ) ੦੭:੩੯, ੮ ਜੂਨ ੨੦੧੫ (UTC)
- ਇਹਦਾ ਮੂਲ ਨਾਂ ਦਯਾਰ ਨਹੀਂ ਹੈ ਕਿਉਂਕਿ ਇਹ ਫ਼ਾਰਸੀ/ਉਰਦੂ ਦਾ ਸ਼ਬਦ ਹੈ, ਸੋ ਮੂਲ ਨਾਂ ਹੈ "دیار"। ਪੰਜਾਬੀ ਹਿੱਜੇ ਤਾਂ ਇਸ ਸ਼ਬਦ ਦਾ ਉਚਾਰਨ ਵੇਖ ਕੇ ਫੇਰ ਬਣਾਏ ਜਾਣਗੇ।
- "دیار" ਬਿਲਕੁਲ "پیار" (ਸਿਰਫ਼ "ਦਾਲ" ਦੀ ਥਾਂ "ਪੇ" ਹੈ) ਵਾਙ ਲਿਖਿਆ ਜਾਂਦਾ ਹੈ ਪਰ ਮੈਂ ਪਿਆਰ ਨੂੰ ਪਯਾਰ ਲਿਖਿਆ ਨਹੀਂ ਵੇਖਿਆ।
- ਮੈਂ ਕਿਸੇ ਵੈੱਬਸਾਈਟ ਦੇ ਅਧਾਰ 'ਤੇ ਇਹ ਹਿੱਜੇ ਨਹੀਂ ਦੇ ਰਿਹਾ। ਪੰਜਾਬੀ "ਯ", ਹਿੰਦੀ "य" ਨਹੀਂ ਹੈ ਕਿ IPA ਦੀ "j/y" ਦੀ ਅਵਾਜ਼ ਦੇਣ ਲਈ ਕਿਤੇ ਵੀ ਲਗਾ ਦਿੱਤਾ ਜਾਵੇ। ਇਹ ਸਿਰਫ਼ ਅਤੇ ਸਿਰਫ਼ "ਯ" ਦੀ ਅਵਾਜ਼ ਦਿੰਦਾ ਹੈ। ਇਸੇ ਕਰਕੇ ਗਿਆ ਨਾ ਕਿ ਗਯਾ, ਪਾਇਆ ਨਾ ਕਿ ਪਾਯਾ, ਪਿਆਰ ਨਾ ਕਿ ਪਯਾਰ। ਹੋਰ ਤਾਂ ਹੋਰ ਜੇਕਰ ਕੋਈ ਵੈੱਬਸਾਈਟ ਯ ਨੂੰ ਇਸ ਤਰਾਂ ਲਿਖਦੀ ਹੈ ਤਾਂ ਉਹਨੂੰ ਉਰਦੂ ਨਹੀਂ, ਪੰਜਾਬੀ ਦੀ ਜਾਣਕਾਰੀ ਘੱਟ ਹੋਣ ਦਾ ਵਧੇਰਾ ਖ਼ਦਸ਼ਾ ਹੈ!
- "ਲਿਖੇ" ਹੋਏ ਨਾਵਲ ਵਿੱਚ ਤਾਂ ਪਤਾ ਨਹੀਂ ਕਿਵੇਂ "ਉਚਾਰਿਆ" ਗਿਆ ਹੋਵੇਗਾ ਪਰ ਡਰਾਮੇ ਅਤੇ ਇਹਦੇ ਥੀਮ ਗੀਤ ਨੂੰ ਸੁਣ ਕੇ ਹੀ ਮੈਂ ਇਹ ਤੱਥ ਸਾਮ੍ਹਣੇ ਰੱਖ ਰਿਹਾ ਹਾਂ ਕਿ ਇਹਦਾ ਉਚਾਰਨ ਅਤੇ ਹਿੱਜੇ ਪਿਆਰ/ਸਿਆਰ ਵਰਗਾ ਹੀ ਹੈ। ਦਯਾਰ ਲਿਖਣ ਨਾਲ਼ ਤਾਂ ਇਹਦਾ ਉਚਾਰਨ ਦ...ਯਾ...ਰ ਬਣ ਜਾਂਦਾ ਹੈ ਯ ਦੀ ਅਵਾਜ਼ ਨਾਲ਼ ਜੋ ਇੱਥੇ ਬੋਲਣਾ ਹੀ ਨਹੀਂ ਬਣਦਾ।
- ਜੇਕਰ ਕਿਸੇ ਵੈੱਬਸਾਈਟ ਦੀ ਗੱਲ ਮੰਨਣੀ ਹੀ ਹੈ ਤਾਂ ਪੰਜਾਬੀ ਯੂਨੀ ਦੇ ਲਿੱਪੀ-ਬਦਲ ਸਾਫ਼ਟਵੇਅਰ (ਲਿੰਕ) ਵਿੱਚ ਇਹ ਸ਼ਬਦ ਪਾ ਕੇ ਖ਼ੁਦ ਪਰਖ ਲਵੋ ਕਿ ਇਹਦੇ ਪੰਜਾਬੀ ਹਿੱਜੇ ਦਿਆਰ ਬਣਦੇ ਹਨ ਨਾ ਕਿ ਦਯਾਰ।--ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੮:੦੬, ੮ ਜੂਨ ੨੦੧੫ (UTC)