ਗੱਲ-ਬਾਤ:ਸ਼ਬਦ ਤ੍ਰਿੰਜਣ (ਰਸਾਲਾ)

‘ਸ਼ਬਦ ਤ੍ਰਿੰਜਣ’ (2008) ਸੋਧੋ

ਪੰਜਾਬੀ ਵਿੱਚ ਹਾਸ-ਵਿਅੰਗ ਰਸਾਲਿਆਂ ਦੀ ਘਾਟ ਨੂੰ ਮਹਿਸੂਸ ਕਰਦਿਆਂ ਸਾਲ 2008 ਵਿੱਚ ਹਾਸ-ਵਿਅੰਗ ਮੈਗਜ਼ੀਨ ‘ਸ਼ਬਦ ਤ੍ਰਿੰਜਣ’ ਨੂੰ ਰਜਿਸਟਰਡ ਕਰਵਾਇਆ ਗਿਆ।ਸ਼ੁਰੂ ਵਿੱਚ ਇਹ ਮੈਗਜ਼ੀਨ ਮਹੀਨਾਵਾਰ ਸੀ ਪਰ ਕੁਝ ਮਜਬੂਰੀਆਂ ਕਰਕੇ ਦੋ ਕੁ ਸਾਲਾਂ ਬਾਅਦ ਇਸਨੂੰ ਤਿਮਾਹੀ ਕਰ ਦਿੱਤਾ ਗਿਆ। ਬਠਿੰਡਾ (ਪੰਜਾਬ) ਤੋਂ ਪਬਲਿਸ਼ ਹੁੰਦੇ ਇਸ ਮੈਗਜ਼ੀਨ ਦੀ ਸੰਪਾਦਿਕਾ ਕ੍ਰਿਸ਼ਨਾ ਰਾਣੀ ਮਿੱਤਲ ਸੁਪਤਨੀ ਮੰਗਤ ਰਾਏ ਮਿੱਤਲ ਇਸ ਦੀ ਮਾਲਕ ਸੀ। ਪੰਜਾਬੀ ਦੇ ਸਿਰਕੱਢ ਹਾਸ ਵਿਅੰਗ ਸਾਹਿਤਕਾਰਾਂ ਦੀਆਂ ਰਚਨਾਵਾਂ ਤਾਂ ਇਸ ਵਿੱਚ ਛਪਦੀਆਂ ਹੀ ਹਨ ਨਾਲ ਦੀ ਨਾਲ ਹੋਰ ਵਿਧਾਵਾਂ ਜਿਵੇਂ ਮਿੰਨੀ ਕਹਾਣੀ,ਕਹਾਣੀ, ਰੁਬਾਈਆਂ, ਗ਼ਜ਼ਲਾਂ ਆਦਿ ਨੂੰ ਵੀ ਪ੍ਰਮੁੱਖਤਾ ਨਾਲ ਛਾਪਿਆ ਜਾਂਦਾ ਹੈ।

ਸਾਲ 2015 ਵਿੱਚ ਸੰਪਾਦਿਕਾ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਮਿੱਤਲ ਦੀ ਮੌਤ ਹੋ ਜਾਣ ਤੋਂ ਬਾਅਦ ਇਸ ਮੈਗਜ਼ੀਨ ਨੂੰ ਮੰਗਤ ਰਾਏ ਮਿੱਤਲ (ਸਾਹਿਤਕ ਨਾਮ ਮੰਗਤ ਕੁਲਜਿੰਦ) ਦੀ ਨਿਗਰਾਨੀ ਹੇਠ ਪਬਲਿਸ਼ ਕੀਤਾ ਜਾ ਰਿਹਾ ਹੈ। ਲੇਖਕਾਂ ਤੋਂ ਪ੍ਰਾਪਤ ਰਚਨਾਵਾਂ ਅਤੇ ਹੋਰ ਛਪਣਯੋਗ ਸਮੱਗਰੀ ਦੀ ਛਾਣਬੀਣ ਤੋਂ ਬਾਅਦ ਸੰਪਾਦਕ ਮੰਗਤ ਰਾਏ ਮਿੱਤਲ (ਮੰਗਤ ਕੁਲਜਿੰਦ) ਸਾਰੇ ਮੈਟਰ ਨੂੰ ਟਾਈਪ ਕਰਵਾਕੇ ਤਿਆਰ ਕਰਦਾ ਹੈ ਅਤੇ ਸੰਪਾਦਕੀ ਬੋਰਡ ਦੇ ਮੈਂਬਰ ਅਮਰਜੀਤ ਸਿੰਘ ਸਟੇਟ ਐਵਾਰਡੀ  ਇਸ ਦੇ ਟਾਈਟਲ ਨੂੰ ਤਿਆਰ ਕਰਦੇ ਹਨ। ਜ਼ਗਦੀਸ਼ ਰਾਏ ਕੁਲਰੀਆਂ (ਸੰਪਾਦਕੀ ਬੋਰਡ ਦੇ ਮੈਂਬਰ) ਇਸ ਦੀ ਸੈਟਿੰਗ ਕਰਨ ਅਤੇ ਇਸ ਨੂੰ ਛਪਵਾਉਣ ਦਾ ਕੰਮ ਸੰਭਾਲਦੇ ਹਨ ਜਦੋਂ ਕਿ ਸੁਖਦਰਸ਼ਨ ਗਰਗ ਜੀ (ਸੰਪਾਦਕੀ ਬੋਰਡ ਦੇ ਮੈਂਬਰ) ਇਸ ਨੂੰ ਪਾਠਕਾਂ ਦੇ ਹੱਥ ਪਹੁੰਚਾਉਂਦੇ ਹਨ।

ਇਤਿਹਾਸ ਵਿਚਲੇ ਵਰਤਾਰਿਆਂ ਅਤੇ ਮਾਨਵ ਦੇ ਬ੍ਰਹਿਮੰਡ ਵੱਲ ਵੱਧਦੇ ਕਦਮਾਂ ਨਾਲ  ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਹਾਸ-ਵਿਅੰਗ ਲਹਿਜ਼ੇ ਵਿੱਚ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਇਸ ਰਸਾਲੇ ਰਾਹੀਂ ਕੀਤੀ ਜਾਂਦੀ ਹੈ।

‘ਅਦਾਰਾ ਸ਼ਬਦ ਤ੍ਰਿੰਜਣ’ ਬੜੀ ਹੀ ਸੁਹਿਰਦਤਾ ਨਾਲ ਇਸ ਦੀ ਤਰੱਕੀ ਲਈ ਕੰਮ ਕਰ ਰਿਹਾ ਹੈ। Jagdishkulrian (ਗੱਲ-ਬਾਤ) 12:01, 24 ਨਵੰਬਰ 2023 (UTC)Reply

Return to "ਸ਼ਬਦ ਤ੍ਰਿੰਜਣ (ਰਸਾਲਾ)" page.