ਘਾਘਰਾ ਦਰਿਆ
(ਘਾਘਰਾ ਨਦੀ ਤੋਂ ਮੋੜਿਆ ਗਿਆ)
ਘਾਘਰਾ (ਗੋਗਰਾ ਜਾਂ ਕਰਨਾਲ਼ੀ) ਭਾਰਤ ਵਿੱਚ ਵਹਿਣ ਵਾਲੀ ਇੱਕ ਨਦੀ ਹੈ। ਇਹ ਗੰਗਾ ਨਦੀ ਦੀ ਪ੍ਰਮੁੱਖ ਸਹਾਇਕ ਨਦੀ ਹੈ। ਇਹ ਦੱਖਣੀ ਤਿੱਬਤ ਦੇ ਉੱਚੇ ਪਹਬਤ ਸਿਖਰਾਂ (ਹਿਮਾਲਿਆ) ਤੋਂ ਨਿਕਲਦੀ ਹੈ ਜਿੱਥੇ ਇਸ ਦਾ ਨਾਮ ਕਰਣਾਲੀ ਹੈ। ਇਸ ਤੋਂ ਬਾਅਦ ਇਹ ਨੇਪਾਲ ਵਿੱਚ ਹੋ ਕੇ ਵਗਦੀ ਹੋਈ ਭਾਰਤ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਪ੍ਰਵਾਹਿਤ ਹੁੰਦੀ ਹੈ। ਲਗਭਗ 970 ਕਿ-ਮੀ ਦੀ ਯਾਤਰਾ ਤੋਂ ਬਾਅਦ ਛਪਰਾ ਦੇ ਕੋਲ ਇਹ ਗੰਗਾ ਦੇ ਵਿੱਚ ਮਿਲ ਜਾਂਦੀ ਹੈ। ਇਸਨੂੰ ਸਰਯੂ ਨਦੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਘਾਘਰਾ ਦਰਿਆ (ਕਰਨਾਲ਼ੀ, ਘਾਘਰਾ ਨਦੀ) | |
River | |
ਦੇਸ਼ | ਭਾਰਤ, ਨਿਪਾਲ, ਤਿੱਬਤ |
---|---|
ਸਰੋਤ | ਮਾਪਾਚਾਚੁੰਗੋ ਗਲੇਸ਼ੀਅਰ |
- ਸਥਿਤੀ | ਤਿੱਬਤ, ਚੀਨ |
- ਉਚਾਈ | 3,962 ਮੀਟਰ (12,999 ਫੁੱਟ) |
ਦਹਾਨਾ | ਗੰਗਾ |
- ਸਥਿਤੀ | ਡੋਰੀਗੰਜ, ਭਾਰਤ |
ਲੰਬਾਈ | 1,080 ਕਿਮੀ (671 ਮੀਲ) |
ਬੇਟ | 1,27,950 ਕਿਮੀ੨ (49,402 ਵਰਗ ਮੀਲ) |