ਘੁਡਾਣੀ ਕਲਾਂ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਘੁਡਾਣੀ ਕਲਾਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਪਾਇਲ ਤੋਂ 6 ਕਿਲੋਮੀਟਰ ਦੀ ਦੂਰੀ [2] ਦੱਖਣ ਵੱਲ, ਧਮੋਟ ਖੁਰਦ ਪਿੰਡ ਤੋਂ 3 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਸ ਦੇ ਪੂਰਬ ਵੱਲ 4 ਕੁ ਕਿਲੋਮੀਟਰ ਤੇ ਮਕਸੂਦੜਾ ਪਿੰਡ ਅਤੇ ਪੱਛਮ ਵਿੱਚ 4 ਕੁ ਕਿਲੋਮੀਟਰ ਤੇ ਰਾੜਾ ਸਾਹਿਬ ਪਿੰਡ ਹੈ। ਇਹ ਇਤਿਹਾਸਕ ਪਿੰਡ ਹੈ। ਇਸ ਪਿੰਡ ਵਿਚ ਸਿੱਖਾਂ ਦੇ 6ਵੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਵਿਚੋਂ ਰਿਹਾ ਹੋ ਕੇ 52 ਰਾਜਿਆਂ ਨੂੰ ਰਿਹਾ ਕਰਵਾ ਕੇ ਆਏ ਫਿਰ ਇਸ ਪਿੰਡ ਵਿਚ ਆਏ ਇਥੇ ਗੁਰੂਦਵਾਰਾ ਸ੍ਰੀ ਚੋਲਾ ਸਾਹਿਬ ਹੈ। ਜਿਥੇ 52 ਕਲੀਆਂ ਵਾਲਾ ਚੋਲਾ ਸਾਹਿਬ ਹੈ। ਜਿਸ ਨੂੰ ਚੋਲਾ ਸਾਹਿਬ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਅਤੇ ਪਿੰਡ ਦੇ ਬਾਹਰ ਬਾਰ ਗੁਰੂਦਵਾਰਾ ਦਮਦਮਾ ਸਾਹਿਬ ਹੈ। ਇਕ ਗੁਰੂਦਵਾਰਾ ਭੜੋਲਾ ਸਾਹਿਬ ਵੀ ਹੈ।

ਘੁਡਾਣੀ ਕਲਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਦੋਰਾਹਾ

[3]

ਪਿਛੋਕੜ ਤੇ ਇਤਿਹਾਸਕ ਸਥਾਨ

ਸੋਧੋ

ਮੰਨਿਆ ਜਾਂਦਾ ਹੈ ਕਿ ਘੁਡਾਣੀ ਕਲਾਂ ਦੀ ਮੋੜੀ ਇੱਥੋਂ ਪੰਜ-ਛੇ ਮੀਲ ਦੂਰ ਕੁਦਰਤੀ ਆਫ਼ਤ ਨਾਲ ਤਬਾਹ ਹੋਏ ਪਿੰਡ ਦੇ ਇੱਕੋ-ਇੱਕ ਬਚੇ ਵਿਅਕਤੀ ਨੇ ਗੱਡੀ ਸੀ। ਇਸ ਤੋਂ ਇਲਾਵਾ ਇਸ ਪਿੰਡ ਦਾ ਸੰਬੰਧ ਸਿੱਖ ਗੁਰੂਆਂ ਨਾਲ ਵੀ ਜੋੜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਪਿੰਡ ਨੂੰ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। ਉਹ 1631 ਈਸਵੀ ਵਿੱਚ ਇੱਥੇ ਆਏ ਅਤੇ ਪਿੰਡ ਵਿੱਚ 40 ਤੋਂ ਵੱਧ ਦਿਨ ਰਹੇ। ਪਿੰਡ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰੇ ਹਨ। ਇਨ੍ਹਾਂ ਗੁਰਦੁਆਰਿਆਂ ਵਿੱਚ ਸਭ ਤੋਂ ਪ੍ਰਮੁੱਖ ਗੁਰਦੁਆਰਾ ਸ੍ਰੀ ਚੌਲਾ ਸਾਹਿਬ ਹੈ। ਇਸ ਸਥਾਨ ’ਤੇ ਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ। ਇਸੇ ਜਗ੍ਹਾ ’ਤੇ ਗੁਰੂ ਜੀ ਨੇ ਘੋੜਾ ਬੰਨ੍ਹਣ ਵਾਸਤੇ ਕਿੱਲਾ ਗੱਡਿਆ ਜੋ ਇੱਕ ਵੱਡੇ ਨਿੰਮ ਦੇ ਰੁੱਖ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ। ਇਸ ਸਥਾਨ ’ਤੇ ਗੁਰੂ ਜੀ ਦਾ 52 ਕਲੀਆਂ ਵਾਲਾ ਚੌਲਾ ਸਾਹਿਬ ਮੌਜੂਦ ਹੈ। ਇੱਕ ਹੋਰ ਨਿਸ਼ਾਨੀ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਵੀ ਮੌਜੂਦ ਹੈ ਜਿਸ ਤੋਂ ਗੁਰੂ ਜੀ ਨਿਤਨੇਮ ਕਰਿਆ ਕਰਦੇ ਸਨ। ਦੂਜਾ ਗੁਰਦੁਆਰਾ ਦਮਦਮਾ ਸਾਹਿਬ ਹੈ। ਇੱਥੇ ਹੀ 1631 ਈਸਵੀ ਵਿੱਚ ਗੁਰੂ ਜੀ ਜਦੋਂ ਪਿੰਡ ਘੁਡਾਣੀ ਕਲਾਂ ਵਿੱਚ ਆਏ ਤਾਂ ਬਾਹਰ ਇੱਕ ਚੰਗੀ ਥਾਂ ਦੇਖ ਕੇ ਦਰੱਖ਼ਤ ਹੇਠ ਆਰਾਮ ਕੀਤਾ। ਇਸ ਸਥਾਨ ’ਤੇ ਰਹਿਣ ਵਾਲੇ ਸਾਧੂ ਨੇ ਗੁਰੂ ਜੀ ਨੂੰ ਜਲ ਛਕਾਇਆ ਸੀ। ਇੱਥੇ ਗੁਰਦੁਆਰਾ ਨਿੰਮਸਰ ਸਾਹਿਬ ਵੀ ਹੈ। ਪਿੰਡ ਦੇ ਚੜ੍ਹਦੇ ਪਾਸੇ ਲਖਿਆਣੇ ਟੋਭੇ ਦੇ ਕੰਢੇ ’ਤੇ ਗੁਰੂ ਜੀ ਇਸ਼ਨਾਨ ਕਰਿਆ ਕਰਦੇ ਸਨ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਦਾਤਣ ਕਰਕੇ ਟੋਭੇ ਦੇ ਕੰਢੇ ’ਤੇ ਗੱਡ ਦਿੱਤੀ ਜਿਹੜੀ ਹੁਣ ਨਿੰਮ ਦੇ ਦਰਖ਼ਤ ਦੇ ਤੌਰ ’ਤੇ ਮੌਜੂਦ ਹੈ। ਇੱਥੇ ਸਰੋਵਰ ਸਮੇਤ ਹੁਣ ਗੁਰਦੁਆਰਾ ਨਿੰਮ ਸਾਹਿਬ ਸੁਸ਼ੋਭਿਤ ਹੈ। ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਇਨ੍ਹਾਂ ਗੁਰਦੁਆਰਿਆਂ ਤੋਂ ਇਲਾਵਾ ਪਿੰਡ ਵਿੱਚ ਚੜ੍ਹਦੇ ਵਾਲੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਜਣ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸੁਸ਼ੋਭਿਤ ਹੈ। ਇਸ ਸਥਾਨ ’ਤੇ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਸ਼ਾਦਾ ਛਕਿਆ।[4]

ਹਵਾਲੇ

ਸੋਧੋ
  1. http://pbplanning.gov.in/districts/Doraha.pdf
  2. kalan - Punjab - the Sikh Encyclopedia[permanent dead link]
  3. http://www.census2011.co.in/data/village/33268-ghudhani kalan -punjab.html
  4. ਗੋਸਲ, ਬਹਾਦਰ ਸਿੰਘ. "ਛੇਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਘੁਡਾਣੀ ਕਲਾਂ".