ਘੁੰਗਰਾਣਾ

ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਲੁਧਿਆਣਾ ਘੁੰਗਰਾਣਾ 6000 ਲੁਧਿਆਣਾ ਤੋਂ ਮਾਲੇਰਕੋਟਲਾ ਲਿੰਕ ਸੜਕ

ਘੁੰਗਰਾਣਾ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਹੈ। ਇਹ ਪਿੰਡ ਲੁਧਿਆਣਾ ਤੋਂ ਮਾਲੇਰਕੋਟਲਾ ਲਿੰਕ ਸੜਕ ਉੱਤੇ ਪੈਂਦੇ ਕਸਬੇ ਡੇਹਲੋਂ ਤੋਂ 6 ਕਿਲੋਮੀਟਰ ਦੂਰ ਅਤੇ ਪੋਹੀੜ ਤੋਂ 8 ਕਿਲੋਮੀਟਰ ਦੂਰੀ ਉੱਤੇ ਵਸਿਆ ਹੋਇਆ ਹੈ। ਘੁੰਗਰਾਣੇ ਦੀ ਅਬਾਦੀ ਲਗਪਗ 6 ਹਜ਼ਾਰ ਹੈ। ਵੋਟਰਾਂ ਦੀ ਗਿਣਤੀ 3500 ਦੇ ਕਰੀਬ ਹੈ।

ਘੁੰਗਰਾਣਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਆਬਾਦੀ
 • ਕੁੱਲ6,000 ਦੇ ਕਰੀਬ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)
ਵੈੱਬਸਾਈਟ[1]

ਇਤਿਹਾਸ

ਸੋਧੋ

ਮਹਾਰਾਜਾ ਰਣਜੀਤ ਸਿੰਘ ਦੇ ਸਮੇ ਜਗਰਾਉਂ, ਹਠੂਰ, ਰਾਏਕੋਟ ਤੇ ਕਈ ਹੋਰ ਪਰਗਣਿਆਂ ਦੇ ਖਾਲਸਾ ਰਾਜ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਸਮੇ ਪਿੰਡ ਘੁੰਗਰਾਣੇ ਦੀ ਨੀਂਹ ਰੱਖੀ ਗਈ। ਇਸ ਪਿੰਡ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ।[2]

ਇਤਿਹਾਸਿਕ ਬੁਰਜ

ਸੋਧੋ

ਇੱਕ ਉੱਚੇ ਟਿੱਲੇ ਉੱਪਰ ਤਾਰਾ ਸਿੰਘ ਤੇਬਾ ਦੀ ਨਿਗਰਾਨੀ ਵਿੱਚ ਮਜ਼ਬੂਤ ਕਿਲ੍ਹਾ ਬਣਾਇਆ ਗਿਆ ਅਤੇ ਹੁਣ ਇਸ ਕਿਲ੍ਹੇ ਦਾ ਸਿਰਫ਼ ਇੱਕ ਬੁਰਜ ਹੀ ਕਾਇਮ ਹੈ। 15 ਜਨਵਰੀ 1985 ਵਿੱਚ ਇਸ ਬੁਰਜ ਨੂੰ ਗੁਰਦੁਆਰਾ ਦੁਸ਼ਟ ਦਮਨ ਬੁਰਜ ਸਾਹਿਬ ਵਿੱਚ ਬਦਲ ਦਿੱਤਾ ਗਿਆ। ਇਹ ਬੁਰਜ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਹੈ। ਬੁਰਜ ਵਿੱਚ 64 ਮੋਰਚੇ ਬਣੇ ਹੋਏ ਹਨ।

ਪਿੰਡ ਵਿੱਚ ਇਮਾਰਤਾਂ

ਸੋਧੋ

ਘੁੰਗਰਾਣੇ ਵਿੱਚ ਬੁਰਜ ਸਾਹਿਬ, ਗੁਰਦੁਆਰਾ ਛੇਵੀ ਪਾਤਸ਼ਾਹੀ, ਗੁਰਦੁਆਰਾ ਰਵਿਦਾਸ ਭਗਤ ਜੀ, ਗੁਰਦੁਆਰਾ ਸਿੰਘ ਸਭਾ, ਮਸਜਿਦ, ਸ਼ਿਵ ਦਾ ਸਥਾਨ ਤੇ ਮਾਤਾ ਰਾਣੀ ਦਾ ਸਥਾਨ ਪਿੰਡ ਵਾਸੀਆਂ ਦੀ ਸ਼ਰਧਾ ਦਾ ਪ੍ਰਤੀਕ ਹਨ। ਪਿੰਡ ਵਿੱਚ ਦੋ ਹਾਈ ਸਕੂਲ, ਇੱਕ ਪ੍ਰਾਇਮਰੀ ਸਕੂਲ, ਰੇਲਵੇ ਸਟੇਸ਼ਨ, ਪਾਣੀ ਦੀ ਸਪਲਾਈ ਲਈ ਵਾਟਰ ਵਰਕਸ, ਪਸ਼ੂ ਹਸਪਤਾਲ,ਸਰਕਾਰੀ ਡਿਸਪੈਂਸਰੀ ਤੇ ਸਹਿਕਾਰੀ ਸੁਸਾਇਟੀ ਆਦਿ ਦੀ ਸਹੂਲਤ ਹੈ।

ਪਿੰਡ ਵਿੱਚ ਮੁੱਖ ਸ਼ਖ਼ਸੀਅਤਾਂ

ਸੋਧੋ

ਪਿੰਡ ਦੀਆ ਮੁੱਖ ਸ਼ਖ਼ਸੀਅਤਾਂ ਵਿੱਚ ਸਾਹਿਤਕਾਰ ਪਿਆਰਾ ਸਿੰਘ ਪਦਮ, ਗੀਤਕਾਰ ਜਸਵੀਰ ਸਿੰਘ ਢਿੱਲੋਂ, ਚੇਅਰਮੈਨ ਜਗਜੀਤ ਸਿੰਘ, ਐਡਵੋਕੇਟ ਮਹੇਸ਼ਇੰਦਰ ਸਿੰਘ, ਪਹਿਲਵਾਨ ਮੇਜਰ ਸਿੰਘ ਤੇ ਪ੍ਰਿੰਸੀਪਲ ਮੁਖਤਿਆਰ ਸਿੰਘ ਦਾ ਨਾਮ ਸ਼ਾਮਲ ਹੈ।

ਹਵਾਲੇ

ਸੋਧੋ
  1. {{cite web}}: Empty citation (help)
  2. ਗੁਲਸ਼ੇਰ ਸਿੰਘ ਚੀਮਾ (2 ਮਾਰਚ 2016). "ਸਰਦਾਰਾਂ ਦੇ ਪਿੰਡ ਵਜੋਂ ਮਸ਼ਹੂਰ ਘੁੰਗਰਾਣਾ". ਪੰਜਾਬੀ ਟ੍ਰਿਬਿਊਨ. Retrieved 4 ਮਾਰਚ 2016.