ਘੱਗਰਾ
ਘੱਗਰਾ ਪੰਜਾਬੀ ਔਰਤਾਂ ਦੀ ਪੁਸ਼ਾਕ ਦਾ ਇੱਕ ਹਿੱਸਾ ਹੈ ਜਿਸਨੂੰ ਟਿਓਰ ਵੀ ਕਹਿੰਦੇ ਹਨ। ਪਹਿਲੇ ਜ਼ਮਾਨੇ ਵਿੱਚ ਇਹ ਔਰਤਾਂ ਦੁਆਰਾ ਆਮ ਤੌਰ 'ਤੇ ਪਾਈ ਜਾਣ ਵਾਲੀ ਪੁਸ਼ਾਕ ਸੀ ਪਰ ਹੁਣ ਇਹ ਪੰਜਾਬੀ ਔਰਤਾਂ ਦੁਆਰਾ ਖਾਸ ਮੌਕਿਆਂ ਤੇ ਹੀ ਪਾਇਆ ਜਾਂਦਾ ਹੈ।[1] ਇਸਦੇ ਨਾਲ ਕੁੜਤਾ ਅਤੇ ਚੁੰਨੀ ਪਹਿਨੀ ਜਾਂਦੀ ਹੈ।[2]
ਘੇਰਦਾਰ ਬਸਤਰ ਜੋ ਵਿਆਹੀਆਂ ਇਸਤਰੀਆਂ ਲੱਕ ਦੁਆਲੇ ਪਹਿਨਦੀਆਂ ਸਨ, ਉਸ ਨੂੰ ਘੱਗਰਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਘੱਗਰੇ ਨੂੰ ਲਹਿੰਗਾ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਪਿੰਡ ਦੀਆਂ ਬਹੂਆਂ ਦੀ ਪਛਾਣ ਘੱਗਰੇ ਤੋਂ ਹੁੰਦੀ ਸੀ। ਬਹੂਆਂ ਚਾਹੇ ਬੁੱਢੀਆਂ ਹੋ ਜਾਂਦੀਆਂ ਸਨ ਪਰ ਉਹ ਘੱਗਰਾ ਪਾਉਂਦੀਆਂ ਸਨ। ਘੱਗਰੇ ਦਾਜ ਵਿਚ ਦਿੱਤੇ ਜਾਂਦੇ ਸਨ। ਸਾਟਨ, ਰੇਸ਼ਮੀ, ਸੰਘਈ, ਸੂਫ, ਟੂਲ ਆਦਿ ਦੇ ਗੋਟੇ ਕਿਨਾਰੀਆਂ ਵਾਲੇ, ਲੌਣ ਵਾਲੇ ਘੱਗਰੇ ਦਾਜ ਦਾ ਜਰੂਰੀ ਹਿੱਸਾ ਹੁੰਦੇ ਸਨ। ਕਾਲੀ ਸੂਫ ਦੇ ਘੱਗਰੇ ਜਿਆਦਾ ਵਰਤੇ ਜਾਂਦੇ ਸਨ। ਬੜੀ ਉਮਰ ਵਾਲੀਆਂ ਜਨਾਨੀਆਂ ਚਿੱਟੇ ਘੱਗਰੇ ਪਹਿਨਦੀਆਂ ਸਨ। ਇਸਤਰੀਆਂ ਦੇ ਪਹਿਨਣ ਵਾਲਿਆਂ ਕੱਪੜਿਆਂ ਵਿਚੋਂ ਸਭ ਤੋਂ ਜਿਆਦਾ ਕੱਪੜਾ ਘੱਗਰੇ ਉੱਪਰ ਲੱਗਦਾ ਸੀ। ਦਸ ਗਜ਼ ਤੋਂ ਲੈ ਕੇ ਵੀਹ ਗਜ਼ ਤੱਕ। ਨਵੀਆਂ ਬਹੂਆਂ ਦੇ ਘੱਗਰਿਆਂ ਵਿਚ ਸਿਲਮੇ ਸਤਾਰਿਆਂ ਵਾਲੇ ਰੇਸ਼ਮੀ ਨਾਲੇ ਪਾਏ ਹੁੰਦੇ ਸਨ। ਘੱਗਰੇ ਦਾ ਨਾਲਾ ਵੱਖੀ ਪਾਸੇ ਬੰਨ੍ਹਿਆਂ ਜਾਣ ਕਰ ਕੇ ਨਾਲਿਆਂ ਦਾ ਵਿਖਾਵਾ ਵੀ ਕੀਤਾ ਜਾਂਦਾ ਸੀ।
ਹੁਣ ਨਾ ਕੋਈ ਨਵੀਂ ਵਿਆਹੀ ਵਹੁਟੀ ਅਤੇ ਨਾ ਹੀ ਬੁੱਢੀ ਘੱਗਰਾ ਪਾਉਂਦੀ ਹੈ। ਹਾਂ! ਸਟੇਜ ਉੱਪਰ ਗਿੱਧਾ ਪਾਉਂਦੀਆਂ ਕੁੜੀਆਂ ਦੇ ਪਾਏ ਘੱਗਰੇ ਕਦੇ-ਕਦੇ ਜਰੂਰ ਵੇਖੇ ਜਾਂਦੇ ਹਨ। ਘੱਗਰੇ ਹੁਣ ਅਜਾਇਬ ਘਰਾਂ ਦਾ ਸਿੰਗਾਰ ਬਣ ਗਏ ਹਨ।[3]
ਇਤਿਹਾਸ
ਸੋਧੋਘੱਗਰੇ ਦੀ ਸ਼ੁਰੂਆਤ ਗੁਪਤਾ ਕਾਲ ਤੋਂ ਹੋਈ[4] ਅਤੇ ਇਸਨੂੰ ਕੰਡਾਟਕਾ ਕਿਹਾ ਜਾਂਦਾ ਸੀ ਜੋ ਕਿ ਮਰਦਾਨਾ ਅੱਧੀ ਪਤਲੂਨ ਹੁੰਦੀ ਸੀ[5] ਪਰ ਬਾਅਦ ਵਿੱਚ ਇਸ ਤੋਂ ਘੱਗਰੇ ਦੀ ਸ਼ੁਰੂਆਤ ਹੋਈ। ਕੰਡਾਟਕਾ ਸੱਤਵੀਂ ਸ਼ਤਾਬਦੀ ਵਿੱਚ ਔਰਤਾਂ ਦੀ ਇੱਕ ਮਸ਼ਹੂਰ ਪੁਸ਼ਾਕ ਮੰਨੀ ਜਾਂਦੀ ਸੀ। ਪਹਿਲੇ ਜ਼ਮਾਨੇ ਵਿੱਚ ਪੰਜਾਬੀ ਔਰਤਾਂ ਆਮ ਹੀ ਇਸ ਨੂੰ ਪਹਿਨਦੀਆਂ ਸਨ, ਪਰ ਹੁਣ ਇਹ ਖ਼ਾਸ ਮੌਕਿਆਂ ’ਤੇ ਹੀ ਪਾਇਆ ਜਾਂਦਾ ਹੈ। ਪੰਜਾਬ ਦੀਆਂ ਔਰਤਾਂ ਕੁੜਤੀ ਦੇ ਨਾਲ ਘੱਗਰੇ ਦੀ ਵਰਤੋਂ ਕਰਦੀਆਂ ਸਨ। ਘੱਗਰਾ ਵਿਆਹੀਆਂ ਹੋਈਆਂ ਸੁਆਣੀਆਂ ਦੀ ਇੱਜ਼ਤ ਦਾ ਪ੍ਰਤੀਕ ਸੀ। ਹਰ ਵਿਆਂਦੜ ਨੂੰ ਸਹੁਰੇ ਘਰ ਤੋਂ ਬਾਹਰ ਜਾਣ ਸਮੇਂ ਘੱਗਰਾ ਪਾਉਣਾ ਜ਼ਰੂਰੀ ਸੀ। ਜਦੋਂ ਕੋਈ ਸੱਜ-ਵਿਆਹੀ ਮੁਟਿਆਰ ਸਹੁਰੇ ਪਿੰਡ ਦੀ ਜੂਹ ਵਿੱਚ ਪੁੱਜਦੀ ਤਾਂ ਘਰ ਜਾਂ ਸ਼ਰੀਕੇ ਦੀਆਂ ਦੋ-ਤਿੰਨ ਔਰਤਾਂ ਘੱਗਰਾ ਲੈ ਕੇ ਉਸ ਨੂੰ ਲੈਣ ਜਾਂਦੀਆਂ ਤੇ ਸਹੁਰਿਆਂ ਵੱਲੋਂ ਤਿਆਰ ਕਰਾਇਆ ਗੂੜ੍ਹਾ ਚਮਕਦਾਰ ਘੱਗਰਾ ਪਹਿਨਾਇਆ ਜਾਂਦਾ। ਫਿਰ ਉਹ ਮੁਟਿਆਰ ਘੱਗਰਾ ਪਾ ਕੇ ਘਰ ਆਉਂਦੀ ਕਿਉਂਕਿ ਨੂੰਹਾਂ ਲਈ ਘੱਗਰਾ ਪਹਿਨਣਾ ਜ਼ਰੂਰੀ ਸੀ। ਘੱਗਰੇ ਤੋਂ ਹੀ ਪਤਾ ਲੱਗਦਾ ਸੀ ਕਿ ਇਹ ਪਿੰਡ ਦੀ ਨੂੰਹ ਹੈ। ਉਦੋਂ ਕੁਆਰੀ ਕੁੜੀ ਨੂੰ ਘੱਗਰਾ ਪਾਉਣਾ ਵਰਜਿਤ ਸੀ। ਘੱਗਰੇ ਤੋਂ ਬਿਨਾਂ ਖੇਤ ਭੱਤਾ ਲੈ ਕੇ ਜਾਂਦੀ, ਖੂਹ ਤੋਂ ਪਾਣੀ ਭਰਦੀ, ਸੱਥ ਵਿਚੋਂ ਲੰਘਦੀ ਜਾਂ ਭਾਈਚਾਰਕ ਇਕੱਠ ਵਿੱਚ ਸ਼ਰੀਕ ਹੁੰਦੀ ਨੂੰਹ ਨੂੰ ਸਲੀਕੇਦਾਰ ਜਾਂ ਇੱਜ਼ਤਦਾਰ ਔਰਤ ਨਹੀਂ ਮੰਨਿਆ ਜਾਂਦਾ ਸੀ। ਘੱਗਰੇ ਆਮ ਤੌਰ ’ਤੇ ਕਾਲੀ ਸੂਫ, ਹਰੀ ਛੈਲ ਜਾਂ ਸਾਟਨ ਦੇ ਹੁੰਦੇ।[6]
ਵੇਰਵੇ
ਸੋਧੋਘੱਗਰਾ ਆਮ ਤੌਰ 'ਤੇ ਪੱਟ ਦੇ ਕਪੜੇ ਦਾ ਬਣਿਆ ਹੁੰਦਾ ਹੈ ਅਤੇ ਇਸ ਵਿੱਚ ਲਗਭਗ 9 ਤੋਂ 25 ਗਜ ਕੱਪੜਾ ਲਗਦਾ ਹੈ।[7]
ਹਵਾਲੇ
ਸੋਧੋ- ↑ Punjab District Gazetteers:।bbetson series, 1883-1884
- ↑ Biswas, Arabinda (1985)।ndian Costumes
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Subbarayappa, B. V. (1985)।ndo-Soviet Seminar on Scientific and Technological Exchanges Between।ndia and Soviet Central Asia in Medieval Period, Bombay, November 7–12, 1981: Proceedings [1]
- ↑ Bose, Mainak Kumar (1988) Late classical।ndia
- ↑ "ਮੇਰਾ ਘੱਗਰਾ ਸ਼ੂਕਦਾ ਜਾਵੇ... - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-10-13. Retrieved 2018-10-13.[permanent dead link]
- ↑ Eh Mera Punjab
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.