ਚਵੱਕਲੀ
ਹਲਟ ਵਿਚ ਖੜ੍ਹੇ ਰੁੱਖ ਲੱਗੀ ਇਕ ਛੋਟੀ ਚੱਕਲੀ ਨੂੰ, ਜਿਹੜੀ ਅੱਧੀ ਧਰਤੀ ਦੀ ਪੱਧਰ ਤੋਂ ਹੇਠਾਂ ਅਤੇ ਅੱਧੀ ਧਰਤੀ ਦੀ ਪੱਧਰ ਤੋਂ ਉਪਰ ਪਾਈ ਹੁੰਦੀ ਸੀ, ਚਵੱਕਲੀ ਕਹਿੰਦੇ ਸਨ। ਚਵੱਕਲੀ ਵੀ ਚਕਲੇ ਦੀ ਤਰ੍ਹਾਂ ਬਣਾਈ ਜਾਂਦੀ ਹੈ। ਇਸ ਚਵੱਕਲੀ ਵਿਚ ਬੁੜੀਏ ਲੱਗੇ ਹੁੰਦੇ ਸਨ। ਇਸ ਚੁਵੱਕਲੀ ਦੇ ਵਿਚਾਲੇ ਧਰਤੀ ਦੀ ਪੱਧਰ ’ਤੇ ਲੋਹੇ ਦੀ ਲੰਮੀ ਲੱਠ ਪਾਈ ਹੁੰਦੀ ਸੀ। ਇਹ ਲੋਹੇ ਦੀ ਲੱਠ ਬੈੜ ਵਿਚੋਂ ਲੰਘ ਕੇ ਖੂਹ वे ' ਦੇ ਝੱਲਣ ਉਪਰ ਟਿਕਾਈ ਜਾਂਦੀ ਸੀ। ਚਵੱਕਲੀ ਵਿਚ ਪਾਈ ਇਹ ਲੱਠ ਬੈੜ ਨੂੰ ਘੁਮਾਉਂਦੀ ਸੀ। ਬੈੜ ਦੇ ਘੁੰਮਣ ਨਾਲ ਮਾਲ੍ਹ ਰਾਹੀਂ ਖੂਹ ਵਿਚੋਂ ਪਾਣੀ ਕੱਢਿਆ ਜਾਂਦਾ ਸੀ। ਇਸ ਚਵੱਕਲੀ ਨਾਲ ਹੀ ਕੁੱਤਾ (ਸੇਵੀਆ ਵਟਣ ਵਾਲੀ ਮਸ਼ੀਨ) ਫਿੱਟ ਕੀਤਾ ਹੁੰਦਾ ਸੀ। ਕੁੱਤਾ ਚਵੱਕਲੀ ਦੇ ਬੂੜੀਆਂ ਵਿਚ ਅੜ ਜਾਂਦਾ ਸੀ ਜਿਸ ਕਰਕੇ ਉਹ ਪਾਣੀ ਦੀ ਭਰੀ ਮਾਲ੍ਹ ਨੂੰ ਖੂਹ ਵਿਚ ਪੁੱਠਾ ਗਿੜਨ ਤੋਂ ਰੋਕ ਕੇ ਰੱਖਦਾ ਸੀ। ਨਾਲ ਹੀ ਚਵੱਕਲੀ ਹੁਣ ਨਾ ਖੂਹ ਰਹੇ ਹਨ। ਨਾ ਹਲਟ ਰਹੇ ਹਨ। ਹਲਟਾਂ ਦੇ ਅਲੋਪ ਹੋ ਗਈ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.