ਚਾਰਲਸ-ਅਗਸਤਿਨ ਡੇ ਕੂਲੰਬ

ਚਾਰਲਸ-ਅਗਸਤਿਨ ਡੇ ਕੂਲੰਬ (14 ਜੂਨ 1736-23 ਅਗਸਤ 1806) ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਸੀ, ਜੋ ਕਿ ਬਿਜਲੀ ਦੀਆਂ ਵਿਸ਼ੇਸ਼ਤਾਵਾਂ ਉੱਪਰ ਆਪਣੀਆਂ ਖੋਜਾਂ ਕਾਰਨ ਵਿਸ਼ਵ ਪ੍ਰਸਿੱਧ ਹੈ।[1] ਉਸਨੇ ਤਰਲ ਪਦਾਰਥਾਂ ਦੀ ਰਗੜ ਉੱਪਰ ਵੀ ਬਹੁਤ ਸਾਰੀਆਂ ਖੋਜਾਂ ਕੀਤੀਆਂ ਹਨ। ਬਿਜਲਈ ਚਾਰਜ ਦੀ ਐਸ.ਆਈ. ਇਕਾਈ ਕੂਲੰਬ ਵੀ ਉਸਦੇ ਨਾਮ ਉੱਪਰ ਰੱਖੀ ਸੀ। ਉਹ ਉਹਨਾਂ 72 ਲੋਕਾਂ ਵਿੱਚੋਂ ਇੱਕ ਹੈ ਜਿਹਨਾਂ ਨਾਂ ਪੈਰਿਸ ਦੇ ਆਈਫ਼ਲ ਟਾਵਰ ਉੱਪਰ ਲਿਖਿਆ ਹੋਇਆ ਹੈ।

ਚਾਰਲਸ-ਅਗਸਤਿਨ ਡੇ ਕੂਲੰਬ
ਜਨਮ(1736-06-14)14 ਜੂਨ 1736
ਮੌਤ23 ਅਗਸਤ 1806(1806-08-23) (ਉਮਰ 70)
ਰਾਸ਼ਟਰੀਅਤਾਫ਼ਰਾਂਸੀਸੀ
ਲਈ ਪ੍ਰਸਿੱਧਕੂਲੰਬ ਦਾ ਨਿਯਮ

ਹਵਾਲੇ ਸੋਧੋ

  1. Biography.com: Charles de Coulomb - Physicist, Scientist - Biography.com, accessdate: August 24, 2017