ਚਾਲੁਕੀਆ ਰਾਜਵੰਸ਼
ਚਾਲੁਕੀਆ ਪ੍ਰਾਚੀਨ ਭਾਰਤ ਦਾ ਇੱਕ ਪ੍ਰਸਿੱਧ ਰਾਜਵੰਸ਼ ਸੀ। ਇਹਨਾਂ ਦੀ ਰਾਜਧਾਨੀ ਬਾਦਾਮੀ (ਵਾਤਾਪੀ) ਸੀ। ਆਪਣੇ ਮਹੱਤਮ ਵਿਸਥਾਰ ਦੇ ਸਮੇਂ (ਸੱਤਵੀਂ ਸਦੀ) ਇਹ ਵਰਤਮਾਨ ਸਮਾਂ ਦੇ ਸੰਪੂਰਣ ਕਰਨਾਟਕ, ਪੂਰਵੀ ਮਹਾਰਾਸ਼ਟਰ, ਦੱਖਣ ਮੱਧ ਪ੍ਰਦੇਸ਼, ਕਿਨਾਰੀ ਦੱਖਣ ਗੁਜਰਾਤ ਅਤੇ ਪੱਛਮੀ ਆਂਧ੍ਰ ਪ੍ਰਦੇਸ਼ ਵਿੱਚ ਫੈਲਿਆ ਹੋਇਆ ਸੀ।
ਕੁਰਸੀਨਾਮਾ
ਸੋਧੋ- ਪੁਲਕੇਸਿ 1 (543 - 566)
- ਕੀਰਤੀਵਰਮੰਨ 1 (566 - 597)
- ਮੰਗਲੇਸ਼ (597 - 609)
- ਪੁਲਕੇਸਿ 2 (609 - 642)
- ਵਿਕਰਮਾਦਿੱਤ 1 ਚਾਲੁਕਿਅ (655 - 680)
- ਵਿਨਯਾਦਿਤਿਅ (680 - 696)
- ਵਿਜਯਾਦਿਤਿਅ (696 - 733)
- ਵਿਕਰਮਾਦਿਤਿਅ 2 ਚਾਲੁਕਿਅ (733 – 746)
- ਕੀਰਤੀਵਰਮੰਨ 2 (746 – 753)
- ਦੰਤੀਦੁਰਗ (ਰਾਸ਼ਟਰਕੂਟ ਸਾਮਰਾਜ) (735 - 756) ਨੇ ਚਾਲੁਕਿਅ ਸਾਮਰਾਜ ਨੂੰ ਹਾਰ ਕਰ ਰਾਸ਼ਟਰਕੂਟ ਸਾਮਰਾਜ ਦੀ ਨੀਂਹ ਪਾਈ।
ਚਾਲੁਕੀਆ ਇਤਿਹਾਸ ਦੇ ਦੌਰ
ਸੋਧੋਚਾਲੁਕੀਆ ਰਾਜਵੰਸ਼ ਨੇ ਭਾਰਤ ਦੇ ਦੱਖਣ ਪਠਾਰ ਉੱਤੇ 600 ਤੋਂ ਵੱਧ ਸਾਲਾਂ ਤੱਕ ਰਾਜ ਕੀਤਾ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਇੱਕ-ਦੂਜੇ ਨਾਲ਼ ਸੰਬੰਧ ਰੱਖਦੇ ਹੋਏ ਤਿੰਨ ਵਿਅਕਤੀਗਤ ਰਾਜਵੰਸ਼ਾਂ ਦੇ ਰੂਪ ਵਿੱਚ ਸ਼ਾਸਨ ਕੀਤਾ। ਇਹ ਇਸ ਪ੍ਰਕਾਰ ਹਨ; "ਬਦਾਮੀ ਦੇ ਚਾਲੁਕੀਆ" (ਜਿਨ੍ਹਾਂ ਨੂੰ "ਸ਼ੁਰੂਆਤੀ ਚਾਲੁਕੀਆ" ਵੀ ਕਿਹਾ ਜਾਂਦਾ ਹੈ) ਜਿਨ੍ਹਾਂ ਨੇ 6ਵੀਂ ਅਤੇ 8ਵੀਂ ਸਦੀ ਦੇ ਵਿਚਕਾਰ ਸ਼ਾਸਨ ਕੀਤਾ, ਅਤੇ ਦੋ ਭੈਣ-ਭਰਾ ਰਾਜਵੰਸ਼, "ਕਲਿਆਣੀ ਦੇ ਚਾਲੁਕਿਆ ' (ਜਿਨ੍ਹਾਂ ਨੂੰ ਪੱਛਮੀ ਚਾਲੁਕੀਆ ਜਾਂ "ਪਿਛਲੇ ਚਾਲੁਕੀਆ" ਵੀ ਕਿਹਾ ਜਾਂਦਾ ਸੀ ਅਤੇ "ਵੈਂਗੀ ਦੇ ਚਾਲੁਕੀਆ" (ਜਿਨ੍ਹਾਂ ਨੂੰ ਪੂਰਬੀ ਚਾਲੁਕੀਆ ਵੀ ਕਹਿੰਦੇ ਹਨ)।